ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੮੭)

ਹਿਕਾਇਤ ਚੌਥੀ

ਹਰਾਂਕਸ = ਜੋ ਕੋਈ। ਕਿ = ਜੋ ਪੱਰਾ ਸਵਦ = ਉਡਿਆ। ਤੀਰ = ਬਾਣ
ਇ = ਦਾ। ਸ਼ਸਤ = ਨਿਸ਼ਾਨਾ। ਬ = ਤੇ ਸੂਦ = ਸੌ। ਪਹਿਲੂ ਪੱਸਲੀ
ਏ = ਦੀ। ਪੀਲ ਮਰਦਾਂ = (ਬਹੁ ਵਾਕ ਪੀਲ ਮਰਦ ਦਾ ਹੈ) ਵੱਡੀ ਡੀਲ
ਵਾਲੇ ਪੁਰਖ।(ਪੀਲ = ਹਾਥੀ। ਮਰਦ = ਪੁਰਖ) ਗੁਜ਼ਸ਼ਤ = ਲੰਘ ਗਿਆ

ਭਾਵ— ਜੌ ਤੀਰ ਉਡਣੇ ਵਾਲਾ (ਛਤ੍ਰਾਮਤੀ ਦੇ ਹੱਥੋਂ) ਅਤੇ ਨਿਸ਼ਾਨੇ ਵਾਲਾ ਨਿਕਲਿਆ (ਚੱਲਿਆ) ਸੈਂਕੜੇ ਵੱਡੀ ਡੀਲ ਵਾਲੇ ਪੁਰਖਾਂ ਦੀ ਪਸਲੀਆਂ ਵਿੰਨ੍ਹ ਗਿਆ॥੬੯॥

ਹਮਾਂਕਸ ਬਸੇ ਤੀਰ ਜ਼ਦ ਬਰ ਕਜ਼ਾਂ।
ਬਿ ਉਫਤਾਦ ਦੇਵੇ ਚੋ ਕਰਖੇ ਗਿਰਾਂ॥੭੦॥

ਹਮਾਂਕਸ = ਉਸੇ ਸਰੀਰ ਨੇ (ਛਤ੍ਰਾਮਤੀ ਨੇ। ਬਸੇ = ਬਹੁਤ। ਤੀਰ=ਬਾਣ।
ਜ਼ਦ = ਉਪਰ। ਕਜ਼ਾਂ = (ਕਿ ਅਜ਼ ਆਂ। ਕਿ = ਜੋ। ਅਜ਼ = ਤੇ। ਆਂ = ਉਸਤੇ)
ਜੋ ਉਸਤੇ। ਬਿਉਫਤਾਦ = ਡਿਗ ਪਇਆ। ਦੇਵੇ = ਦੈਂਤ। ਚੋ = ਨਿਆਈਂ।
ਕਰਖ = ਅਟਾਰੀ। ਏ = ਉਸਤਤੀ ਸੰਬੰਧਕ। ਗਿਰਾਂ=ਭਾਰੀ।

ਭਾਵ— ਉਸੇ ਛੱਤ੍ਰਾਮਤੀ ਨੇ ਉਸਤੇ ਬਹੁਤ ਤੀਰ ਮਾਰੇ ਜਿਸਤੇ ਓਹ ਦੈਂਤ ਉੱਚੀ ਅਟਾਰੀ ਦੀ ਨਿਆਈਂ ਢੈਹ ਪਇਆ। (ਮਰ ਗਿਆ)॥ ੭੦॥

ਦਿਗਰ ਦੇਵ ਗਰ ਗਸ਼ਤ ਆਮਦ ਬਜੰਗ॥
ਚੋ ਸ਼ੇਰਿ ਅਜੀਮ ਹਮਚੋ ਪਰਰਾਂ ਪਲੰਗ॥੭੧॥

ਦਿਗਰ = ਦੂਜਾ। ਦੇਵ = ਦੈਂਤ। ਗਰਗਸ਼ਤ = (ਕਰਗਸ) ਇਲ,ਗਿਰਝ।
ਆਮਦ ਆਇਆ। ਬਜੰਗ = ਲੜਾਈ ਵਿਚ। ਚੋ = ਨਿਆਈਂ।
ਸ਼ੇਰਿ = ਸੀਂਹ। ਇ = ਉਸਤਤੀ ਸਨਬੰਧਕ। ਅਜ਼ੀਮ = ਵੱਡਾ।
  ਹਮਚੋ = ਨਿਆਈਂ। ਪਰਰਾਂ = ਉੱਡਣ ਵਾਲਾ। ਪਲੰਗ=ਚਿਤ੍ਰਾ।

ਭਾਵ— ਦੂਸਰਾ ਦੈਂਤ ਗਿਰਝ ਵਰਗਾ ਲੜਨ ਲੱਗਾ ਜੋ ਵੱਡੇ ਸ਼ੀਂਹ ਅਤੇ ਉੱਡਨ ਵਾਲੇ ਪਲੰਗ ਦੀ ਨਿਆਈਂ ਸੀ (ਪਲੰਗ ਕਈ ਲੋਕ ਚਿੱਤੇ ਨੂੰ ਆਖਦੇ ਹਨ ਪਰ ਬੁਧੀਵਾਨ ਕਹਿੰਦੇ ਹਨ ਜੋ ਪਲੰਗ ਚਿੱਤੇ ਤੇ ਨਿਆਰਾ ਹੁੰਦਾ ਹੈ, ਕਿਉਂ ਜੋ ਚਿੱਤੇ ਨੂੰ ਫਾਰਸ ਵਾਲੇ ਯੂਜ਼ ਆਖਦੇ ਹਨ)॥੭੧॥

ਚੁਨਾਂ ਜ਼ਖ਼ਮ ਗੋਪਾਲ ਅੰਦਾਖ਼ਤ ਸਖ਼ਤ॥
ਬਿ ਉਫਤਾਦ ਦਾਨੇ ਚੋਬੇਖ਼ ਅਜ਼ ਦਰਖ਼ਤ॥੭੨॥