ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੭੯)

ਹਿਕਾਇਤ ਚੌਥੀ

ਬਮੈਦਾਂ = ਜੁਧ ਭੂਮੀ ਵਿਚ। ਦਰਾਮਦ = ਆਈ। ਚੋ = ਨਿਆਈਂ।
ਗਰਰੰਦਹ = ਗਜਣ ਵਾਲਾ। ਸ਼ੇਰ = ਸ਼ੀਂਹ। ਚੋ = ਨਿਆਈਂ। ਸ਼ੇਰ
ਸ਼ੀਂਹ। ਅਸਤ = ਹੈ। ਸ਼ੇਰ ਅਫਗਨ = ਸ਼ੀਂਹਾਂ ਦੇ ਪਛਾੜ ਸੁਟਣ ਵਾਲਾ।
ਦਿਲ ਦਲੇਰ = ਸੂਰਬੀਰ

ਭਾਵ— ਗੱਜਣ ਵਾਲੇ ਓਸ ਸ਼ੀਂਹ ਦੀ ਨਿਆਈਂ ਜੋ ਸ਼ੀਂਹਾਂ ਨੂੰ ਪਛਾੜਣ ਵਾਲਾ ਅਤੇ ਸੂਰਮਾਂ ਹੋਵੇ ਜੁਧ ਭੂਮੀ ਵਿਚ ਆਈ॥੪੦॥

ਬਿਪੋਸ਼ੀਦ ਖ਼ਫ਼ਤਾਨ ਜੋਸ਼ੀਦ ਜੰਗ॥
ਬਿਕੋਸ਼ੀਦ ਮੈਦਾਂ ਬਤੌਰ ਓ ਤੁਫ਼ੰਗ॥੪੧॥

ਬਿਪੋਸ਼ੀਦ = ਪਾਇਆ। ਖ਼ਫ਼ਤਾਨ = ਚਿਲਤਾ। ਜੋਸ਼ੀਦ = ਕਰੋਧਵਾਨ
ਹੋਈ। ਜੰਗ = ਜੁਧ। ਬਿਕੋਸ਼ੀਦ = ਬਹੁਤ ਯਤਨ ਕੀਤਾ। ਮੈਦਾਂ = ਰਣ।
ਬ = ਨਾਲ। ਤੀਰ = ਬਾਣ। ਤੁਫੰਗ - ਰਾਮ ਜੰਗਾ।

ਭਾਵ— ਚਿਲਤਾ ਪਾਇਆ ਅਤੇ ਜੁੱਧ ਲਈ ਕਰੋਧਵਾਨ ਹੋਈ ਬਾਣ ਅਤੇ ਰਾਮ ਜੰਗਿਆਂ ਨਾਲ ਰਣ ਵਿਚ ਅਤੀ ਯਤਨ ਕੀਤਾ॥੪੧॥

ਚੁਨਾ ਤੀਰ ਬਾਰੀਦ ਦਰ ਕਾਰਜ਼ਾਰ॥
ਕਿ ਲਸ਼ਕਰ ਬਕਾਰ ਆਮਦਸ਼ ਬੇਸ਼ੁਮਾਰ॥੪੨॥

ਚੁਨਾ = ਅਜੇਹੇ। ਤੀਰ = ਬਾਣ। ਬਾਰੀਦ = ਬਰਸਾਏ। ਦਰ = ਵਿਚ।
ਕਾਰਜ਼ਾਰ = ਜੁੱਧ। ਕਿ = ਜੋ। ਲਸ਼ਕਰ = ਸੈਨਾ। ਬਕਾਰ ਆਮਦ = ਕੰਮ
ਆਈ (ਮਰ ਗਈ)। ਸ਼ = ਉਸ। ਬੇਸ਼ੁਮਾਰ = ਅਨਗਿਣਤ॥

ਭਾਵ— ਜੁਧ ਵਿਚ ਅਜਹੇ ਬਾਣ ਬਰਸਾਏ ਜੋ ਉਸਦੇ ਹਥੋਂ ਬੇਅੰਤ ਸੈਨਾ ਮਰ ਗਈ॥੪੨॥

ਚੁਨਾ ਬਾਨ ਬਾਰੀਦ ਤੀਰੋ ਤੁਫੰਗ॥
ਬਸੇ ਮਰਦਮਾਂ ਮੁਰਦਹ ਖ਼ੁਦ ਜਾਇ ਜੰਗ॥੪੩॥

ਚੂਨਾ = ਅਜੇਹੇ। ਬਾਨ = ਗੋਲੀ। ਬਾਰੀਦ = ਬਰਸਾਈ। ਤੀਰ = ਬਾਣ।
ਓ - ਅਤੇ। ਤੁਫੰਗ - ਰਾਮਜੰਗਾ। ਬਸੇ - ਬਹੁਤੇ। ਮਰਦਮਾਂ = ਲੋਕ।
ਮੁਰਦਹ ਸ਼ੁਦ - ਮਰ ਗਏ। ਜਾਇ ਜੰਗ = ਰਣ ਭੂਮੀ।

ਭਾਵ— ਅਜੇਹੀਆਂ ਗੋਲੀਆਂ ਤੀਰ ਅਤੇ ਰਾਮਜੰਗੇ ਚਲਾਏ ਜੋ ਬਹੁਤ ਲੋਕ ਰਣ ਭੂਮੀ ਵਿਚ ਮਾਰੇ ਗਏ॥੪੩॥