ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੮੬)

ਹਿਕਾਇਤ ਚੌਥੀ

ਯਕੈ ਦੇਵ ਆਮਦਕਿ ਜਾਗੇ ਨਿਸ਼ਾਂ
ਚੋ ਗਰਰੰਦਰ ਸ਼ੇਰ ਹਮਚੋਂ ਪੀਲੇ ਦਮਾਂ॥੬੬॥

ਯਕੇ = ਇਕ। ਦੇਵ = ਦੈਂਤ। ਆਮਦ = ਆਇਆ। ਕਿ = ਜੋ। ਜ਼ਾਗ = ਕਾਉਂ
ਏ = ਇਕ। ਨਿਸ਼ਾਂ = ਨਿਆਈਂ। ਚੋ = ਨਿਆਈਂ। ਗੁਰਰੰਦਹ = ਗੱਜਣ
ਵਾਲਾ। ਸ਼ੇਰ=ਸ਼ੀਂਹ। ਹਮਚੋ = ਨਿਆਈਂ। ਪੀਲੇ ਦਮਾਂ = ਮਤਵਾਲਾ ਹਾਥੀ

ਭਾਵ— ਇਕ ਦੈਂਤ ਜੋ ਕਾਉਂ ਵਰਗਾ (ਕਾਲਾ) ਅਤੇ ਗੱਜਣ ਵਾਲੇ ਸ਼ੀਂਹ ਜੇਹਾ ਅਰ ਮਤਵਾਲੇ ਹਾਥੀ ਦੀ ਨਿਆਈਂ (ਰਣ ਵਿਚ) ਆਇਆ॥੬੬॥

ਕੁਨਦ ਤੀਰ ਬਾਰਾਂਚੋਂ ਬਾਰਾਨਿ ਮੇਗ।
ਬਰਖ਼ਸ਼ ਅੰਦਰਾ ਅੰਬਰ ਚੋ ਬਰਕ ਤੇਗ॥੬੭॥

ਕੁਨਦ = ਕਰਦਾ ਹੈ। ਤੀਰ ਬਾਰਾਂ = ਤੀਰਾਂ ਦੀ ਬਰਖਾ। ਚੋ = ਨਿਆਈਂ
ਬਾਰਾਨਿ ਮੇਗ = ਬੱਦਲ ਦੀ ਬਰਖਾ। ਬਾਰਾਨ = ਬਰਖਾ। ਇ = ਦੀ।
ਮੇਗ਼ = ਬਦਲ। ਬ = ਵਾਧੂ ਪਦ। ਰਖ਼ਸ਼ = ਚਮਕਦੀ। ਅੰਦਰ = ਵਿਚ।
ਆਂ = ਉਸ (ਅੰਦਰਆਂ)। ਅਬਰ = ਬੱਦਲ। ਚੂੰ = ਨਿਆਈਂ।
ਬਰਕ = ਬਿਜਲੀ। ਤੇਗ਼ ਤਲਵਾਰ।

ਭਾਵ— ਬੱਦਲ ਦੀ ਵਰਖਾ ਵਾਂਗੂੰ ਤੀਰ ਬਰਸਾਏ ਅਤੇ ਉਸ ਬੱਦਲ ਵਿਚ ਬਿਜਲੀ ਦੀ ਨਿਆਈਂ ਤਲਵਾਰ ਚਮਕਾਈ॥੬੭॥

ਬਜੋਸ਼ ਅੰਦਰਾਮਦ ਦੁਹਾਨੇ ਦੁਹਲ।
ਚੋ ਪੁਰਗਸ਼ਤ ਬਾਜ਼ਾਰ ਜਾਏ ਅਜਲ॥ ੬੮॥

ਬ = ਵਿਚ। ਜੋਸ਼ = ਗੱਜ। ਅੰਦਰ = ਵਾਧੂ ਪਦ ਜੋੜਕ। ਆਮਦ = ਆਇਆ।
ਦੁਹਾਨ = ਮੂੰਹ। ਏ = ਦਾ। ਦੁਹਲ = ਢੋਲ। ਚੋ = ਨਿਆਈਂ। ਪੁਰਗਸ਼ਤ=ਭਰ
ਗਿਆ। ਬਾਜ਼ਾਰ = ਮੇਲਾ। ਜਾਏ = ਥਾਉਂ। ਅਜਲ = ਮੌਤ।

ਭਾਵ— ਢੋਲ ਦਾ ਮੂੰਹ ਗੱਜਣ ਵਿਚ ਆਇਆ (ਢੋਲ ਵਜਿਆ) ਮੇਲਾ ਮੌਤਾਂ ਦੇ ਥਾਉਂ ([1]ਕਿਆਮਤ) ਵਾਂਗੂੰ ਭਰ ਗਿਆ, ਅਰਥਾਤ ਬਹੁਤ ਲੋਕ ਮਰ ਗਏ॥੬੮॥

ਹਰਾਂਕਸ ਕਿ ਪੱਰਾ ਸ਼ਵਦ ਤੀਰਿ ਸ਼ਸਤ।
ਬਸੂਦ ਪਹਿਲੂਏ ਪੀਲ ਮਰਦਾਂ ਗੁਜ਼ਸ਼ਤ॥੬੯॥


  1. ਕਿਆਮਤ, ਮੁਸਲਮਾਨਾਂ ਦੇ ਧਰਮ ਵਿਚ ਮੰਨਿਆਂ ਹੋਇਆ ਹੈ ਜੋ ਅੰਤ ਨੂੰ ਅਸਰਾਫੀਲ ਮੂੰਹ ਵਿਚ ਤੁਰਰੀ ਲੈਕੇ ਬਜਾਊਗਾ ਤਾਂ ਸਾਰਾ ਜਗਤ ਮਰ ਜਾਊਗਾ ਅਤੇ ਦੂਜੀ ਵੇਰੀ ਬਜੌਣ ਨਾਲ ਸਾਰੇ ਜੀਅ ਪੈਣਗੇ।