ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੭੫)

ਹਿਕਾਇਤ ਚੌਥੀ

ਭਾਵ— ਅਨਗਿਣਤ ਰਾਜਿਆਂ ਵਿਚ ਫਿਰੀ ਜਿਵੇਂ ਲਾਲ ਫੁਲ ਬਸੰਤ ਦੀ ਫੁਲਵਾੜੀ ਵਿਚ ਹੁੰਦਾ ਹੈ॥੨੫॥

ਬਿਦੁਜ਼ਦੀਦ ਦਿਲ ਰਾਜਹਾ ਬੇਸ਼ੁਮਾਰ॥
ਬਿਉਫ਼ਤੰਦ ਜ਼ਮੀਂ ਚੂੰ ਯਲਿ ਕਾਰਜ਼ਾਰ॥੨੬॥

ਬਿਦੁਜ਼ਦੀਦ = ਚੁਰਾਇਆ। ਦਿਲ = ਚਿਤ। ਰਾਜਹਾ = ਰਾਜੇ
ਬੇਸ਼ੁਮਾਰ = ਅਨਗਿਣਤ। ਬਿਉਫਤੰਦ = ਡਿਗੇ। ਜ਼ਮੀਂ = ਧਰਤੀ। ਚੂੰ = ਨਿਆਈਂ।
ਯਲ = ਸੂਰਮਾਂ। ਇ = ਦੇ। ਕਾਰਜ਼ਾਰ = ਜੁੱਧ

ਭਾਵ— ਅਨਗਿਣਤ ਰਾਜਿਆਂ ਦਾ ਚਿੱਤ ਚੁਰਾਇਆ (ਬਹੁਤ ਰਾਜੇ ਉਸਤੇ ਮੋਹਤ ਹੋ ਗਏ) ਅਤੇ ਧਰਤੀ ਉੱਤੇ ਯੁੱਧ ਕਰਨੇ ਵਾਲੇ ਸੂਰਮਿਆਂ ਵਾਂਗੂੰ ਡਿੱਗ ਪਏ॥੨੬॥

ਬਿਜ਼ਦ ਬਾਂਗ ਬਰ ਵੈ ਕਿ ਖ਼ਾਤੂੰਨਿ ਖ਼੍ਵੇਸ਼॥
ਕਿ ਈਂ ਉਮਦਹ ਏ ਰਾਜਹਾ ਉਤ੍ਰ ਦੇਸ਼॥੨੭॥

ਬਿਜ਼ਦ = ਮਾਰਿਆ। ਬਾਂਗ = ਬੋਲਾ। ਬਰ = ਉੱਤੇ। ਵੈ = ਓਨ੍ਹਾਂ। ਕਿ = ਜੋ
ਖ਼ਾਤੂੰਨਿ = ਤੀਮੀ। ਖ਼੍ਵੇਸ਼ = ਅਪਣੀ। ਕਿ = ਜੋ। ਈਂ = ਏਹ। ਉਮਦਹ = ਸੁੰਦ੍ਰ
ਏ = ਦਾ। ਰਾਜਹਾ = ਰਾਜੇ। ਉਤ੍ਰ ਦੇਸ਼ = ਪਹਾੜ ਭੂਮੀ

ਭਾਵ— ਓਨ੍ਹਾਂ ਰਾਜਿਆਂ ਉਤੇ (ਬ੍ਰਾਹਮਣਾਂ ਨੇ) ਬੋਲਾ ਮਾਰਿਆ (ਦੱਸਿਆ) ਜੋ ਏਹ ਪਹਾੜ ਭੂਮੀ ਦੇ ਰਾਜਿਆਂ ਦੇ ਸੁੰਦ੍ਰ ਰਾਜੇ ਦੀ ਆਪਣੀ ਲੜਕੀ ਹੈ॥੨੭॥

ਬਜ਼ਾਂ ਦੁਖ਼ਤਰੇ ਹਸਤ ਬਛਤ੍ਰਾਮਤੀ॥
ਚੋੁ ਮਾਹੇ ਫ਼ਲੱਕ ਹਮਚੋ ਹਰਿ ਪਰੀ॥੨੮॥

ਬਜ਼ਾਂ = ਉਸਦੀ। ਦੁਖ਼ਤਰੇ = ਇਕ ਪੁਤ੍ਰੀ। ਹਸਤ = ਹੈ। ਬਛਤ੍ਰਾਮਤੀ = ਨਾਉਂ ਹੈ
ਚੋੁ = ਨਿਆਈਂ। ਮਾਹ = ਚੰਦ੍ਰ। ਏ = ਦਾ। ਫਲੱਕ = ਅਕਾਸ। ਹਮਚੋ = ਵਾਂਗੂੰ
ਹੂਰ = ਅਪੱਛਰਾਂ। ਓ = ਅਤੇ। ਪਰੀ = ਉਡਣ ਵਾਲੀ।

ਭਾਵ— ਬਛਤ੍ਰਾਮਤੀ ਉਸਦੀ ਪੁਤ੍ਰੀ ਹੈ ਅਤੇ ਅਕਾਸ ਦੇ ਚੰਦ੍ਰਮਾਂ ਦੀ ਨਿਆਈਂ ਅਤੇ ਅਪੱਛਰਾਂ ਅਤੇ ਪਰੀ ਵਰਗੀ ਹੈ॥੨੮॥

ਸ੍ਵਯੰਬਰ ਦਰਾਮਦ ਚੁ ਮਾਹੇ ਫ਼ਲੱਕ॥
ਫ਼ਰਿਸ਼ਤਹ ਸਿਫ਼ਤ ਓ ਚੁ ਜ਼ਾਤਸ਼ ਮਲੱਕ॥੨੯॥