ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੭੧)

ਹਿਕਾਇਤ ਚੌਥੀ

ਭਾਵ— (ਲੜਕੀ ਨੂੰ ਆਖਿਆ) ਕਿ ਤੂੰ ਭਲੀ ਕਾਰ ਬੇਅੰਤ ਰਾਜਿਆਂ ਨੂੰ ਦੇਖ ਜੋ ਲੜਾਈ ਸਮੇਂ ਦੇ ਕੰਮ ਸਿਖੇ ਹੋਇ ਹਨ॥੧੦॥

ਕਸੇ ਤੋ ਪਸੰਦ ਆਯਦਤ ਈਂ ਜ਼ਮਾਂ॥
ਵਜ਼ਾਂ ਪਸ ਬ ਦਾਮਾਦੀ ਆਯਦ ਹਮਾਂ॥੧੧॥

ਕਸੇ = ਜੇਹੜਾ। ਤੋ = ਤੈਨੂੰ। ਪਸੰਦ = ਚੰਗਾ। ਆਯਦਤ = ਤੈਨੂੰ ਆਵੇ।
ਈਂ = ਇਸ। ਜਮਾ = ਵੇਲਾ। ਵਜ਼ਾਂ = ਉਸਤੇ। ਪਸ = ਪਿਛੇ। ਬ = ਲਈ
ਦਾਮਾਦੀ = ਜਵਾਈ। (ਦਮਾਦ = ਜਵਾਈ। ਈ = ਪਣਾਂ। ਅਰਥਾਤ ਜਵਾਈ
ਪਣਾ)। ਆਯਦ = ਆਵੇ। ਹਮਾਂ = ਓਹੀ।

ਭਾਵ— ਜੇਹੜਾ ਤੈਨੂੰ ਇਸ ਵੇਲੇ ਚੰਗਾ ਲਗੇ ਇਸਤੇ ਪਸਚਾਤ ਓਹੀ ਮੇਰਾ ਜਵਾਈ ਹੋਵੇਗਾ॥੧੧॥

ਨੁਮਾਦੰਦ ਬ ਓ ਰਾਜਹਾ ਬੇਸ਼ੁਮਾਰ॥
ਪਸੰਦਸ਼ ਨਿਯਾਮਦ ਕਸੇ ਕਾਰ ਬਾਰ॥੧੨॥

ਨੁਮਾਦੰਦ = ਦੁਖਾਏ। ਬ ਓ = ਉਸਨੂੰ। ਰਾਜਹਾ = ਰਾਜੇ। ਬੇਸ਼ੁਮਾਰ = ਅਨ
ਗਿਣਤ। ਪਸੰਦ = ਚੰਗਾ। ਸ਼ = ਉਸ। ਨਿਯਾਮਦ = ਨ ਆਇਆ।
ਕਸੇ = ਕਿਸੀ ਦਾ। ਕਾਰ ਬਾਰ = ਕੰਮ ਕਾਜ

ਭਾਵ— (ਉਨ੍ਹਾਂ ਨੇ) ਉਸਨੂੰ ਅਣਗਿਣਤ ਰਾਜੇ ਦਖਾਏ ਪਰ ਉਸਨੂੰ ਕਿਸੇ ਦਾ ਕੰਮ ਕਾਜ ਚੰਗਾ ਨਹੀਂ ਲੱਗਾ॥੧੨॥

ਹਮ ਆਖ਼ਿਰ ਯਕੇ ਰਾਜਹਿ ਸੁਭਟ ਸਿੰਘ॥
ਪਸੰਦ ਆਯਦਸ਼ ਹਮ ਗੁਰੁਰਾ ਨਿਹੰਗ॥੧੩॥

ਹਮ ਆਖ਼ਿਰ = ਓੜਕ ਨੂੰ। ਯਕੇ = ਇਕ। ਰਾਜਹਿ = ਰਾਜਾ। ਸੁਭਟ
ਸਿੰਘ = ਨਾਮ। ਪਸੰਦ ਆਯਦ = ਚੰਗਾ ਲੱਗਾ। ਸ਼ - ਉਸ।
ਹਮਚੁ=ਨਿਆਈਂ। ਗੁਰੁਰਾ, ਗਜਣ ਵਾਲਾ। ਨਿਹੰਗ = ਮਗਰ ਮਛ।

ਭਾਵ— ਓੜਕ ਸਮੇਂ ਇਕ ਸੁਭਟ ਸਿੰਘ ਨਾਮੀ ਰਾਜਾ ਸੰਸਾਰ ਦੀ ਨਿਆਈਂ ਗੱਜਣ ਵਾਲਾ ਉਸਨੂੰ ਚੰਗਾ ਲੱਗਾ॥੧੩॥

ਹਮਹ ਉਮਰੇ ਰਾਜਹਾ ਪੇਸ਼ਖ੍ਵਾਂਦ॥
ਜੁਦਾਬਰ ਜੁਦਾ ਦੌਰਿ ਮਜਲਿਸ ਨਿਸ਼ਾਂਦ॥੧੪॥