ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੭੭)

ਹਿਕਾਇਤ ਚੌਥੀ

ਕਿ ਈਂ ਤਰਜ਼ ਲਾਲਾਇ ਬਰਗੇ ਸਮਨ॥
ਕਿ ਲਾਇਕ ਸ਼ਮਾਂ ਹਸਤ ਈਰਾ ਬਿਕੁਨ॥੩੩॥

ਕਿ = ਜੋ। ਈਂ = ਇਸ। ਤਰਜ਼ = ਢੰਗ। ਲਾਲਾਇ = ਪੋਸਤ ਦਾ ਲਾਲ
ਫੁਲ। ਬਰਗ = ਪਤ। ਏ = ਦਾ। ਸਮਨ = ਚੰਬੇਲੀ ਕਿ = ਬਹੁਤ
ਲਾਇਕ = ਜੋਗ। ਸ਼ੁਮਾ = ਤੁਹਾਡੇ। ਹਸਤ = ਹਥ। ਈ = ਇਸ। ਰਾ-ਨੂੰ।
ਬਿਕੁਨ = ਕਰ, ਅਰਥਾਤ ਇਸਤ੍ਰੀ ਬਣਾਇ।

ਭਾਵ— ਜੋ ਇਸ ਪ੍ਰਕਾਰ ਦੀ (ਸੁੰਦ੍ਰੀ) ਪੋਸਤ ਦੇ ਫੁਲ ਅਤੇ ਚੰਬੇ ਦੇ ਪਤਿਆਂ ਵਰਗੀ ਤੁਹਾਡੇ ਬਹੁਤ ਜੋਗ ਹੈ ਇਸਨੂੰ ਵਰ ਲਓ॥੩੩॥

ਬਿਗੁਫ਼ਤਹ ਯਕੇ ਖ਼ਾਨਹ ਬਾਨੂ ਮਰਾ ਅਸਤ॥
ਕਿ ਚਸ਼ਮੇ ਅਜ਼ੋ ਹਰਦੋ ਆ ਬਰਾ ਅਸਤ॥੩੪॥

ਬਿਗੂਫਤਹ = ਕਹਿਆ। ਯਕੇ = ਇਕ। ਖਾਨਹ = ਘਰ। ਬਾਨੂ = ਇਸਤ੍ਰੀ
ਮਰਾ = ਮੇਰੀ। ਅਸਤ = ਹੈ। ਕਿ = ਜੋ। ਚਸ਼ਮੇ = ਅੱਖਾਂ। ਅਜ਼ੋ = ਉਸਦੀਆਂ
ਹਰਦੋ = ਦੋਵੇਂ। ਆਹੂ ਬਰਾ = ਹਰਨ ਦਾ ਬੱਚਾ। ਔਸਤ = ਹੈ।

ਭਾਵ— ਉਸਨੇ ਉੱਤਰ ਦਿੱਤਾ ਜੋ ਮੇਰੇ ਘਰ ਇਕ ਇਸਤ੍ਰੀ ਹੈ ਜਿਸ ਦੀਆਂ ਦੋਵੇਂ ਅੱਖਾਂ ਮਿਰਗਾਂ ਦੇ ਬੱਚਿਆਂ ਵਾਂਗ ਹਨ (ਅਰਥਾਤ ਬਹੁਤ ਸੁੰਦਰ ਹੈ) (ਆਹੂ ਤਰ ਭੀ ਪਾਠ ਹੈ, ਜਿਸਦਾ ਭਾਵ ਮਿਰਗਾਂ ਤੇ ਭੀ ਅਧਕ ਹੈ)॥ ੩੪॥

ਕਿ ਹਰਗਿਜ਼ ਮਨ ਈਂ ਰਾਨ ਕਰਦਮ ਕਬੂਲ॥
ਕਿ ਕਉਲਿ ਕੁਰਾਣ ਅਸਤ ਕਸਮੇ ਰਸੂਲ॥੩੫॥

ਕਿ = ਅਤੇ। ਹਰਗਿਜ਼ = ਕਦਾਚਿਤ। ਮਨ = ਮੈਂ। ਈਂ = ਇਸ। ਰਾ = ਨੂੰ
ਨ ਕਰਦਮ = ਨਹੀਂ ਕਰਦਾ। ਕਬੂਲ = ਸ੍ਵੀਕਾਰ। ਕਿ = ਜੋ।
ਕਉਲ = ਕਹਿਣ। ਇ = ਦਾ। ਕੁਰਾਣ = ਮੁਸਲਮਾਨੀ ਕਿਤਾਬ। ਅਸਤ = ਹੈ।
ਕਸਮ = ਸੌਂਹ। ਏ = ਦੀ। ਰਸੂਲ = ਭੇਜਿਆ ਹੋਇਆ (ਮੁਹੰਮਦ)।

ਭਾਵ— ਅਤੇ ਮੈਂ ਇਸਨੂੰ ਕਦੇ ਭੀ ਸ੍ਵੀਕਾਰ ਨਾ ਕਰਾਂਗਾ ਕਿਉਂ ਜੋ ਕੁਰਾਨ ਦਾ ਕਹਿਣਾ ਅਤੇ ਮੁਹੰਮਦ ਦੀ ਸੌਂਹ ਹੈ॥੩੫॥

ਬਿਗੋਸ ਅੰਦਰ ਆਮਦ ਅਜ਼ੀਂ ਹਾ ਸੁਖ਼ਨ॥
ਬਜੁੰਬਸ਼ ਦਰ ਆਮਦ ਜ਼ਨੇ ਨੇਕ ਤਨ॥੩੬॥

ਬਿਗੋਸ਼ ਅੰਦਰ = ਕੰਨ ਵਿਚ। ਆਮਦ = ਆਈ। ਅਜ਼ੀਂਹਾ = ਇਸ ਪ੍ਰਕਾਰ
ਸੂਖਨ = ਬਾਤ। ਬਜੁੰਬਸ਼ = ਕਰੋਧ ਵਿਚ। ਦਰ ਆਮਦ = ਆਈ।