ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੮੪)

ਹਿਕਾਇਤ ਚੌਥੀ

ਭਾਵ— ਅਜੇਹਾ ਡਿਗਾ ਜੋ ਫਿਰ ਨਾ ਉਠਿਆ ਅਤੇ ਜਾਨ ਅਕਾਸ ਵਲ ਉਡ ਗਈ (ਮਰ ਗਿਆ)॥੫੮॥

ਦਿਗਰ ਕਸ ਨਿਆਮਦ ਤਮੰਨਾਇ ਜੰਗ।
ਕਿ ਪੇਸ਼ੇ ਨਿਯਾਮਦ ਦਿਲਾਵਰ ਨਿਹੰ॥੫੯॥

ਦਿਗਰ = ਫੇਰ। ਕਸ = ਕੋਈ। ਨਿਆਮਦ = ਨਾ ਹੋਈ। ਤਮੰਨਾ = ਇਛਾ
ਇ = ਦੀ। ਜੰਗ = ਜੁਧ। ਕਿ = ਅਤੇ। ਪੇਸ਼ = ਅਗੇ। ਏ = ਦੇ।
ਨਿਯਾਮਦ = ਨਾ ਆਇਆ। ਦਿਲਾਵਰ = ਸੂਰਮਾ। ਨਿਹੰਗ = ਸੰਸਾਰ।

ਭਾਵ— ਫੇਰ ਕਿਸੇ ਨੂੰ ਲੜਾਈ ਦੀ ਇਛਾ ਨਾ ਹੋਈ ਅਤੇ ਸੂਰਮੇ ਸੰਸਾਰ ਦੇ ਸਾਹਮਣੇ ਕੋਈ ਨਾ ਆਇਆ॥੫੯॥

ਸਬੇ ਸ਼ਹਿ ਸ਼ਬਿਸਤਾਂ ਚੂੰ ਆਮਦ ਬਫੌਜ।
ਸਿਪਹ ਖਾਨਹ ਆਮਦ ਹਮਹ ਮੌਜ ਮੌਜ॥੬੦॥

ਸ਼ਬੇ = ਰਾਤ੍ਰੀ। ਸ਼ਹਿ = ਰਾਜਾ। ਇ = ਦੀ। ਸ਼ਬਿਸਤਾਂ = ਰਾਤ੍ਰ ਦਾ ਸਮਾਂ।
ਚੁੰ = ਜਦ। ਆਮਦ = ਆਇਆ। ਬ = ਨਾਲ। ਫੌਜ = ਸੈਨਾ।
ਸਿਪਹ = ਸੈਨਾ। ਖਾਨਹ = ਘਰ। ਆਮਦ = ਆਈ । ਹਮਹ = ਸਾਰੀ।
ਮੌਜ = ਠਾਾਟ । ਮੌਜ = ਲਹਰ।

ਭਾਵ— ਰਾਤ੍ਰ ਦੇ ਸਮੇਂ ਦਾ ਰਾਜਾ (ਚੰਦ੍ਰਮਾ) ਰਾਤ੍ਰੀ ਨੂੰ ਜਦ ਸੈਨਾ ਸਹਤ (ਤਾਰਿਆਂ ਨਾਲ) ਆਇਆ ਤਾਂ ਸੈਨਾ ਸਾਰੀ ਟੋਲੀਆਂ ਬੰਨ੍ਹਕੇ ਘਰ ਨੂੰ ਆ ਗਈ। (ਅਰਥਾਤ ਸਾਰੇ ਰਾਜੇ ਥਾਉਂ ਥਾਈਂ ਆਇ ਬੈਠੇ)॥੬੦॥

ਬਰੋਜ਼ਿ ਦਿਗ਼ਰ ਰੋਸ਼ਨੀਅਤ ਪਨਾਹ।
ਬਔਰੰਗ ਦਰਾਮਦ ਚੂੰ ਔਰੰਗ ਸ਼ਾਹ॥੬੧॥

(ਬ = ਪਦ ਜੋੜਕ। ਰੋਜ਼ਿ ਦਿਗਰ = ਦੂਜੇ ਦਿਨ। ਰੌਸ਼ਨੀਅਤ = ਚਾਨਣਾ।
ਪਨਾਹ = ਆਸਰਾ। ਬ = ਉਪਰ । ਔਰੰਗ= ਗੱਦੀ । ਦਰਾਮਦ = ਆਯਾ
ਚੂੰ = ਨਿਆਈਂ। ਔਰੰਗ = ਗੱਦੀ । ਸ਼ਾਹ = ਰਾਜਾ।

ਭਾਵ— ਦੂਜੇ ਦਿਨ ਜਦ ਚਾਨਣ ਦਾ ਆਸਰਾ (ਸੂਰਜ) ਰਾਜੇ ਦੀ ਗੱਦੀ ਉਤੇ ਬੈਠਣ ਵਾਂਗੂੰ ਗੱਦੀ ਉਤੇ ਬੈਠਾ (ਅਰਥਾਤ ਅਕਾਸ਼ ਵਿਚ ਚੜਿਆ)॥੬੧॥

ਦੋਸੂਏ ਯਲਾਂ ਜੁਮਲਹ ਬਸਤੰਦ ਕਮਰ।
ਬਮੈਦਾਨ ਜਸਤੰਦ ਸਿਪਰ ਬਰ ਸਿਪਰ॥੬੨॥