ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੮੯)

ਹਿਕਾਇਤ ਚੌਥੀ


ਕਿ ਅਫਸੋਸ ਅਫਸੋਸ ਹੈਹਾਤ ਹਤਾ॥
ਅਜ਼ੀਂ ਉਮਰ ਵਜ਼ੀਂ ਜ਼ਿੰਦਗੀ ਜ਼ੀਂ ਹਯਾਤ॥੭੬॥

ਕਿ = ਜੋ। ਅਫਸੋਸ- ਸ਼ੋਕ। ਹੈਹਾਤ = ਹਾਇ। ਹਾਤ = ਹਾਇ।
ਅਜ਼ੀਂ = (ਅਜ਼, ਈਂ। ਅਜ਼ = ਤੇ। ਈਂ = ਇਸ। ਉਮਰ = ਅਵਸਥਾ। ਇਸ
ਅਵਸਥਾ ਤੇ) ਵਜ਼ੀਂ = ਵ, ਅਜ਼, ਈਂ। ਵ = ਅਤੇ। ਅਜ਼ = ਤੇ।
ਜ਼ਿੰਦਗੀ = ਜੀਵਨ। ਜੀਂ = [ਅਜ਼, ਈਂ। ਅਜ਼-ਤੇ। ਈਂ] ਇਸ।
ਹਯਾਤ = ਜਿੰਦੂ

ਭਾਵ— ਛਤ੍ਰਾਮਤੀ ਨੇ ਆਖਿਆ ਜੋ ਅਤੀ ਸ਼ੋਕ ਇਸ ਅਵਸਥਾ ਅਤੇ ਜੀਵਨ ਅਰ ਜਿੰਦ ਉੱਤੇ [ਜੋ ਬਿਅਰਥ ਰਹੀ]॥੭੬॥

ਬ ਰੋਜ਼ੇ ਦਿਗਰ ਰੌਸ਼ਨੀਯਤ ਫਿਕਰ॥
ਬਰਔਰੰਗ ਦਰਾਮਦ ਚੂੰ ਸ਼ਾਹੇ ਦਿਗਰ॥੭੭॥

ਬ = ਵਾਧੂ। ਰੋਜ਼ੇ = ਦਿਨ। ਦਿਗਰ = ਦੂਜਾ। ਰੌਸ਼ਨੀਯਤ ਫਿਕਰ=ਚਾਨਣੇ
ਦਾ ਪ੍ਰਬੰਧ ਕਰਨੇ ਵਾਲਾ [ਸੂਰਜ]। ਬਰ = ਉੱਤੇ। ਔਰੰਗ = ਗੱਦੀ।
ਦਰਾਮਦ = ਆਯਾ। ਚੂੰ = ਨਿਆਈਂ। ਸ਼ਾਹੇ = ਇਕ ਰਾਜਾ। ਦਿਗਰ = ਦੂਜਾ

ਭਾਵ— ਦੂਜੇ ਦਿਨ ਚਾਨਣ ਕਰਨ ਵਾਲਾ [ਸੂਰਜ] ਗੱਦੀ [ਅਕਾਸ] ਉੱਤੇ ਆਇਆ ਚੜ੍ਹਿਆ) ਦੂਜੇ ਰਾਜੇ ਦੀ ਨਿਆਈਂ॥੭੭॥

ਸਿਪਹਿ ਬੂੰਦ ਬਰਖ਼ਾਸਤ ਅਜ਼ ਜੋਸ਼ਿ ਜੰਗ॥
ਰਵਾਂ ਸ਼ੁਦ ਬ ਹਰ ਗੋਹ ਤੀਰੋ ਤੁਫੰਗ॥੭੮॥

ਸਿਪਹਿ = ਸੈਨਾ। ਸ਼ੂ = ਪਾਸਾ। ਦੁ = ਦੋ। ਬਰਖ਼ਾਸਤ = ਉਠੀ। ਅਜ਼ = ਨਾਲ।
ਜੋਸ਼ = ਕ੍ਰੋਧ। ਇ = ਦੇ। ਜੰਗ = ਜੁੱਧ। ਰਵਾਂਸ਼ੁਦ = ਚੱਲੇ। ਬ = ਵਿਚ
ਹਰ ਗੋਸ਼ਹ = ਸਾਰੀ ਖੂੰਜੀਂ। ਤੀਰ = ਬਾਣ। ਓ = ਅਤੇ। ਤੁਫੰਗ = ਗੋਲੀ।

ਭਾਵ— ਜੁੱਧ ਦੇ ਕ੍ਰੋਧ ਨਾਲ ਸੈਨਾਂ ਦੋਹੀਂ ਪਾਸੀਂ ਉਠੀ ਅਤੇ ਸਾਰੀ ਪਾਸੀਂ ਬਾਣ ਅਤੇ ਗੋਲੀਆਂ ਚੱਲਣ ਲੱਗੀਆਂ॥੭੮॥

ਰਵਾਂ ਰਉ ਸ਼ੁਦਹ ਕੈਬਰਿ ਕੀਨਹ ਕੋਸ਼॥
ਕਿ ਬਾਜ਼ੁਇ ਮਰਦਾਂ ਬਰਾਵਰਦ ਜੋਸ਼॥੭੯॥

ਰਵਾਂ ਰਉ = ਦਬਾਦਬ। ਸ਼ੁਦਹ = ਚੱਲੇ। ਕੈਬਰ=ਤੀਰ। ਇ = ਉਸਤਤ
ਸੰਬੰਧੀ। ਕੀਨਹ ਕੋਸ਼ = ਖੋਟੇ ਉੱਦਮ ਵਾਲੇ। ਕਿ = ਅਤੇ। ਬਾਜੂ = ਬਾਂਹ।
ਇ = ਦੀ। ਮਰਦਾਂ = ਸੂਰਮੇਂ। ਬਰਾਵਰਦ = ਨਿਕਾਲੇ। ਜੋਸ਼ = ਕ੍ਰੋਧ।