ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੬੯)

ਹਿਕਾਇਤ ਚੌਥੀ


ਲੰਬੇਟ ਅਰਥਾਤ ਸਰੀਰ। ਏ = ਵਾਲੀ। ਬ = ਉਪਰ।
ਜੂਏ = ਨਦੀ। ਚਮਨ = ਫੁਲਵਾੜੀ

ਭਾਵ— (ਸ੍ਰੀ ਗੁਰੂ ਜੀ ਉਚਾਰਨ ਕਰਦੇ ਹਨ) ਅਸੀ ਇਕ ਭਲੀ ਇਸਤ੍ਰੀ ਦੀ ਜੋ ਫੁਲਵਾੜੀ ਦੀ ਨਦੀ ਉਤੇ ਸਰੂ ਦੀ ਨਿਆਈਂ ਸੀ ਸਾਖੀ ਸੁਣੀ ਹੈ॥੩॥

ਕਿ ਓਰਾ ਪਿਦਰ ਰਜਾਹਏ ਉਤ੍ਰ ਦੇਸ਼॥
ਬਸ਼ੀਰੀਂ ਜ਼ਵਾਂ ਹਮਚੁ ਇਖ਼ਲਾਸ ਕੇਸ॥੪॥

ਕਿ = ਜੋ। ਓਰਾ = ਉਸਦਾ। ਪਿਦਰ = ਪਿਤਾ। ਰਾਜਹ = ਰਾਜਾ। ਏ = ਦਾ।
ਉਤ੍ਰ ਦੇਸ = ਪਹਾੜ ਭੂਮੀ। ਬ = ਨਾਲ। ਸ਼ੀਰੀਂ = ਮਿਠੀ। ਜ਼ਵਾਂ = ਬੋਲੀ।
ਹਮਚੁ = ਨਿਆਈਂ। ਇਖਲਾਸ = ਪਿਆਰ। ਕੇਸ = ਧਰਮ।

ਭਾਵ— ਜੋ ਉਸਦਾ ਪਿਤਾ ਪਹਾੜ ਭੂਮੀ ਦਾ ਰਾਜਾ ਸੀ ਅਤੇ ਮਿਠੀ ਬੋਲੀ ਵਿਚ ਮਿਤ੍ਰਤਾ ਧਰਮ ਵਾਲਿਆਂ ਦੀ ਨਿਆਈਂ ਸੀ॥੪॥

ਨੋਟ-ਹਮਾਂ ਪਾਠ ਭੀ ਹੋ ਸੱਕਦਾ ਹੈ ਹਮ ਅਤੇ, ਆਂ = ਓਹ ਰਾਜਾ।

ਕਿ ਆਮਦ ਬਰਾਏ ਹਮਹ ਗੁਸਲ ਗੰਗ॥
ਚੁ ਕੈਬਰ ਕਮਾਂ ਹਮਚੁ ਤੀਰੋ ਤੁਫ਼ੰਗ॥੫॥

ਕਿ = ਜੋ। ਆਮਦ = ਆਇਆ। ਬਰਾਏ = ਲਈ। ਹਮਹ = ਸਾਰੇ।
ਗੁਸਲ = ਇਸ਼ਨਾਨ। ਗੰਗ = ਗੰਗਾ ਨਦੀ। ਚੁ = ਨਿਆਈਂ।
ਕੈਬਰ = ਤੀਰ। ਕਮਾਂ = ਧਨਖ। ਹਮਚੁ = ਨਿਆਈਂ।
ਤੀਰ = ਬਾਣ। ਓ = ਅਤੇ। ਤੁਫੰਗ = ਗੋਲੀ।

ਭਾਵ— ਜੋ ਗੰਗਾ ਦੇ ਇਸ਼ਨਾਨ ਨੂੰ ਸਾਰੇ ਆਏ ਧਨਖ ਦੇ ਬਾਣ ਅਤੇ ਰਾਮ ਜੰਗੇ ਦੀ ਗੋਲੀ ਜਿਸ ਪ੍ਰਕਾਰ ਆਉਂਦੀ ਹੈ॥੫॥

ਹਮੀ ਖ੍ਵਾਸਤ ਕਿ ਓਰਾ ਸ੍ਵਯੰਬਰ ਕੁਨਮ॥
ਕਸੇਰਾ ਪਸੰਦ ਆਯਦ ਓਰਾ ਦਿਹੰਮ॥੬॥

ਹਮੀ ਖ੍ਵਾਸਤ = ਚਾਹੁੰਦਾ ਸੀ ਕਿ = ਜੋ। ਓਰਾ = ਉਸਦਾ। ਸ੍ਵਯੰਬਰ = ਆਪ
ਲੜਕੀ ਨੇ ਪਤੀ ਦੀ ਪ੍ਰੀਖਿਆ ਕਰਨੀ) ਕੱਠ। ਕੁਨਮ = ਮੈਂ ਕਰਾਂ।
ਕਸੇਰਾ = ਜਿਸਨੂੰ। ਪਸੰਦ = ਚੰਗੀ। ਆਯਦ = ਆਵੇ।
ਓਰਾ = ਉਸਨੂੰ। ਦਿਹੰਮ = ਦੇਵਾਂ।

ਭਾਵ— ਉਸ ਰਾਜੇ ਨੇ ਇਛਾ ਕੀਤੀ ਇਸ ਲੜਕੀ ਦਾ ਸ੍ਵਯੰਬਰ ਰਚਾਂ ਅਤੇ ਜਿਸਨੂੰ ਚੰਗਾ ਜੋਗ ਸਮਝੇ ਉਸਨੂੰ ਦੇਵਾਂ॥੬॥