ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੬੮)

ਹਿਕਾਇਤ ਚੌਥੀ

ਦੇ ਜੋਗ ਬੁਧੀਵਾਨ ਅਤੇ ਪਰਜਾ ਪ੍ਰਿਤਪਾਲਕ ਹੁੰਦਾ ਹੈ ਅਤੇ ਤੇਰੇ ਜੇਹਾ ਦੁਖਦਾਈ ਅਨਿਆਈ ਨਰਕ ਘੋਰ ਵਿਚ ਪੈਂਦਾ ਹੈ॥੫੭॥

੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਹਿਕਾਇਤ ਚੌਥੀ ਚਲੀ

ਕਹਾਣੀ ਚੌਥੀ ਅਰੰਭ ਹੋਈ

ਕਿ ਰੋਜ਼ੀ ਦਿਹੰਦ ਅਸਤ ਰਾਜ਼ਿਕ ਰਹੀਮ॥
ਰਿਹਾਈ ਦਿਹੋ ਰਹਿਨੁਮਾਏ ਕਰੀਮ॥੧॥

ਕਿ = ਜੋ। ਰੋਜ਼ੀ ਦਿਹੰਦ = ਅਨ ਦਾਤਾ। ਅਸਤ = ਹੈ। ਰਾਜ਼ਿਕ = ਦਾਤਾ।
ਰਹੀਮ = ਦਿਆਲੂ। ਰਿਹਾਈ ਦਿਹ = ਛੁਟਕਾਰਾ ਕਰਨ ਵਾਲਾ।
ਓ = ਅਤੇ। ਰਹਿਨੁਮਾਏ = ਆਗੂ। ਕਰੀਮ = ਕ੍ਰਿਪਾਲੂ

ਭਾਵ—(ਸ੍ਰੀ ਦਸਮੇਂ ਗੁਰੂ ਜੀ ਅਰੰਭ ਸਮੇਂ ਲਿਖਦੇ ਹਨ। ਜੋ ਅਸੀ ਅਕਾਲਪੁਰਖ ਨੂੰ ਧਿਆਇਕੇ ਲਿਖਤ ਅਰੰਭ ਕਰਦੇ ਹਾਂ ਅਕਾਲ ਪੁਰਖ ਕੇਹੜਾ ਹੈ? ਉੱਤਰ ਜੋ ਅੱਗੇ ਲਿਖੇ ਗੁਣਾ ਪ੍ਰਵੀਨ ਹੈ)। ਜੋ ਅੰਨ ਦਾਤਾ ਅਤੇ ਵੱਡਾ ਦਿਆਲੂ ਹੈ, ਅਤੇ ਕ੍ਰਿਪਾਲੂ ਆਗੂ ਹੈ॥੧॥

ਦਿਲ ਅਫਜ਼ਾਇ ਦਾਨਿਸ਼ ਇਹੋ ਦਾਦਗਰ॥
ਰਜ਼ਾ ਬਖਸ਼ ਰੋਜ਼ੀ ਦਿਹੋ ਹਰ ਹੁਨਰ॥੨॥

ਦਿਲ = ਚਿਤ। ਅਫ਼ਜ਼ਾਇ = ਵਾਧਾ। ਦਾਨਿਸ਼ਦਿਹ = ਬੁਧੀ ਦੇਣ ਵਾਲਾ।
ਓ = ਅਤੇ। ਦਾਦਗਰ = ਨਿਆਉ ਕਰਣ ਵਾਲਾ। ਰਜਾਬਖਸ਼ = ਪ੍ਰਸੰਨਤਾ
ਦੇਣ ਵਾਲਾ। ਰੋਜ਼ੀ ਦਿਹ = ਅੰਨ ਦਾਤਾ। ਓ = ਅਤੇ।
ਹਰ ਹੁਨਰ = ਸਰਬ ਗੁਣਾਂ ਪ੍ਰਵੀਨ।

ਭਾਵ—ਚਿਤ ਨੂੰ ਵਧਾਉਣ ਵਾਲਾ, ਬੁਧੀ ਦੇਣ ਵਾਲਾ, ਨਿਆਉਂ ਕਰਨ ਵਾਲਾ, ਪਸੰਨਤਾ ਦੇਣ ਵਾਲਾ, ਅੰਨ ਦਾਤਾ ਸਰਬ ਗੁਣਾਂ ਪ੍ਰਵੀਨ ਹੈ॥੨॥

ਹਿਕਾਯਤ ਸ਼ੁਨੀਦਮ ਯਕੇ ਨੇਕ ਜ਼ਨ॥
ਚੁ ਸ਼ਮਸ਼ਾਦ ਕਦੇ ਬਜ਼ੂਏ ਚਮਨ॥੩॥

ਹਿਕਾਯਤ = ਸਾਖੀ। ਸ਼ੁਨੀਦਮ = ਮੈਂ ਸੁਣੀ ਹੈ। ਯਕੇ = ਇਕ। ਨੇਕ = ਭਲੀ।
ਜ਼ਨ = ਇਸਤ੍ਰੀ। ਚੁ = ਜੋ ਨਿਆਈਂ। ਸ਼ਮਸ਼ਾਦ = ਸਰੂ। ਕਦ = ਲੰਬਾਈ