ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੮੩)

ਹਿਕਾਇਤ ਚੌਥੀ

ਯਕੇ ਸ਼ਹ ਫਰੰਗੌ ਪਲੰਦੇ ਦਿਗਰ॥
ਬਮੈਦਾਂ ਦਰਾਮਦ ਚੋਸ਼ੇਰੇ ਜ਼ਬਰ॥੫੫॥

ਯਕੇ = ਇਕ। ਸ਼ਹ = ਰਾਜਾ। ਫਰੰਗ - ਫਰੰਗ ਦੇਸ। ਓ = ਅਤੇ।
ਪਿਲੰਦ = ਦੇਸ। ਏ = ਦਾ। ਦਿਗਰ = ਦੂਜਾ। ਬ = ਵਿਚ। ਮੈਦਾਂ = ਰਣ।
ਦਰਾਮਦ = ਆਇਆ। ਚੋ = ਨਿਆਈਂ। ਸ਼ੇਰ = ਸ਼ੀਂਹ। ਏ = ਉਸਤਤੀ
ਸਨਬੰਧਕ। ਜ਼ਬਰ = ਤਕੜਾ।

ਭਾਵ— ਇਕ ਫਰੰਗ ਦਾ ਰਾਜਾ ਦੂਜਾ ਪਲੰਦ ਦੇਸ ਦਾ ਤਕੜੇ ਸ਼ੀਂਹ ਦੀ ਨਿਆਈਂ ਰਣ ਭੂਮਕਾ ਵਿਚ ਆਏ ॥੫੫॥

ਸਿਅਮ ਸ਼ਾਹ ਅੰਗ੍ਰੇਜ਼ ਚੂੰ ਆਫਤਾਬ॥
ਚਅਮ ਸ਼ਾਹਿ ਹਬਸ਼ੀ ਚੋ ਮਗਰੇ ਦਰਾਬ॥੫੬॥

ਸਿਅਮ = ਤੀਜਾ। ਸ਼ਾਹ = ਰਾਜਾ। ਅੰਗ੍ਰੇਜ਼ = ਜਾਤੀ ਨਾਮ (ਅਰਥਾਤ ਸੰਗਯਾ)
ਚੂੰ = ਨਿਆਈਂ। ਆਫਤਾਬ = ਸੂਰਜ। ਚਅਮ = ਚੌਥਾ। ਸ਼ਾਹਿ = ਰਾਜਾ।
ਹਬਸ਼ੀ = ਹਬਸ਼ ਦੇਸ਼ ਦਾ। ਚੋ = ਨਿਆਈਂ । ਮਗਰੇ = ਮਗਰ ਮੱਛ।
ਦਰ = ਵਿਚ। ਆਬ = ਪਾਣੀ। (ਦਰਾਬ=ਦਰ ਆਬ)।

ਭਾਵ— ਤੀਜਾ ਸੂਰਜ ਵਰਗਾ ਅੰਗ੍ਰੇਜ਼ ਰਾਜਾ ਅਤੇ ਚੌਥਾ ਸੰਸਾਰ ਵਰਗਾ ਹਬਸ਼ੀਆਂ ਦਾ ਰਾਜਾ (ਆਏ) ॥੫੬॥

ਯਕੇਰਾ ਬਿਜ਼ਦ ਨੇਜ਼ਾ ਮੁਸ਼ਤੇ ਦਿਗਰ।
ਸਿਅਮਰਾ ਬਪਾਓ ਚ ਅਮਰਾ ਸਿਪਰ ॥੫੭॥

ਯਕੇ = ਇਕ। ਰਾ = ਨੂੰ। ਬਿਜ਼ਦ = ਮਾਰਿਆ। ਨੇਜ਼ਾ = ਭਾਲਾ। ਮੁਸ਼ਤੇ = ਇਕ
ਮੁੱਕਾ। ਦਿਗਰ = ਦੂਜਾ। ਸਿਅਮ = ਤੀਜਾ। ਰਾ = ਨੂੰ। ਬ = ਨਾਲ।
ਪਾ = ਪੈਰ। ਓ = ਅਤੇ। ਚਅਮਰਾ = ਚੌਥੇ ਨੂੰ। ਸਿਪਰ = ਢਾਲ।

ਭਾਵ— ਇਕ ਦੇ ਭਾਲਾ (ਪਰਛਾ) ਦੂਜੇ ਦੇ ਮੁਕਾ ਮਾਰਿਆ ਤੀਜੇ ਨੂੰ ਪੈਰ ਨਾਲ ਸੁਟਿਆ, ਚੌਥੇ ਨੂੰ ਢਾਲ ਮਾਰੀ॥੫੭॥

ਚੁਨਾਂ ਮੇ ਬਿ ਉਫਤਦ ਨਬਰਖਾਸਤ ਬਾਜ਼।
ਸੂਏ ਆਸਮਾਂ ਜਾਨ ਪਰਵਾਜ਼ ਸਾਜ਼॥੫੮॥

ਚੁਨਾਂ = ਅਜੇਹੇ। ਮੇ ਉਫਤਦ = ਡਿਗਦਾ ਸੀ। ਬਿ = ਪਦ ਜੋੜਕ।
ਨ = ਨਹੀਂ। ਬਰਖਾਸਤ = ਉਠਿਆ। ਬਾਜ਼ = ਫਿਰ। ਸੂਝ = ਵਲ।
ਏ = ਦੀ। ਆਸਮਾਂ = ਅਕਾਸ਼। ਜਾਨ = ਜਿੰਦ।
ਪਰਵਾਜ਼ ਸਾਜ਼ = ਉਡ ਗਈ।