ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੯੦)

ਹਿਕਾਇਤ ਚੌਥੀ

ਭਾਵ— ਖੋਟਾ ਉੱਦਮ ਕਰਨ ਵਾਲੇ ਬਾਣ ਦਬਾਦਬ ਚੱਲੋ ਅਤੇ ਸੂਰਮਿਆਂ ਦੀਆਂ ਬਾਹਾਂ ਤੇ ਕ੍ਰੋਧ ਨਿਕਾਲਿਆ॥੭੯॥

ਚੁ ਲਸ਼ਕਰ ਤਮਾਮੀ ਦਰਾਮਦ ਬਕਾਮ॥
ਯਕੇ ਮਾਂਦ ਓਰਾ ਸਭਟ ਸਿੰਘ ਨਾਮ॥੮੦॥

ਚੁ = ਜਦ। ਲਸ਼ਕਰ = ਸੈਨਾ। ਤਮਾਮੀ = ਸਾਰੀ। ਦਰਾਂਮਦ = ਆਈ।
ਬ = ਵਿਚ। ਕਾਮ = ਅਰਥ [ਅਰਥ ਲੱਗੀ]। ਯਕੇ = ਇਕ
ਮਾਂਦ = ਰਹਿਆ। ਓਰਾ = ਉਸਦਾ। ਸੁਭਟ ਸਿੰਘ ਨਾਮ = ਨਾਉਂ ਸੀ।

ਭਾਵ— ਜਦ ਸਾਰੀ ਸੈਨਾਂ ਮਰ ਗਈ ਤਾਂ ਸੁਭਟ ਸਿੰਘ ਨਾਉਂ ਇਹ ਰਹਿ ਗਿਆ।੮੦॥

ਬਗੋਯਦ ਕਿ ਐ ਸ਼ਾਹਿ ਰੁਸਤਮ ਜ਼ਮਾਂ॥
ਤੂ ਮਾਰਾ ਬਿਕੁਨ ਯਾ ਬਗੀਰੀ ਕਮਾਂ॥੮੧॥

ਬਗੋਯਦ = ਕਹਿੰਦੀ ਹੈ। ਕਿ = ਜੋ। ਐ = ਹੇ। ਸ਼ਾਹ = ਰਾਜਾ। ਇ = ਦੇ
ਰੁਸਤਮ = ਇਕ ਸੂਰਮੇਂ ਦਾ ਨਾਮ ਹੈ। ਜ਼ਮਾਂ = ਸਮਾਂ। ਤੁ = ਤੂੰ। ਮਾਰਾ = ਮੈਨੂੰ।
ਬਿਕੁਨ = ਕਰ। ਯਾ = ਨਹੀਂ। ਬਗੀਰੀ = ਤੂੰ ਫੜ। ਕਮਾਂ = ਧਨਖ਼।

ਭਾਵ— (ਛਤ੍ਰਾਮਤੀ ਨੇ) ਕਹਿਆ ਹੇ ਸਮੇਂ ਦੇ ਰੁਸਤਮ (ਸੂਰਮੇਂ) ਰਾਜੇ ਤੂੰ ਮੈਨੂੰ ਕਰ, ਨਹੀਂ ਤਾਂ ਧਨਖ਼ ਫੜ (ਜੁੱਧ ਕਰ)॥੮੧॥

ਬ ਗਜਬ ਅੰਦਰਆਮਦ ਚੁ ਸ਼ੇਰੇ ਯਿਆਂ॥
ਨ ਪੁਸ਼ਤੇ ਦਿਹਮ ਬਾਨੂੰਏ ਹਮ ਚੁਨਾਂ॥੮੨॥

ਬ = ਵਿਚ। ਗਜ਼ਬ = ਕ੍ਰੋਧ। ਅੰਦਰ = ਪਦ ਜੋੜਕ। ਆਮਦ = ਹੋਇਆ।
ਚ = ਨਿਆਈਂ। ਸ਼ੇਰ = ਸ਼ੇਰ। ਏ = ਉਸਤਤੀ ਸੰਬੰਧੀ। ਯਿਆਂ = ਡਰਾਉਣਾ।
ਨ = ਨਹੀਂ। ਪੁਸ਼ਤੇ = ਪਿਠ। ਦਿਹਮ = ਦੇਊਂਗਾ। ਬਾਨੂੰਏ = ਹੇ
ਰਾਜ ਪੁਤ੍ਰੀ। ਹਮ ਚੁਨਾਂ = ਇਉਂ ਹੀ।

ਭਾਵ— (ਸੁਭਟ ਸਿੰਘ) ਕ੍ਰੋਧ ਵਿਚ ਡਰਾਉਣੇ ਸ਼ੇਰ ਵਾਂਗੂੰ ਹੋਇਆ (ਅਤੇ ਆਖਿਆ) ਹੇ ਰਾਜ ਪੁਤ੍ਰੀ। ਮੈਂ ਇਉਂ ਹੀ ਪਿਠ ਨਾ ਦੇਵਾਂਗਾ॥੮੨॥

ਬਿ ਪੋਸੀਦ ਖ਼ਫਤਾਨ ਜੋਸ਼ੀਦ ਜੰਗ॥
ਬ ਕੋਸ਼ੀਦ ਚੂੰ ਸ਼ੇਰ ਮਰਦਾਂ ਨਿਹੰਗ ॥੮੩॥