ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੮੫)

ਹਿਕਾਇਤ ਚੌਥੀ

ਦੋ ਸੂਏ। ਦੋਹੀਂ ਪਾਸੀਂ। ਯਲਾਂ = ਸੂਰਮੇ। ਜੁਮਲਹ — ਸਾਰੇ। ਬਸਤੰਦ = ਬੰਨ੍ਹੇ।
ਕਮਰ = ਲੱਕ। ਬ = ਵਿਚ। ਮੈਦਾਨ = ਰਣਭੂਮੀ। ਜਸਤੰਦ ਗਏ।
ਸਿਪਰ = ਢਾਲ। ਬਰ = ਉਪਰ। ਸਿਪਰ = ਢਾਲ।

ਭਾਵ— ਦੋਹੀਂ ਪਾਸੀਂ ਸਾਰੇ ਸੂਰਮਿਆਂ ਨੇ ਲੱਕ ਬੰਨ੍ਹ ਲਏ ਅਤੇ ਵਾਲਾਂ ਤੇ ਢਾਲਾਂ (ਬਹੁਤੀਆਂ ਢਾਲਾਂ) ਫੜਕੇ ਰਣ ਭੂਮੀ ਨੂੰ ਚਲੇ ਗਏ॥੬੨॥

ਬਗੁਰਰੀਦਨ ਆਮਦ ਦੋ ਅਬਰੇ ਮੁਸ੍ਵਾਫ਼
ਯਕੇ ਗਸ਼ਤਾ ਹਾਯਲ ਯਕੇ ਗਸ਼ਤ ਸ੍ਵਾਫ॥੬੩॥

ਬ = ਵਿਚ। ਗੁਰਰੀਦਨ = ਸੱਜਣਾ। ਆਮਦ = ਆਇਆ। ਦੋ = ਦੋਨੋ।
ਅਬਰ = ਬੱਦਲ। ਏ = ਦੇ। ਮੁਸ੍ਵਾਫ = ਜੁੱਧ। ਯਕੇ = ਇਕ। ਗਸ਼ਤਾ = ਹੋਯਾ।
ਹਾਯਲ = ਘਾਇਲ। ਯਕੇ = ਇਕ। ਗਸ਼ਤ = ਹੋਇਆ। ਸ੍ਵਾਫ = ਦੂਰ
(ਅਰਥਾਤ ਮਰ ਗਿਆ)।

ਭਾਵ— ਦੋ ਲੜਾਈ ਦੇ ਬੱਦਲ ਗੱਜਣ ਲੱਗੇ ਕੋਈ ਘਾਇਲ ਹੋਇਆ ਅਤੇ ਕੋਈ ਚਲ ਬਸਿਆ॥੬੩॥

ਚਕਾਚਕ ਬਰਖਾਸਤ ਤੀਰੋ ਤੁਫੰਗ
ਖਤਾਖ਼ਤ ਦਰਾਮਦ ਹਮਾਂ ਰੰਗ ਰੰਗ॥੬੪॥

ਚਕਾਚਕ = ਘੱਚ (ਤੀਰ ਜਦ ਦੇਹ ਵਿਚ ਲੱਗੇ ਤਾਂ ਘਚਘਚ ਸ਼ਬਦ ਹੁੰਦਾ ਹੈ)।
ਬਰਖਾਸਤ = ਉਠੀ। ਤੀਰ = ਬਾਣ। ਓ = ਅਤੇ। ਤੁਫੰਗ = ਰਾਮ ਜੰਗਾ।
ਖਤਾਖਤ = (ਗੋਲੀ ਆਦਿਕ ਲੱਗਣ ਦੇ ਸਮੇਂ ਏਹ ਸ਼ਬਦ ਹੁੰਦਾ ਹੈ) ਕਾੜ
ਕਾੜ। ਦਰਾਮਦ = ਆਈ। ਹਮਾਂ = ਸਾਰੇ। ਰੰਗ ਰੰਗ = ਅਨੇਕ ਪ੍ਰਕਾਰ।

ਭਾਵ— ਤੀਰ ਅਤੇ ਗੋਲੀਆਂ ਦੀ ਘੱਚ ਘੱਚ ਉਠੀ ਅਤੇ ਅਨੇਕ ਪ੍ਰਕਾਰ ਦੀ ਕੜਾ ਕੜੁ ਹੋਈ॥੬੪॥

ਜ਼ ਤੀਰੋ ਜ਼ ਤੋਪੋ ਜ਼ ਤੇਗੋ ਤਬਰ
ਜ਼ ਨੇਜ਼ਾ ਵ ਨਾਚਿਖ਼ ਵ ਨਾਵਕ ਸਿਪਰ॥੬੫॥

ਜ਼ = ਤੇ। ਤੀਰ = ਬਾਣ। ਓ = ਅਤੇ। ਜ਼ = ਤੇ। ਤੋਪ = ਤੋਪ ਕਾਲੀ।
ਓ = ਅਤੇ। ਜ਼ = ਤੇ। ਤੇਗ਼ = ਸ੍ਰੀ ਸਾਹਿਬ। ਓ = ਅਤੇ। ਤਬਰ=ਕੁਹਾੜਾ।
ਜ਼ = ਨਾਲ। ਨੇਜ਼ਾ = ਬਰਛਾ। ਵ = ਅਤੇ। ਨਾਚਿਖ਼= ਛੋਟਾ ਬਰਛਾ।
ਵ = ਅਤੇ। ਨਾਵਕ = ਤੀਰ। ਸਿਪਰ = ਢਾਲ।

ਭਾਵ— ਤੀਰਾਂ ਅਤੇ ਤੋਪਾਂ ਅਤੇ ਤਲਵਾਰਾਂ ਅਤੇ ਕੁਹਾੜਿਆਂ ਬਰਛੇ ਅਤੇ ਛੋਟੇ ਬਰਛਿਆਂ ਅਤੇ ਛੋਟੇ ਤੀਰਾਂ ਅਤੇ ਢਾਲਾਂ ਨਾਲ (ਜੁੱਧ ਮਚਿਆ)॥ ੬੫॥