ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੮੮)

ਹਿਕਾਇਤ ਚੌਥੀ

ਚੁਨਾਂ = ਅਜੇਹਾ। ਜ਼ਖਮ = ਘਾਉ। ਗੋਪਾਲ = ਗੋਪੀਆਂ। ਅੰਦਾਖਤ = ਮਾਰਿਆ
ਸਖਤ = ਕਰੜਾ। ਬਿ ਉਫਤਾਦ = ਡਿਗ ਪਇਆ। ਦਾਨੋ = ਰਾਖਸ਼।
ਚੋ = ਨਿਆਈ। ਬੇਖ = ਜੜ੍ਹ। ਅਜ਼ = ਤੇ। ਦਰਖ਼ਤ = ਰੁੱਖ।

ਭਾਵ— ਉਸਦੇ ਅਜੇਹਾ ਕਰੜਾ ਗੋਪੀਏ ਦਾ ਫੱਟ ਮਾਰਿਆ ਜੋ ਦੈਂਤ ਇਉਂ ਡਿੱਗਾ ਜਿਉਂ ਬ੍ਰਿਛ ਜੜ੍ਹਾਂ ਤੋਂ ਡਿਗਦਾ ਹੈ।੭੨॥

ਦਿਗਰ ਕਸ ਨਿਆਮਦ ਅਜ਼ੋ ਆਰਜ਼ੂ॥
ਕਿ ਆਯਦ ਬਜੰਗੋ ਚਨੀ ਮਾਹਰੁ॥੭੩॥

ਦਿਗਰ = ਫੇਰ। ਕਸ = ਕੋਈ। ਨਿਆਮਦ = ਨ ਹੋਈ। ਅਜ਼ੋ = ਉਸਤੇ
ਆਰਜ਼ੂ=ਇੱਛਾ। ਕਿ = ਜੋ। ਆਯਦ = ਆਵੇ। ਬ = ਵਿਚ।
ਜੰਗ=ਲੜਾਈ। ਏ = ਦੀ। ਚੁਨੀ = ਅਜੇਹੀ। ਮਾਹਰੂ = ਚੰਦਰਮੁਖੀ।

ਭਾਵ— ਉਸਤੇ ਪਿਛੋਂ ਕਿਸੇ ਨੂੰ ਇੱਛਾ ਨ ਹੋਈ ਜੋ ਅਜੇਹੀ ਚੰਦਰਮੁਖੀ ਦੀ ਲੜਾਈ ਵਿਚ ਆਵੇ॥੭੩॥

ਸ਼ਹਿ ਚੀਨ ਸਰ ਤਾਜ ਰੰਗੀਂ ਨਿਹਾਦ।
ਬਲਾਇ ਗੁਬਾਰਸ਼ ਦਿਹੱਨ ਬਰਕੁਸ਼ਾਦ॥੭੪॥

ਸ਼ਹ=ਰਾਜਾ। ਇ=ਦਾ। ਚੀਨ = ਚੜ੍ਹਦੇ ਦੇਸ ਦਾ ਨਾਉਂ। ਸਰ = ਸਿਰ।
ਤਾਜ = ਛਤ੍ਰ। ਰੰਗੀ = ਸਜੀਲਾ। ਨਿਹਾਦ = ਰੱਖਿਆ। ਬਲਾਇ = ਚੁੜੇਲ।
ਗੁਬਾਰ = ਧੂੜ। ਸ਼ = ਆਪਣਾ। ਦਿਹੱਨ = ਮੂੰਹ। ਬਰਕੁਸ਼ਾਦ = ਖੋਲ੍ਹਿਆ।

ਭਾਵ— ਚੀਨ ਦੇ ਰਾਜੇ (ਸੂਰਜ) ਨੇ ਸਜੀਲਾ ਛਤ੍ਰ ਸਿਰੋਂ ਲਾਹਿ ਰੱਖਿਆ (ਛਿਪ ਗਯਾ) ਅਤੇ ਕਾਲੀ ਬਲਾਇ (ਰਾਤ) ਨੇ ਆਪਣਾ ਮੂੰਹ ਖੋਲ੍ਹਿਆ (ਪੈਗਈ)॥੭੪॥

ਸ਼ਬ ਆਮਦ ਯਕੇ ਫੌਜ਼ ਰਾ ਸਾਜ਼ ਕਰਦ।
ਜ਼ ਦੀਗਰ ਵਜ਼ਹ ਬਾਜ਼ੀ ਆਗ਼ਾਜ਼ ਕਰਦ॥੭੫॥

ਸ਼ਬ = ਰਾਤ। ਆਮਦ = ਆਈ। ਯਕੇ = ਇਕ। ਫੌਜ਼ = ਦਲ। ਰਾ = ਦਾ।
ਸਾਜ਼ = ਤਿਆਰ। ਕਰਦ = ਕੀਤਾ। ਜ਼ = ਨਾਲ। ਦੀਗਰ = ਦੂਜਾ
ਵਜਹ = ਢੰਗ। ਬਾਜ਼ੀ = ਖੇਲ। ਆਗਾਜ਼ = ਆਰੰਭ। ਕਰਦ = ਕੀਤੀ।

ਭਾਵ— ਰਾਤ੍ਰੀ ਇਕ ਦਲ ਕੱਠਾ ਕਰਕੇ ਆਈ ਅਤੇ ਦੂਜੇ ਢੰਗ ਨਾਲ ਖੇਲ ਦਾ ਅਰੰਭ ਕੀਤਾ। ੭੫॥