ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੭੨)

ਹਿਕਾਇਤ ਚੌਥੀ

ਹਮਹ = ਸਾਰੇ। ਉਮਦਹੇ = ਸੁੰਦਰ। ਰਾਜਹਾ = ਰਾਜੇ। ਪੇਸ਼ = ਅੱਗੇ।
ਖ੍ਵਾਂਦ = ਸੱਦੇ। ਜੁਦਾ ਬਰਜੁਦਾ=ਵੱਖੋ ਵੱਖ। ਦੌਰ = ਚੁਫੇਰੇ।
ਇ = ਦੇ। ਮਜਲਿਸ = ਸਭਾ। ਨਿਸ਼ਾਂਦ = ਬਠਾਏ।

ਭਾਵ— ਸਾਰੇ ਸੁੰਦਰ ਰਾਜੇ ਅੱਗੇ ਸੱਦੇ ਅਤੇ ਵੱਖੋ ਵੱਖ ਸਭਾ ਦੇ ਚੁਫੇਰੇ ਬਠਾਇ ਦਿਤੇ॥੧੪॥

ਬਿਪੁਰਸੀਦ ਕਿ ਐ ਦੁਖ਼ਤਰੇ ਨੇਕ ਖੋਇ॥
ਤੁਰਾ ਕਸ ਪਸੰਦ ਆਯਦ ਅਜ਼ੀਹਾਂ ਬਿਜ਼ੋਇ॥੧੫॥

(ਬਿ = ਪਦ ਜੋੜਕ)। ਪੁਰਸੀਦ = ਪੁਛਿਆ। ਕਿ = ਜੋ। ਐ = ਹੈ।
ਦੁਖਤਰ = ਪੁਤ੍ਰੀ। ਏ = ਉਸਤਤੀ ਸੰਬੰਧਕ। ਨੇਕ ਖੋਇ = ਭਲੇ ਸੁਭਾਇ
ਵਾਲੀ। ਤੁਰਾ = ਤੈਨੂੰ। ਕਸ = ਕੌਣ। ਪਸੰਦ ਆਯਦ = ਚੰਗਾ ਲਗਦਾ ਹੈ।
ਅਜ਼ = ਵਿਚੋਂ। ਈ ਹਾਂ = ਇਨ੍ਹਾਂ। ਬਿਜ਼ੋਇ = ਢੂੰਡ।

ਭਾਵ—ਪੁਛਿਆ ਹੇ ਸੁੰਦ੍ਰ ਸੁਭਾਇ ਵਾਲੀ ਪੁਤ੍ਰੀ ਤੈਨੂੰ ਇਨ੍ਹਾਂ ਵਿਚੋਂ ਕੌਣ ਚੰਗਾ ਲੱਗਦਾ ਹੈ ਢੂੰਡ॥੧੫॥

ਰਵਾ ਕਰਦ ਜ਼ੱਨਾਰਦਾਰਾਂਨਿ ਪੇਸ਼॥
ਬਿਗੋਯਦ ਕਿ ਈਂ ਰਾਜਹੇ ਉਤਰ ਦੇਸ॥੧੬॥

ਰਵਾ ਕਰਦ = ਭੇਜਿਆ। ਜੱਨਾਰ = ਜਨੇਊ। ਦਾਰਾਂਨਿ = ਰੱਖਣ ਵਾਲੇ।
ਪੇਸ਼ = ਅੱਗੇ। ਬਿਗੋਯਦ - ਆਖੇ। ਕਿ = ਜੋ। ਈਂ = ਏਹ।
ਰਾਜਹ = ਪਰਜਾਪਤੀ। ਏ = ਦਾ। ਉਤਰ ਦੇਸ = ਪਹਾੜ ਭੂਮੀ

ਭਾਵ—ਜਨੇਊ ਰੱਖਣ ਵਾਲੇ ਬ੍ਰਾਹਮਣ ਅਗੇ ਘੱਲੇ ਓਨ੍ਹਾਂ ਆਖਿਆ ਕਿ ਏਹ ਪਹਾੜ ਭੂਮੀ ਦਾ ਰਾਜਾ ਹੈ॥੧੬॥

ਕਿ ਓ ਨਾਮ ਬਸਤ ਅਸਤ ਬਛਤ੍ਰਾਮਤੀ॥
ਚੁ ਮਾਹੇ ਫਲਕ ਆਫਤਾਬੇ ਮਹੀ॥੧੭॥

ਕਿ = ਜੋ। ਓ = ਉਸ। ਨਾਮ — ਨਾਉਂ। ਬਸਤ ਅਸਤ = ਬੰਨ੍ਹਿਆਂ ਹੈ
(ਰੱਖਿਆ ਹੈ)। ਬ = ਨਾਲ। ਛਤ੍ਰਾਮਤੀ = ਨਾਮ ਹੈ। ਚੁ = ਨਿਆਈਂ।
ਮਾਹ = ਚੰਦ। ਏ = ਦੇ। ਫਲਕ = ਅਕਾਸ। ਆਫਤਾਬ — ਸੂਰਜ
ਏ = ਦੇ। ਮਹੀ = ਧਰਤੀ

ਭਾਵ—ਜੋ ਉਸਦਾ ਛਤ੍ਰਾਮਤੀ ਨਾਉਂ ਰੱਖਿਆ ਹੈ ਜਿਸਦੀ ਅਕਾਸ ਦੇ ਚੰਦ ਅਤੇ ਧਰਤੀ ਦੇ ਸੂਰਜ ਦੀ ਨਿਆਈਂ ਚਮਕ ਹੈ। (ਮਹੀ = ਸੁੰਦ੍ਰਤਾਈ, ਅਤੇ ਸਰਦਾਰੀ ਨੂੰ ਭੀ ਆਖਦੇ ਹਨ ॥੧੭॥