ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੭੮)

ਹਿਕਾਇਤ ਚੌਥੀ

ਜਨ = ਇਸਤ੍ਰੀ। ਏ - ਉਸਤਤੀ ਸੰਬੰਧਕ। ਨੇਕ = ਚੰਗਾ। ਤਨ = ਸਰੀਰ

ਭਾਵ— ਜਦ ਇਸ ਪ੍ਰਕਾਰ ਦੀ ਗੱਲ ਸੁਣੀ ਤਾਂ ਓਹ ਸੁੰਦ੍ਹੀ (ਛਤ੍ਰਾਮਤੀ) ਕਰੋਧ ਵਿਚ ਆਈ॥੩੬॥

ਕਸੇ ਫ਼ਤਹ ਮਾਰਾ ਕੁਨਦ ਵਕਤਿ ਕਾਰ॥
ਵਜ਼ਾਂ ਸ਼ਾਹ ਮਾਰਾ ਸ਼ਵਦ ਈਂ ਦਿਆਰ॥੩੭॥

ਕਸੇ = ਜੋ ਕੋਈ। ਫਤਹ ਕੁਨਦ = ਜਿੱਤੇ। ਮਾਰਾ = ਮੈਂ। ਵਕਤਿਕਾਰ = ਜੁੱਧ
ਸਮੇਂ। ਵਜ਼ਾਂ = ਓਹ। ਸ਼ਾਹ = ਰਾਜਾ। ਮਾਰਾ = ਮੇਰਾ।
ਸ਼ਵਦ = ਹੋਵੇ। ਈਂ = ਏਹ। ਦਿਆਰ = ਦੇਸ਼।

ਭਾਵ— ਜੋ ਕੋਈ ਜੁੱਧ ਸਮੇਂ ਮੈਨੂੰ ਜਿੱਤੇ ਓਹ ਮੇਰਾ ਪਤੀ ਅਤੇ ਇਸ ਦੇਸ ਦਾ ਰਾਜਾ ਹੋਊਗਾ॥੩੭॥

ਬਿਕੋਸ਼ੀਦ ਮੈਦਾਂ ਵ ਜੋਸ਼ੀਦ ਜੰਗ॥
ਬਿਪੋਸ਼ੀਦ ਖ਼ਫ਼ਤਾਨ ਪਉਲਾਦ ਰੰਗ॥੩੮॥

ਬਿਕੋਸ਼ੀਦ = ਛੇਤੀ ਕੀਤੀ। ਮੈਦਾਂ = ਜੁੱਧ ਭੂਮੀ। ਵ = ਅਤੇ। ਜੋਸ਼ੀਦ = ਮਚਿਆ।
ਜੰਗ = ਜੁੱਧ। ਬਿਪੋਸ਼ੀਦ = (ਗਲ) ਪਾਇਆ। ਖਫਤਾਨ = ਚਿਲਤਾ।
ਪਉਲਾਦ = ਚੰਗਾ ਲੋਹਾ। ਰੰਗ = ਨਿਆਈਂ।

ਭਾਵ— ਜੁੱਧ ਭੂਮੀ ਲਈ ਛੇਤੀ ਕੀਤੀ ਅਤੇ ਪਉਲਾਦ ਵਰਗਾ ਚਿਲਤਾ (ਅਰਥਾਤ ਸੰਜੋਇ) ਪਾਕੇ ਜੁੱਧ ਮਚਾਇਆ॥੩੮॥

ਨਿਸ਼ਸਤਹ ਬਰਾਂਰਥ ਚੋ ਮਾਹੇ ਮੁਨੀਰ॥
ਬਿਬਸਤੇਦ ਸ਼ਮਸ਼ੇਰ ਜੁਸਤੰਦ ਤੀਰ॥੩੯॥

ਨਿਸ਼ਸਤਹ = ਬੈਠੀ। ਬਰ = ਉਪਰ। ਆਂ = ਉਸ। (ਬਰ ਆਂ)। ਰਥ = ਚਉਪਈਆ
ਗੱਡੀ। ਚੋ = ਨਿਆਈਂ। ਮਾਹ = ਚੰਦ੍ਰਮਾ। ਏ - ਉਸਤਤੀ ਸਬੰਧੀ।
ਮੁਨੀਰ = ਪ੍ਰਗਾਸ। ਬਿਬਸਤੰਦ = ਬੰਨ੍ਹੀ। ਸ਼ਮਸ਼ੇਰ = ਤਲਵਾਰ।
ਜੁਸਤੰਦ = ਢੂੰਡਿਆ। ਤੀਰ = ਬਾਣ।

ਭਾਵ— ਰਬ ਦੇ ਉਤੇ ਪੁੰਨਿਆਂ ਦੇ ਚੰਦ ਵਾਂਗੂੰ ਬੈਠ ਗਈ ਤਲਵਾਰ ਬੰਨ੍ਹੀ ਅਤੇ ਬਾਣ ਫੜ ਲੀਤਾ॥੩੯॥

ਬਮੈਦਾਂ ਦਰਾਮਦ ਚੋ ਗ਼ਰਰੰਦਹ ਸ਼ੇਰ॥
ਚੋਸ਼ੇਰ ਅਸਤ ਸ਼ੇਰ ਅਫ਼ਗਨਓ ਦਿਲ ਦਲੇਰ॥੪੦॥