ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੭੦)

ਹਿਕਾਇਤ ਚੌਥੀ


ਬਿਗੁਫ਼ਤਾ ਸੁਖ਼ਨ ਦੁਖ਼ਤਰੇ ਨੇਕਤਨ॥
ਕਸੇ ਤੋ ਪਸੰਦ ਆਯਦ ਓਰਾ ਬਕੁਨ॥੭॥

ਬਿਗੁਫਤਾ = ਆਖੀ। ਸੁਖਨ = ਗਲ। ਦੁਖਤਰ = ਪੁਤ੍ਰੀ। ਏ = ਹੇ।
ਨੇਕਤਨ = ਸੁੰਦਰੀ। ਕਸੇ = ਜੋ ਕੋਈ। ਤੋ = ਤੇਰੇ। ਪਸੰਦ ਆਯਦ = ਮਨ
ਭਾਵੇ। ਓਰਾ = ਉਸਨੂੰ। ਬਕੁਨ = ਕਰ

ਭਾਵ— ਰਾਜੇ ਆਖਿਆ ਹੇ ਸੁੰਦਰ ਪੁਤ੍ਰੀ ਜੋ ਕੋਈ ਤੇਰੇ ਮਨ ਭਾਵੇ ਉਸਨੂੰ ਪਤੀ ਕਰ ਲੈ।

ਨਿਸ਼ਾਂਦੰਦ ਬਰ ਕਾਖ ਓ ਹਫਤ ਖ਼ਨ॥
ਚੁਮਾਹੇ ਮਹੀ ਆਫਤਾਬੇ ਯਮਨ॥੮॥

ਨਿਸ਼ਾਂਦੰਦ = ਬਠਾਇਆ। ਬਰ = ਉਪਰ। ਕਾਖ਼ = ਅਟਾਰੀ। ਓ = ਉਸਨੂੰ।
ਹਫ਼ਤ = ਸੱਤ। ਖਨ = (ਖਾਨਹ) ਘਰ ਅਰਥਾਤ ਛੱਤਾਂ। ਚੁ = ਨਿਆਈਂ।
ਮਾਹ = ਚੰਦ। ਏ = ਉਸਤਤੀ ਸਨਬੰਧਕ। ਮਹੀ = ਵਡਿਆਈ।
ਆਫ਼ਤਾਬ = ਸੂਰਜ। ਏ = ਦਾ। ਯਮਨ = ਨਾਉਂ ਦਸਦਾ ਹੈ।

ਭਾਵ— ਉਸਨੂੰ ਸੱਤਾਂ ਛਤਾਂ ਵਾਲੀ ਅਟਾਰੀ ਉਤੇ ਬੈਠਾ ਦਿਤਾ ਜੋ ਪੂਰਬਣਾਂ ਦੇ ਚੰਦ੍ਰਮਾ ਅਤੇ ਯਮਨ ਦੇ ਸੂਰਜ ਦੀ ਨਿਆਈਂ ਪ੍ਰਕਾਸ਼ਕ ਸੀ॥੮॥

ਦਹਾਨੇ ਦੁਹਲ ਰਾ ਦਹਨ ਬਰ ਕੁਸ਼ਾਦ॥
ਜਵਾਬੇ ਸੁਖਨ ਰਾ ਉਜਰ ਬਰ ਨਿਹਾਦ॥੯॥

ਦਹਾਨ = ਮੁਖ। ਏ = ਦਾ। ਦੁਹੱਲ = ਢੋਲ। ਰਾ = ਦਾ। ਦਹਨ = ਮੂੰਹ
ਬਰਕੁਸ਼ਾਦ = ਖੋਲ੍ਹਿਆ। ਜਵਾਬੇ = ਉਤਰ। ਏ = ਦੇ। ਸੁਖਨ = ਬਾਤ।
ਰਾ — ਲਈ। ਉਜ਼ਰ = ਬੇਨਤੀ | ਬਰਨਿਹਾਦ = ਰਖੀ।

ਭਾਵ— ਢੋਲ ਬਜਾਇਆ ਅਤੇ ਗੱਲ ਦੇ ਉੱਤਰ ਲਈ ਬੇਨਤੀ ਕੀਤੀ ਅਰਥਾਤ ਪਹਿਲੇ ਢੋਲ ਵਜਾਕੇ ਸਾਰੇ ਸੁਣਾ ਦਿੱਤਾ ਫਿਰ ਨਿੰਮ੍ਰਤਾ ਨਾਲ ਗੱਲ ਕਹਿ ਸੁਨਾਈ॥੯॥

ਕਿ ਨੇਕੋ ਬਸੀਂ ਰਾਜਹਾ ਬੇਸ਼ੁਮਾਰ॥
ਕਿ ਵਕਤੇ ਤਰੱਦਦ ਬਆਂਮੋਖਤ ਕਾਰ॥੧੦॥

ਕਿ = ਜੋ। ਨੇਕੋ = ਭਲੀ ਪ੍ਰਕਾਰ। ਬਸੀਂ = ਦੇਖ। ਰਾਜਹਾ = ਰਾਜੇ
ਬੇਸ਼ੁਮਾਰ = ਅਣਗਿਨਤ। ਕਿ = ਜੋ। ਵਕਤ = ਸਮਾ। ਏ = ਦੇ
ਤਰੱਦਦ = ਯੁਧ। ਬਆਮੋਪਤ = ਸਿਖੇ ਹੋਏ। ਕਾਰ = ਕੰਮ।