ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੭੩)

ਹਿਕਾਇਤ ਚੌਥੀ

ਅਜ਼ੀਂ ਰਾਜਹਾਕਸ ਨਿਯਾਮਦ ਨਜ਼ਰ॥
ਵਜ਼ਾਂ ਪਸ ਅਜ਼ੀਂਹਾ ਬੁਬੀਂ ਪੁਰ ਗੁਹਰ॥੧੮॥

ਅਜ਼ = ਵਿਚ। ਈਂ = ਇਨ੍ਹਾਂ ।ਰਾਜਹਾ = ਰਾਜੇ।ਕਸ = ਕੋਈ। ਨਿਯਾਮਦ = ਨ
ਆਇਆ। ਨਜ਼ਰ = ਧਿਆਨ। ਵਜ਼ਾਂਪਸ = ਉਸਤੇ ਪਿਛੇ। ਅਜੀਂਹਾ = ਇਨ੍ਹਾਂ
ਵਿਚੋਂ। ਬੁਬੀਂ = ਤੂੰ ਦੇਖ। ਪੁਰਗੁਹਰ = ਗੁਣ ਪ੍ਰਵੀਨ।

ਭਾਵ— ਇਨ੍ਹਾਂ ਰਾਜਿਆਂ ਵਿਚੋਂ ਉਸਦੀ ਦ੍ਰਿਸ਼ਟੀ ਵਿਚ ਨਾ ਆਇਆ।(ਅਰਥਾਤ ਚੰਗਾ ਨਾ ਲੱਗਾ) ਉਸਤੇ ਪਿਛੋਂ (ਉਨ੍ਹਾਂ ਆਖਿਆ) ਹੇ ਗੁਣ ਪਰਵੀਨ ਇਨ੍ਹਾਂ ਵਿਚੋਂ ਦੇਖ॥੧੮॥

ਨਜ਼ਰ ਕਰਦ ਬਰ ਰਾਜਹਾ ਨਾਜ਼ਨੀ॥
ਪਸੰਦਸ਼ ਨਿਆਮਦ ਕਸੇ ਦਿਲ ਨਗੀਂ॥੧੯॥

ਨਜ਼ਰ ਕਰਦ = ਦ੍ਰਿਸ਼ਟੀ ਕੀਤੀ। ਬਰ = ਉਤੇ। ਰਾਜਹਾ = ਰਾਜੇ। ਨਾਜ਼ਨੀ = ਸੂਖਮ
ਪਸੰਦ = ਚੰਗਾ। ਸ਼ = ੳਸ। ਨਿਆਮਦ = ਨ ਆਇਆ।
ਕਸੇ = ਕੋਈ। ਦਿਲ = ਚਿਤ। ਨਗੀਂ = ਥੇਵਾ।

ਭਾਵ— ਉਸ ਸੂਖਮ (ਸੁੰਦ੍ਰੀ) ਨੇ ਰਾਜਿਆਂ ਉੱਤੇ ਦ੍ਰਿਸ਼ਟੀ ਕੀਤੀ ਪਰ ਉਸਨੂੰ ਕੋਈ ਚਿੱਤ ਦਾ ਥੇਵਾ (ਪਿਆਰਾ) ਚੰਗਾ ਨਾ ਲੱਗਾ॥੧੯॥

ਸ੍ਵਯੰਬਰ ਵਜ਼ਾਂ ਰੋਜ਼ ਮਉਕੂਫ ਗਸ਼ਤ॥
ਕਿ ਨਾਜ਼ਮ ਬ ਬਰਖਾਸਤ ਦਰਵਾਜ਼ਹ ਬਸਤ॥੨੦॥

ਸ੍ਵਯੰਬਰ = (ਦੇਖੋ ਅੰਗ ੬ ਇਸੇ ਹਿਕਾਇਤ ਦਾ) ਵਜ਼ਾਂ = ਉਸ। ਰੋਜ਼ = ਦਿਨ
ਮਉਕੂਫ = ਹਟਾਈ। ਗਸ਼ਤ = ਗਈ। ਕਿ = ਅਤੇ। ਨਾਜ਼ਮ = ਪ੍ਰਬੰਧਕ।
(ਬ = ਪਦ ਜੋੜਕ) ਬਰਖਾਸਤ = ਉਠ ਖੜਾ। ਦਰਵਾਜ਼ਹ = ਬੂਹਾ
ਬਸਤ = ਢੋਇ ਦਿੱਤਾ

ਭਾਵ—ਸ੍ਵਯੰਬਰ ਦੀ ਸਭਾ ਉਸ ਦਿਨ ਹਟਾਈ ਗਈ ਪ੍ਰਬੰਧਕ ਉਠ ਖੜੋਯਾ ਅਤੇ ਪਟ ਭੇੜ ਦਿਤੇ॥੨੦॥

ਕਿ ਰੋਜ਼ੇ ਦਿਗਰ ਸ਼ਾਹ ਜ਼ੱਰ੍ਰੀਂ ਸਿਪਰ॥
ਬਰ ਅਉਰੰਗ ਬਰਆਮਦ ਚੁਰੌਸ਼ਨ ਗੁਹਰ॥੨੧॥

ਕਿ = ਅਤੇ। ਰੋਜ਼ੇ ਦਿਗਰ = ਦੂਜੇ ਦਿਨ। ਸ਼ਾਹ = ਰਾਜਾ। ਜ਼ੱਰ੍ਰੀਂ = ਸੁਨੈਹਰੀ
ਸਿਪਰ = ਢਾਲ। ਬਰ = ਉਪਰ। ਅਉਰੰਗ = ਗੱਦੀ। ਬਰਆਮਦ = ਚੜ੍ਹ ਬੈਠਾ
ਚੁ = ਨਿਆਈਂ। ਰੌਸ਼ਨ = ਚਮਕੀਲਾ। ਗੁਹਰ = ਮੋਤੀ।