ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੬੬)

ਹਿਕਾਯਤ ਤੀਸਰੀ

ਭਾਵ— ਜੋ ਕੋਈ ਅਜਿਹਾ (ਉਪਰਲੇ ਗੁਣਾਂ ਵਾਲਾ) ਹੈ ਸੋ ਸੂਰਮਾਂ ਹੁੰਦਾ ਹੈ ਅਤੇ ਸੰਸਾਰਕ ਕੰਮਾਂ ਵਿਚ (ਕਾਮ ਕ੍ਰੋਧ ਆਦਿਕਾਂ ਨਾਲ) ਜੁੱਧ ਕਰਦਾ ਹੈ॥੪੯॥

ਕਸੇਰਾ ਕਿ ਈਂ ਕਾਰ ਆਯਦ ਪਸੰਦ॥
ਵਜ਼ਾਂ ਸ਼ਾਹ ਬਾਸ਼ਦ ਜਹਾਂ ਅਰਜਮੰਦ॥੫੦॥

ਕਿ ਈਂ = ਏਹ। ਕਾਰ = ਕੰਮ। ਆਯਦ = ਆਵੇ ਪਸੰਦ = ਚੰਗੀ।
ਵਜ਼ਾਂ = ਉਸਤੇ। ਸ਼ਾਹ = ਰਾਜਾ। ਬਾਸ਼ਦ = ਹੋਵੇ। ਜਹਾਂ = ਜਗਤ
ਅਰਜਮੰਦ = ਪਤਵਾਲਾ।

ਭਾਵ— ਜਿਸਨੂੰ ਏਹ ਕੰਮ ਚੰਗੇ ਲੱਗਣ ਓਸ ਰਾਜੇ ਤੇ ਜਗਤ ਪਤ ਪਾਵੇ॥੫੦॥

ਸ਼ੁਨੀਦ ਈਂ ਸੁਖਨ ਦਉਰ ਦਾਨਾ ਵਜ਼ੀਰ॥
ਕਿ ਆਕਿਲ ਸ਼ਨਾਸ ਅਸਤ ਪੋਜ਼ਸ਼ ਪਜ਼ੀਰ॥੫੧॥

ਸ਼ੁਨੀਦ = ਸੁਣੀ। ਈਂ = ਏਹ। ਸੁਖਨ = ਗੱਲ। ਦਉਰ = ਸਮਾਂ। ਦਾਨਾ = ਸਿਆਣਾ
ਵਜ਼ੀਰ = ਮੰਤ੍ਰੀ। ਕਿ = ਜੋ। ਆਕਿਲ ਸ਼ਨਾਸ = ਬੁੱਧੀਵਾਨ। ਅਸਤ = ਹੈ।
ਪੋਜ਼ਸ਼ = ਬੇਨਤੀ। ਪਜ਼ੀਰ = ਮਨੇ (ਅਰਥਾਤ ਬੇਨਤੀ ਮੰਨਣ ਵਾਲਾ)।

ਭਾਵ— ਉਸ ਸਮੇਂ ਦੇ ਸਿਆਣੇ ਮੰਤ੍ਰੀਆਂ ਨੇ ਜਦੋਂ ਏਹ ਗੱਲ ਸੁਣੀ ਤਾਂ (ਜਾਣਿਆਂ) ਜੋ (ਏਹ ਰਾਜਾ) ਬੁੱਧੀਵਾਨ ਅਤੇ ਖਿਮਾਂ ਕਰਨੇ ਵਾਲਾ ਹੈ॥੫੧॥

ਕਸੇਰਾ ਸ਼ਨਾਸੀ ਬ ਅਕਲਿ ਬਹੀ॥
ਮਰ ਓ ਰਾ ਬਿਦਿਹ, ਤਾਜ ਤਖਤੋ ਮਹੀ॥੫੨॥

ਕਸੇਰਾ = ਜਿਸਨੂੰ। ਸ਼ਨਾਸੀ = ਤੂੰ ਸਮਝੇਂ। ਬ = ਵਿਚ। ਅਕਲ = ਬੁੱਧੀ
ਇ = ਉਸਤਤੀ ਸੰਬੰਧਕ। ਬਹੀ = ਚੰਗੀ। ਮਰ = ਠੀਕ। ਓਰਾ = ਉਸਨੂੰ।
ਬਿਦਿਹ = ਦੇਓ। ਤਾਜ = ਛਤ੍ਰ। ਤਖਤ = ਗੱਦੀ। ਓ = ਅਤੇ। ਮਹੀ = ਜੱਥੇਦਾਰੀ

ਭਾਵ— ਜਿਸਨੂੰ ਤੁਸੀਂ ਚੰਗੀ ਬੁੱਧੀ ਵਾਲਾ ਦੇਖੋ ਠੀਕ ਉਸਨੂੰ ਛਤ੍ਰ ਗੱਦੀ ਅਤੇ ਜੱਥੇਦਾਰੀ ਦਿਓ॥ ੫੨॥

ਬਿ ਬਖਸ਼ੀ ਤੋ ਓਰਾ ਮਹੀ ਤਖ਼ਤ ਤਾਜ॥
ਗਰ ਓਰਾ ਸ਼ਨਾਸੀ ਕਿ ਰਯਤਿ ਨਿਵਾਜ਼॥੫੩॥

ਬਿਬਖ਼ਸ਼ੀ = ਦੇ ਦੇਵੇਂ। ਤੋ = ਤੂੰ। ਓਰਾ = ਉਸਨੂੰ। ਮਹੀ = ਜੱਥੇਦਾਰੀ
ਤਖਤ = ਗੱਦੀ। ਤਾਜ = ਛਤ੍ਰ। ਗਰ = ਜੇਕਰ। ਓਰਾ = ਉਸਨੂੰ। ਸ਼ਨਾਸੀ = ਤੂੰ
ਜਾਣੇ। ਕਿ = ਜੋ। ਰਯਤਿ ਨਿਵਾਜ਼ = ਪਰਜਾ ਪਾਲਿਕ।