ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੮੦)

ਹਿਕਾਇਤ ਚੌਥੀ

ਸ਼ਹੇ ਨਾਮ ਗਜ ਸਿੰਘ ਦਰਆਮਦ ਬਜੰਗ॥
ਚੋ ਕੈਬਰ ਕੰਮਾਂ ਹਮਚੋ ਤੀਰੋ ਤੁਫੰਗ॥ ੪੪॥

ਸ਼ਹੇ = ਇਕ ਰਾਜਾ। ਨਾਮ ਗਜ ਸਿੰਘ = ਗੱਜ ਸਿੰਘ ਨਾਉਂ। ਦਰਆਮਦ = ਆਇਆ। ਬਜੰਗ = ਜੁਧ ਵਿਚ। ਚੋ = ਨਿਆਈਂ। ਕੈਂਬਰ = ਤੀਰ।
ਕਮਾਂ = ਧਨਖ। ਹਮਚੋ = ਵਾਂਗੂ। ਤੀਰੋ ਤੁਫੰਗ = ਰਾਮਜੰਗੇ ਦੀ ਗੋਲੀ।

ਭਾਵ— ਇਕ ਗਜ ਸਿੰਘ ਨਾਉਂ ਰਾਜਾ ਜੁਧ ਵਿਚ ਆਇਆ ਜਿਵੇਂ ਧਨਖ ਦਾ ਤੀਰ ਅਤੇ ਰਾਮਜੰਗੇ ਦੀ ਗੋਲੀ ਆਉਂਦੀ ਹੈ (ਅਰਥਾਤ ਝਟ ਪਟ)॥੪੪॥

ਬਜੁੰਬਸ਼ ਦਰ ਆਮਦ ਚੋ ਇਫਰੀਤ ਮਸਤ॥
ਯਕੇ ਗੁਰਜ਼ ਅਜ਼ ਫੀਲ ਪੈਕਰ ਬਦਸਤ॥੪੫॥

ਬ = ਵਿਚ। ਜੁੰਬਸ਼=ਕਰੋਧ। ਦਰਆਮਦ = ਆਇਆ। ਚੋ = ਨਿਆਈਂ।
ਇਫਰੀਤ = ਦੇਉ। ਮਸਤ = ਮਤਵਾਲਾ। ਯਕੇ = ਇਕ। ਗੁਰਜ਼ = ਗੁਰਜ।
ਅਜ਼ = ਨਿਆਈਂ। ਫੀਲ= ਹਾਥੀ। ਪੈਕਰ = ਕਲਬੂਤ।
ਬ = ਵਿਚ। ਦਸਤ = ਹਥ।

ਭਾਵ— ਮਤਵਾਲੇ ਰਾਕਸ਼ ਦੀ ਨਿਆਈਂ ਕਰੋਧਵਾਨ ਹੋਇਆ ਅਤੇ ਇ ਹਾਥੀ ਜਿਹਾ ਗੁਰਜ਼ ਹਥ ਵਿਚ (ਫੜਿਆ)। ੪੫॥

ਯਕੇ ਤੀਰ ਜ਼ਦ ਬਾਨੂ ਏ ਪਾਕ ਮਰਦ॥
ਕਿ ਗਜ ਸਿੰਘ ਅਜ਼ਅਸਪ ਆਮਦ ਬਗਰਦ॥੪੬॥

ਯਕੇ = ਇਕ। ਤੀਰ = ਬਾਣ। ਜ਼ਦ = ਮਰਿਆ। ਬਾਨੂ = ਇਸਤ੍ਰੀ।
ਏ = ਉਸਤਤੀ ਸੰਬੰਧਕ। ਪਾਕ = ਪਵਿਤ੍ਰ। ਮਰਦ = ਸੂਰਬੀਰ। ਕਿ = ਜੋ
ਗਜ ਸਿੰਘ = ਨਾਉਂ। ਅਜ਼ - ਤੇ। ਅਸਪ = ਘੋੜੇ। ਆਮਦ = ਆਯਾ।
ਬ = ਵਿਚ। ਗਰਦ = ਧੂੜੀ।

ਭਾਵ— ਉਸ ਪਵਿਤ੍ਰ ਸੂਰਬੀਰ ਇਸਤ੍ਰੀ ਨੇ ਇਕ ਬਾਣ ਮਾਰਿਆ ਕਿ ਗਜ ਸਿੰਘ ਘੋੜੇ ਉਤੋਂ ਧੂੜੀ ਵਿਚ ਡਿਗ ਪਇਆ॥ ੪੬॥

ਦਿਗਰ ਰਾਜਾ ਰਨ ਸਿੰਘ ਦਰਾਮਦ ਬਰੋਸ਼॥
ਕਿ ਪਰਵਾਨ ਹੇ ਰੂੰ ਦਰਾਮਦ ਬਜੋਸ਼॥੪੭॥

ਦਿਗਰ = ਦੂਜਾ। ਰਾਜਾ = ਪਰਜਾਪਤ। ਰਨ ਸਿੰਘ = ਰਣ ਸਿੰਘ।
ਦਰਾਮਦ = ਆਇਆ। ਬਰੋਸ਼ = ਕਰੋਧ ਭਰਿਆ। ਕਿ = ਮਾਨੋਂ।
ਪਰਵਾਹ = ਪਤੰਗ। ਏ = ਇਕ। ਚੂੰ = ਨਿਆਈਂ। ਦਰਾਮਦ = ਆਯਾ।
ਬਜੋਸ਼ = ਕ੍ਰੋਧ ਵਿਚ।