ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੮੧)

ਹਿਕਾਇਤ ਚੌਥੀ

ਭਾਵ— ਦੂਜਾ ਰਣ ਸਿੰਘ ਰਾਜਾ ਕ੍ਰੋਧ ਵਿਚ ਭਰਿਆ ਆਇਆ ਮਾਨੋਂ ਇਕ ਪਤੰਗ ਦੀ ਨਿਆਈਂ (ਦੀਵੇ ਨੂੰ ਦੇਖਕੇ) ਕ੍ਰੋਧ ਵਿਚ ਆਇਆ॥੪੭॥

ਚੁਨਾ ਤੇਗ਼ ਜ਼ਦ ਬਾਨ ਏ ਸ਼ੇਰ ਤਨ॥
ਬਿਉਫ਼ਤਾਦ ਰਨ ਸਿੰਘ ਚੋ ਸਰਵਿ ਚਮਨ॥੪੮॥

ਚੂਨਾ = ਅਜੇਹੀ। ਤੇਗ਼ = ਤਲਵਾਰ। ਜਦ = ਮਾਰੀ। ਬਾਨੂਏ ਸ਼ੇਰ ਤਨ = ਸ਼ੀਂਹ
ਦੇ ਬਲ ਵਾਲੀ ਇਸਤ੍ਰੀ। ਬਿਉਫਤਾਦ = ਡਿਗ ਪਇਆ। ਰਨ ਸਿੰਘ = ਰਣ
ਸਿੰਘ। ਚੋ = ਨਿਆਈਂ। ਸਰਵ = ਸਰੂ। ਇ = ਦੇ। ਚਮਨ = ਫੁਲਵਾੜੀ।

ਭਾਵ— ਸ਼ੀਂਹ ਦੀ ਨਿਆਈਂ ਬਲਵਾਨ ਇਸਤ੍ਰੀ ਨੇ ਅਜੇਹੀ ਤਲਵਾਰ ਮਾਰੀ ਜੋ ਰਣ ਸਿੰਘ ਫੁਲਵਾੜੀ ਦੇ ਸਰੂ ਵਾਂਗਰ ਢਹਿ ਪਇਆ॥੪੮॥

ਯਕੇ ਸ਼ਹਰ ਅੰਬੇਰ ਦਿਗਰ ਜੋਧਪੁਰ॥
ਖ਼ਰਾਮੀਦ ਬਾਨੂ ਚੋ ਰਖ਼ ਸ਼ਿੰਦਹ ਦੁਵ॥੪੯॥

ਯਕੇ = ਇਕ। ਸ਼ਹਰ = ਨਗਰੀ। ਅੰਬੇਰ = ਅਜਮੇਰ। ਦਿਗਰ = ਦੂਜਾ
ਜੋਧ ਪੁਰ = ਨਾਉਂ ਹੈ। ਖ਼ਰਾਮੀਦ - ਨਾਲ ਤੁਰੀ। ਬਾਨੂ ਇਸਤ੍ਰੀ।
ਚੋ = ਨਿਆਈਂ। ਰਖ਼ਸ਼ਿੰਦਹ = ਚਮਕੀਲਾ। ਦੂਰ = ਮੋਤੀ।

ਭਾਵ— ਇਕ ਅਜਮੇਰ ਦਾ ਅਤੇ ਦੂਜਾ ਜੋਧ ਪੁਰ ਦਾ (ਸਾਹਮਣੇ ਆਏ) ਮੋਤੀ ਦੀ ਨਿਆਈਂ ਚਮਕੀਲੀ ਇਸਤ੍ਰੀ ਮਟਕ ਨਾਲ ਚੱਲੀ॥੪੯॥

ਬਿਜ਼ਦ ਤੇਗ਼ ਬਾਜ਼ੋਰ ਬਾਨੂ ਇ ਸਿਪਹਰ॥
ਕਿ ਬਰਖ਼ਾਸਤ ਸ਼ਅਲਹ ਬਸੈ ਚੂੰ ਗੁਹਰ॥ ੫੦॥

ਬਿਜ਼ਦ = ਮਾਰੀ। ਤੇਗ਼ = ਤਲਵਾਰ। ਬਾਜ਼ੋਰ = ਬਲ ਨਾਲ। ਬਾਨੂ=ਇਸਤ
ਇ=ਦੀ। ਸਿਪਹਰ=ਅਕਾਸ। ਕਿ=ਜੋ,ਬਰਖਾਸਤ=ਉਠੇ। ਸ਼ੁਅਲਹ-ਚੰਗਿਆੜਾ
ਬਸੇ = ਬਹੁਤ। ਚੂੰ = ਨਿਆਈ॥ ਗੁਹਰ = ਮੋਤੀ।

ਭਾਵ— ਜਗਤ ਰਾਣੀ ਨੇ ਬਲ ਵਾਲੀ ਤਲਵਾਰ ਮਾਰੀ ਅਤੇ ਮੋਤੀ ਦੀ ਨਿਆਈਂ ਬਹੁਤ ਚੰਗਿਆੜੇ ਉਠੇ (ਅਰਥਾਤ ਉਨ੍ਹਾਂ ਦੇ ਧੂਏਂ ਉੱਡ ਗਏ)॥੫੦॥

ਸਿਅਮ ਰਾਜਹ ਬੂੰਦੀ ਦਰਾਮਦ ਦਲੇਰ॥
ਚੋ ਬਰ ਬਚਹਆਹੂ ਚੋਗੁਰੱਰੰਦਹ ਸ਼ੇਰ॥੫੧॥

ਸਿਅਮ = ਤੀਜਾ। ਰਾਜਹ = ਪਰਜਾਪਤੀ। ਬੂੰਦੀ =ਨਾਉਂ ਹੈ ਨਗਰੀ ਦਾ।
ਦਰਾਮਦ = ਆਇਆ। ਦਲੇਰ = ਸੂਰਮਤਾਈ ਵਾਲਾ। ਚੋ = ਨਿਆਈਂ।
ਗੁਰੱਰੰਦਹ = ਗੱਜਣ ਵਾਲਾ। ਸ਼ੇਰ - ਸ਼ੀਂਹ।