ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੭੪)

ਹਿਕਾਇਤ ਚੌਥੀ

ਭਾਵ—ਅਤੇ ਦੂਜੇ ਦਿਨ ਜਦ ਸੁਨੈਹਰੀ ਢਾਲ ਵਾਲਾ ਰਾਜਾ ਗੱਦੀ ਉੱਤੇ ਪ੍ਰਕਾਸ਼ਵਾਨਮੋਤੀ ਦੀ ਨਿਆਈਂ ਚੜ੍ਹ ਬੈਠਾ (ਸੂਰਜ ਅਕਾਸ ਉਪਰ ਚੜ੍ਹਿਆ॥੨੧॥

ਦਿਗਰ ਰੋਜ਼ ਹਮ ਰਾਜਹਾ ਖ੍ਵਾਸਤੰਦ॥
ਦਿਗਰ ਗੂੰਨਹ ਬਾਜ਼ਾਰ ਆਰਾਸਤੰਦ॥੨੨॥

ਦਿਗਰ ਰੋਜ਼ = ਦੂਜੇ ਭਲਕ। ਹਮ = ਭੀ। ਰਾਜਹਾ = ਰਾਜੇ।
ਖ੍ਵਾਸਤੰਦ = ਬੁਲਾਏ। ਦਿਗਰ ਗੂੰਨਹ = ਦੂਜੀ ਪ੍ਰਕਾਰ
ਬਾਜ਼ਾਰ = ਛਬ। ਆਰਾਸਤੰਦ = ਸਵਾਰਿਆ।

ਭਾਵ—ਦੂਜੇ ਦਿਹਾੜੇ ਭੀ ਰਾਜੇ ਸੱਦੇ ਅਤੇ ਦੂਜੇ ਢੰਗ ਦੀ ਸਭਾ ਸਵਾਰੀ॥੨੨॥

ਨਜ਼ਰ ਕੁਨ ਬਰੂਏ ਤੋ ਐ ਦਿਲਰੁਬਾਇ॥
ਕਿਰਾ ਤੋ ਨਜ਼ਰ ਦਰ ਬਿਆਯਦ ਬਜਾਾਇ॥੨੩॥

ਨਜ਼ਰ ਕੁਨ = ਪ੍ਰੀਖਿਆ ਕਰ। ਬ = ਉਪਰ। ਰੂਏ = ਮੂੰਹ। ਤੋ = ਤੂੰ।
ਐ = ਹੈ। ਦਿਲ ਰੁਬਾਇ = ਮਨਮੋਹਣੀ। ਕਿਰਾ = ਕਿਸਨੂੰ। ਤੋ = ਤੂੰ।
ਨਜ਼ਰ = ਧਿਆਨ। ਦਰ = ਵਿਚ। ਬਿਆਯਦ = ਔਂਦਾ ਹੈ। ਬਜਾਇ = ਠੀਕ।

ਭਾਵ—(ਲੜਕੀ ਨੂੰ ਆਖਿਆ) ਹੇ ਮਨ ਮੋਹਣੀ ਤੂੰ (ਇਨਾਂ ਦੇ) ਦਰਸ਼ਨ ਦੀ ਪ੍ਰੀਖਿਆ ਕਰ ਜੋ ਕੌਣ ਤੇਰੀ ਦ੍ਰਿਸ਼ਟੀ ਵਿਚ ਠੀਕ ਬੈਠਦਾ ਹੈ॥੨੩॥

ਬਪੈਹਨ ਅੰਦਰ ਆਮਦ ਗੁਲੇ ਅੰਜਮਨ॥
ਕਿ ਜ਼ਰ ਆਬ ਰੰਗ ਅਸਤ ਸੀਮਾਬ ਤਨ॥੨੪॥

(ਬ = ਪਦ ਜੋੜਕ)। ਪੈਹਨ = ਵੇਹੜਾ (ਲੰਬਾ ਚੋੜਾ)। ਅੰਦਰ = ਵਿਚ।
ਆਮਦ = ਆਏ। ਗੁਲ = ਫੁਲ। ਏ = ਦਾ। ਅੰਜ਼ਮਨ = ਸਭਾ। ਕਿ = ਜੋ।
ਜ਼ਰਆਬ = ਸੋਇਨੇ ਦੀ ਝਾਲ (ਸੁਨੈਹਰੀ)। ਰੰਗ = ਬਰਣ।
ਅਸਤ = ਹੈ। ਸੀਮਾਬ = ਪਾਰਾ। ਤਨ = ਸਰੀਰ।

ਭਾਵ—ਓਹ ਸਭਾ ਦਾ ਫੂਲ (ਸੁੰਦ੍ਰੀ) ਵੇਹੜੇ ਵਿਚ ਆਈ ਜੋ ਸੁਨੈਹਰੀ ਰੰਗ ਵਾਲੀ ਅਤੇ ਪਾਰੇ ਵਾਗੂੰ ਚਮਕੀਲੇ ਸਰੀਰ ਵਾਲੀ ਸੀ॥੨੪॥

ਰਵਾਂ ਗਸ਼ਤ ਦਰ ਰਾਜਹਾ ਬੇਸ਼ੁਮਾਰ॥
ਗੁਲਿ ਸੁਰਖ਼ ਚੂੰ ਗੁੰਬਜ਼ਿ ਨਉ ਬਹਾਰ॥੨੫॥

ਰਵਾਂ ਗਸ਼ਤ = ਤੁਰੀ। ਦਰ = ਵਿਚ। ਰਾਜਹਾ = ਰਾਜੇ। ਬੇਸ਼ੁਮਾਰ = ਬੇਅੰਤ
ਗੁਲਿ ਸੁਰਖ = ਲਾਲ ਫੁਲ। ਚੂੰ = ਨਿਆਈਂ। ਗੁੰਬਜ਼ - ਥੜਾ।
ਇ = ਦਾ। ਨਉਬਹਾਰ = ਬਸੰਤ ਰੁਤ।