ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੬੭)

ਹਿਕਾਯਤ ਤੀਸਰੀ

ਭਾਵ— ਤੁਸੀਂ ਉਸਨੂੰ ਜੱਥੇਦਾਰੀ ਗੱਦੀ ਅਤੇ ਛਤ੍ਰ ਦੇ ਦਿਓ ਜੇਕਰ ਉਸਨੂੰ ਤੁਸੀਂ ਪਰਜਾ ਪਾਲਕ (ਸਮਝੋ)॥੫੩॥

ਬ ਹੈਰਤ ਦਰਾਮਦ ਬਪਿਸਰਾਂ ਚਹਾਰ॥
ਕਸੇ ਗੋਇ ਗੀਰਦ ਹਮਹ ਵਕਤਿ ਕਾਰ॥੫੪॥

ਬ ਹੈਰਤ = ਅਸਚਰਜ ਵਿਚ। ਦਰਾਮਦ = ਆਏ। ਬ = ਪਦ ਜੋੜਕ
ਪਿਸਰਾਂ = ਪੁੱਤ੍ਰ। ਚਹਾਰ = ਚਾਰ। ਕਸੇ = ਕਉਣ। ਗੋਇ = ਫਿੰਡ। ਗੀਰਦ = ਫੜੇ
ਹਮ = ਸਾਰੇ! ਵਕਤ = ਸਮਾਂ। ਇ = ਦੇ। ਕਾਰ = ਕੰਮ

ਭਾਵ— ਚਾਰੇ ਪੁਤ੍ਰ (ਏਹ ਸੁਣਕੇ) ਹੱਕੇ ਬੱਕੇ ਰਹਿ ਗਏ ਸਾਡੇ ਸਾਰਿਆਂ ਵਿਚੋਂ ਕੰਮ ਦੇ ਵੇਲੇ ਕੌਣ ਖਿੱਦੋ ਲੈਜਾਊ ਅਰਥਾਤ ਜਿੱਤੂ॥੫੪॥

ਹਰਾਂਕਸ ਕਿ ਰਾ ਅਕਲ ਯਾਰੀ ਦਿਹੱਦ॥
ਬਕਾਰੇ ਜਹਾਂ ਕਾਮ ਗਾਰੀ ਕੁਨੱਦ॥੫੫॥

ਹਰਾਂਕਸ = ਜੋ ਕੋਈ। ਕਿਰਾ = ਜਿਸਨੂੰ। ਅਕਲ = ਬੁੱਧੀ। ਯਾਰੀ = ਸਹੈਤਾ।
ਦਿਹਦ = ਦੇਵੇ। ਬ = ਵਿਚ। ਕਾਰ = ਕੰਮ। ਏ = ਦੇ। ਜਹਾਂ = ਜਗਤ।
ਕਾਮਗਾਰੀ = ਇੱਛਾ ਪੂਰੀ। ਕੁਨਦ = ਕਰੇ।

ਭਾਵ— ਜਿਸਦੀ ਬੁੱਧੀ ਸਹੈਤਾ ਕਰੇ ਓਹ ਜਗਤ ਦੇ ਕੰਮਾਂ ਵਿਚ ਆਪਣੀ ਪੂਰਨ ਕਰੇ॥੫੫॥

ਬਿਦਿਹ ਸਾਕੀਯਾ ਸਾਗਰੇ ਸਬਜ਼ ਰੰਗ॥
ਕਿ ਮਾਰਾ ਬਕਾਰ ਅਸਤ ਦਰ ਵਕਤਿ ਜੰਗ॥੫੬॥

ਦੇਖੋ ਟੀਕਾ ਅੰਗ ੬੦ ਹਕਾਇਤ ਦੂਜੀ

ਬਿਦਿਹ ਸਾਕੀਯਾ ਸਾਗਰੋ ਨੈਨ ਪਾਨ॥
ਕੁਨਦ ਪੀਰ ਸ੍ਵਦ ਸਾਲਹ ਰਾ ਨਉ ਜਵਾਨ॥੫੭॥

ਬਿਦਿਹ = ਦੇਓ। ਸਾਕੀਯਾ = ਹੇ ਮਦ ਪਿਲੌਣ ਵਾਲੇ। ਸਾਗਰ = ਪਿਆਲਾ।
ਏ = ਉਸਤਤੀ ਸਨਬੰਧਕ। ਨੈਨ ਪਾਨ = ਅੱਖਾਂ ਨੂੰ ਰੰਗਨ ਵਾਲਾ। ਕੁਨਦ = ਕਰੇ।
ਪੀਰ = ਬੁਢਾ। ਸ੍ਵਦ ਸਾਲਾ = ਸੌ ਵਰ੍ਹੇ ਦੀ ਆਯੂ ਵਾਲਾ। ਰਾ = ਨੂੰ
ਨਉਜਵਾਨ = ਗਭਰੂ।

ਭਾਵ— ਹੇ ਮੱਦ ਪਲੌਣ ਵਾਲੇ (ਹੇ ਗੁਰੋ) ਅੱਖਾਂ ਨੂੰ ਰੰਗ ਚੜੌਣ ਵਾਲਾ ਪਿਆਲਾ ਦਿਓ ਜੋ ਸੌ ਵਰਿਆਂ ਦੇ ਬੁਢੇ ਨੂੰ ਗੱਭਰੂ ਬਣਾ ਦੇਵੇ॥

ਭਾਵ ਅਰਥ ਸਾਰੀ ਕਹਾਣੀ ਦਾ ਏਹ ਭਾਵ ਹੈ, ਜੋ ਹੇ ਔਰੰਗੇ ਗੱਦੀ