ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੭੬)

ਹਿਕਾਇਤ ਚੌਥੀ

ਸ੍ਵਯੰਬਰ = ਸਭਾ; ਦਰਾਮਦ = ਵਿਚ ਆਈ। ਚੁ = ਨਿਆਈਂ।
ਮਾਹੇ ਫਲੱਕ = ਅਕਾਸ ਦਾ ਚੰਦ੍ਰਮਾਂ। ਫਰਿਸ਼ਤਹ = ਦੇਵਤਾ।
ਸਿਫਤ = ਗੁਣ (ਵਡਿਆਈ)। ਓ = ਅਤੇ। ਚੁ = ਵਾਂਗੂੰ।
ਜ਼ਾਤ = ਸਰੀਰ। ਸ਼ = ਉਸ। ਮਲੱਕ = ਦੇਵਤਾ।

ਭਾਵ—ਅਕਾਸ਼ ਦੇ ਚੰਦ੍ਰਮਾਂ ਦੀ ਨਿਆਈਂ ਸਭਾ ਵਿਚ ਆਈ ਹੈ ਜੋ ਦੇਵੀਆਂ ਜੇਹੀ ਸੁੰਦਰ ਅਤੇ ਦੇਵ ਪਤਲੀ ਹੈ॥੨੯॥

ਕਿਰਾ ਦੌਲਤ ਇਕਬਾਲ ਯਾਰੀ ਦਿਹਦ॥
ਕਿ ਈਂ ਮਾਹਰੂਇ ਕਾਮਗਾਰੀ ਕੁਨਦ॥੩੦॥

ਕਿਰਾ = ਕਿਸਦਾ। ਦੌਲਤ = ਭਾਗ। ਇਕਬਾਲ- ਪ੍ਰਤਾਪ। ਯਾਰੀ = ਸਹੈਤਾ
ਦਿਹਦ = ਦੇਵੇ। ਕਿ = ਜੋ। ਈਂ - ਇਸ। ਮਾਹਰੂਇ = ਚੰਦ੍ਰਮੁਖੀ।
ਕਾਮਗਾਰੀ = ਮਨਚਿੰਦਾ। ਕੁਨਦ = ਕਰੇ।

ਭਾਵ—(ਦੇਖੀਏ) ਕਿਸਦਾ ਪ੍ਰਤਾਪ ਵਾਲਾ ਭਾਗ ਸਹਾਈ ਹੁੰਦਾ ਹੈ ਜੋ ਏਹ ਚੰਦ੍ਰ ਮੁਖੀ ਉਸਦੀ ਮਨਚਿੰਦੀ ਭਾਵਨਾ ਪੂਰੀ ਕਰੇ॥੩੦॥

ਪਸੰਦ ਆਮਦ ਓ ਰਾਜਹ ਸੁਭਟ ਸਿੰਘ ਨਾਮ॥
ਕਿ ਰੌਸ਼ਨ ਤਬੀਯਤ ਸਲੀਖ਼ਤ ਮੁਦਾਮ॥੩੧॥

ਪਸੰਦ ਆਮਦ = ਮਨ ਭਾਇਆ। ਓ = ਉਸਦੇ। ਰਾਜਹ = ਰਾਉ।
ਸੁਭਟ ਸਿੰਘ - ਨਾਉਂ। ਕਿ = ਜੋ। ਰੌਸ਼ਨ = ਪ੍ਰਗਾਸ।
ਤਬੀਯਤ = ਸੁਭਾਉ। ਸਲੀਖ਼ਤ = ਹਸਮੁਖ। ਮੁਦਾਮ = ਸਦੀਵ।

ਭਾਵ—ਉਸਦੇ ਮਨ ਸੁਭਟ ਸਿੰਘ ਨਾਮ ਰਾਜਾ ਭਾਇਆ ਜੋ ਪ੍ਰਗਾਸ਼ ਬੁੱਧੀਵਾਲਾ ਅਤੇ ਸਦੀਵ ਹਸਮੁਖ ਰਹਿਣ ਵਾਲਾ ਸੀ॥੩੧॥

ਰਵਾਂ ਕਰਦ ਬਰਵੇ ਵਕੀਲਸ਼ ਗਰਾਂ॥
ਕਿ ਐ ਸਾਹਿ ਸ਼ਾਹਾਨ ਰੌਸ਼ਨ ਜ਼ਮਾਂ॥੩੨॥

ਰਵਾਂ ਕਰਦ = ਘੱਲੇ। ਬਰਵੇ = ਉਸ ਪਾਸ। ਵਕੀਲ = ਵਿਸਟ। ਸ਼- ਉਸ।
ਗਰਾਂ = ਵੱਡੇ। ਕਿ = ਜੋ। ਐ = ਹੇ। ਸਾਹਿ ਸ਼ਾਹਾਨ = ਰਾਜਿਆਂ ਦੇ
ਸਿਰੋਮਣੀ। ਰੌਸ਼ਨ = ਪ੍ਰਗਾਸ਼। ਜ਼ਮਾਂ = ਘੜੀ।

ਭਾਵ— ਉਸਨੇ (ਲੜਕੀ ਦੇ ਪਿਤਾ ਨੇ) ਉਸ (ਰਾਜਾ ਸੁਭਟ ਸਿੰਘ) ਪਾਸ ਵੱਡੇ ੨ ਵਿਸਟ ਭੇਜੇ ਕਿ ਹੇ ਰਾਜਿਆਂ ਦੇ ਸਿਰੋਮਣੀ ਅਤੇ ਸ਼ੁਭ ਪ੍ਰਗਾਸ਼ ਸਮੇਂ ਵਾਲੇ॥੩੨॥