ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੮੨)

ਹਿਕਾਇਤ ਚੌਥੀ

ਭਾਵ— ਤੀਜਾ ਇਕ ਬੂੰਦੀ ਨਗਰੀ ਦਾ ਰਾਜਾ ਬੇਧੜਕ ਆਇਆ ਜਿਵੇਂ ਹਰਨੋਟੇ ਉੱਤੇ ਗੱਜਣ ਵਾਲਾ ਸੀਂਹ ਆਉਂਦਾ ਹੈ॥੫੧॥

ਚੁਨਾਂ ਤੀਰ ਜ਼ਦ ਹਰਦੋ ਅਵਰੁ ਸ਼ਿਕੰਜ॥
ਬਿਉਫ਼ਤਾਦ ਅਮਰ ਸਿੰਘ ਚੋਂ ਸ਼ਾਖ਼ ਤਰੰਜ॥੫੨॥

ਚੁਨਾ = ਅਜੇਹਾ। ਤੀਰ = ਬਾਣ। ਜ਼ਦ = ਮਾਰਿਆ। ਹਰਦੋ = ਦੋਨੋਂ।
ਅਵਰੁ = ਭਰਵੱਟੇ। ਸ਼ਿਕੰਜ = ਤਿਊੜੀ। ਬਿਉਫਤਾਦ = ਢਹਿ ਪਇਆ।
ਅਮਰ ਸਿੰਘ = ਨਾਉਂ (ਬੂੰਦੀ ਦਾ ਰਾਜਾ)। ਚੋ = ਨਿਆਈਂ।
ਸ਼ਾਖ = ਡਾਲੀ। ਏ = ਦੀ। ਤਰੰਜ = ਨਿੰਬੂ

ਭਾਵ— ਦੋਹਾਂ ਭਰਵੱਟਿਆਂ ਦੀ ਤਿਊੜੀ ਤੇ ਅਜੇਹਾ ਤੀਰ ਮਾਰਿਆ ਕਿ ਅਮਰ ਸਿੰਘ ਨਿੰਬੂ ਦੀ ਡਾਲੀ ਵਾਂਗੂੰ ਡਿੱਗ ਪਇਆ॥੫੨॥

ਚੁਅਮ ਰਾਜਹ ਜੈ ਸਿੰਘ ਦਰਾਮਦ ਮੁਸ੍ਵਾਫ॥
ਬਜੋਸ਼ ਅੰਦਰੂੰ ਸ਼ੁਦ ਚੋ ਅਜ਼ ਕੋਹ ਕਾਫ਼॥੫੩॥

ਚੁਅਮ=ਚੌਥਾ (ਚਵੁਮ)। ਰਾਜਹ = ਪਰਜਾ ਪਤੀ। ਜੈ ਸਿੰਘ = ਨਾਉਂ।
ਦਰਾਮਦ = ਵਿਚ ਆਯਾ। ਮੁਸ੍ਵਾਫ = ਲੜਾਈ। ਬਜੋਸ਼ ਅੰਦਰੂੰ = ਕ੍ਰੋਧ ਵਿਚ।
ਸ਼ੁਦ = ਹੋਯਾ। ਚੋ = ਨਿਆਈਂ। ਅਜ਼ = ਵਾਧੂ ਪਦ ਜੋੜਕ। ਕੋਹ = ਪਹਾੜ
ਕਾਫ਼ = ਨਾਉਂ। (ਪਾਰਸ ਦੇਸ ਦੀ ਉੱਤ੍ਰ ਦਿਸ਼ਾ ਵਿਚ ਕੋਹਕਾਫ਼ ਨਾਮੀ
ਪਹਾੜ ਹੈ, ਜਿਸ ਵਿਚ ਪਰੀਆਂ ਵੱਸਿਆ ਕਰਦੀਆਂ ਹਨ)

ਭਾਵ— ਚੌਥਾ ਜੈ ਸਿੰਘ ਰਾਜਾ ਰਣਭੂਮੀ ਵਿਚ ਆਯਾ ਅਤੇ ਕੋਹਕਾਫ਼ ਦੀ ਨਿਆਈਂ (ਖੜਕੇ) ਕ੍ਰੋਧਵਾਨ ਹੋਇਆ॥੫੩॥

ਹਮਾਂ ਖ਼ੁਰਦ ਸ਼ਰਬਤ ਕਿ ਯਾਰੇ ਚਅਮ॥
ਜ਼ ਜੈ ਸਿੰਘ ਪਸਯਕ ਨਿਆਮਦ ਕਦਮ॥੫੪॥

ਹਮਾਂ = ਓਹੀ। ਖੁਰਦ = ਪੀਤਾ। ਸ਼ਰਬਤ = ਮਿੱਠਾ ਪਾਣੀ। ਕਿ = ਜੋ।
ਯਾਰ = ਮਿੱਤ੍ਰ। ਏ = ਉਸਤਤ ਸੰਬੰਧਕ। ਚਅਮ = (ਚਵੁਮ) ਚੌਥਾ।
ਜ਼ = ਤੇ। ਜੈ ਸਿੰਘ = ਨਾਉਂ। ਪਸ = ਪਿਛੋਂ। ਯਕ = ਇਕ।
(ਕੋਈ) ਨਿਆਮਦ = ਨਾ ਆਇਆ। ਕਦਮ = ਪੈਰ।

ਭਾਵ— ਓਹੀ ਚੌਥੇ ਮਿੱਤ੍ਰ ਵਾਲਾ ਸ਼ਰਬਤ ਪੀਤਾ ਅਤੇ ਜੈ ਸਿੰਘ ਤੇ ਪਿਛੋਂ ਕੋਈ ਪੈਰ (ਪੁਰਖ) ਨਾ ਆਇਆ॥੫੪॥