ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੯੧)

ਹਿਕਾਇਤ ਚੌਥੀ

ਬਿਪੋਸ਼ੀਦ = ਪਹਿਨਿਆਂ। ਖ਼ਫਤਾਨ = ਚਿਲਤਾ। ਜੋਸ਼ੀਦ = ਮਚਿਆ।
ਜੰਗ = ਦੁੱਧ। ਬਿਕੋਸ਼ੀਦ = ਉੱਦਮ ਕੀਤਾ। ਚੂੰ = ਨਿਆਈਂ।
ਸ਼ੇਰ ਮਰਦਾਂ = ਸੂਰਮੇਂ। ਨਿਹੰਗ = ਸੰਸਾਰ।

ਭਾਵ— ਚਿਲਤਾ ਪਹਿਨਿਆਂ ਅਤੇ ਜੁੱਧ ਮਚਿਆ ਅਰ ਸੂਰਮਿਆਂ ਦੀ ਨਿਆਈਂ ਉਸ ਮਗਰ ਮਛ (ਸੁਭਟ ਸਿੰਘ) ਨੇ ਉੱਦਮ ਕੀਤਾ ੮੩॥

ਬ ਚਾਲਸ਼ ਦਰਾਮਦ ਚ ਸ਼ੇਰੇ ਅਜ਼ੀਮ॥
ਬ ਕੈਬਰ ਕਮਾਂ ਕਰਦ ਬਾਰਸ਼ ਕਰੀਮ॥੮੪॥

ਬ = ਵਿਚ। ਚਾਲਸ਼ = ਤੋਰ। ਦਰਾਂਮਦ = ਆਇਆ। ਚ = ਨਿਆਈਂ।
ਸ਼ੇਰ = ਸ਼ੀਂਹ। ਏ = ਉਸਤਤੀ ਸੰਬੰਧਕ। ਅਜ਼ੀਮ = ਵੱਡਾ। ਬ = ਨਾਲ।
ਕੈਂਬਰ ਕਮਾਂ= ਧਨਖ ਦਾ ਤੀਰ। ਕਰਦ = ਕੀਤੀ। ਬਾਰਸ਼=ਬਰਖਾ। ਕਰੀਮ = ਵੱਡੀ।
ਨਾਲ

ਭਾਵ— (ਸੁਭਟ ਸਿੰਘ) ਵੱਡੇ ਸ਼ੀਂਹ ਵਾਂਗੂੰ ਤੁਰਿਆ ਅਤੇ ਧਨੁਖ ਤੀਰ ਨਾਲ ਵੱਡੀ ਵਰਖਾ ਕੀਤੀ (ਅਰਥਾਤ ਬਹੁਤ ਤੀਰ ਬਰਸਾਏ)॥੮੪॥

ਚਪੋ ਰਾਸਤ ਓ ਕਰਦ ਖਮ ਕਰਦ ਰਾਸਤ॥
ਗਰੇਵੇ ਕਮਾਂ ਚਰਖ਼ ਚੀਨੀ ਬਿਖ਼ਾਸਤ॥੮੫॥

ਚਪੋ = ਖੱਬ। ਰਾਸਤ = ਸਜਾ। ਓ = ਉਸ। ਕਰਦ = ਕੀਤਾ। ਖਮ=ਵਿੰਗਾ
ਕਰਦ = ਕੀਤਾ। ਰਾਸਤ-ਸਿੱਧਾ। ਗਰੇਵ= ਖੜਕਾ। ਏ-ਦਾ। ਕਮਾਂ=ਧਨਖ
ਚਰਖ = ਅਕਾਸ਼। ਚੀਨੀ = ਚੀਨ ਦੇਸ ਦੀ। ਬਿਖ਼ਾਸਤ = ਉਠਿਆ।

ਭਾਵ—ਉਸ ਨੇ ਸੱਜੇ ਖੱਬੇ ਸਿੱਧੇ ਪੁੱਠੇ ਕੀਤੇ ਅਤੇ ਚੀਨੀ ਧਨਖ ਦਾ ਖੜਕਾ ਅਕਾਸ਼ ਤਾਈਂ ਪੁਜਾ॥੮੫॥

ਹਰਾਂਕਸ ਕਿ ਨੇਜ਼ਹ ਬਿਉਫਤਾਦ ਮੁਸਤ॥
ਦੋਤਾ ਗ਼ਸ਼ਤ ਮੁਸ਼ਤੇ ਹਮੀਂ ਚਾਰ ਗਸ਼ਤ॥੮੬॥

ਹਰਾਂਕਸ = ਜੋ ਕੋਈ। ਕਿ = ਜੋ। ਨੇਜ਼ਹ = ਬਰਛਾ। ਬਿਉਫਤਾਦ-ਡਿੱਗਾ
ਮੁਸ਼ਤ - ਮੁਠੀ। ਦੋਤਾ = ਦੋਹਰਾ। ਗਸ਼ਤ = ਹੋਇਆ। ਮੁਸ਼ਤੇ = ਮੁਠੀ
ਹਮੀਂ = ਉਸ ਸਮੇਂ। ਚਾਰ = ਚਾਰ ੪। ਗਸ਼ਤ = ਹੋਇਆ।

ਭਾਵ— (ਛਤ੍ਰਾਮਤੀ) ਦੇ ਹੱਥੋਂ ਸੁਭਾਵਕ ਭੀ ਜਿਸ ਕਿਸੇ ਦੇ ਬਰਛਾ ਲੱਗਾ ਓਹ ਦੋਹਰਾ ਚੌਹਰਾ ਹੋ ਗਿਆ (ਅਰਥਾਤ ਵਿੰਨਿਆਂ ਗਿਆ)॥੮੬॥

ਬਿਯਾਵੇਖ਼ਤ ਬਾ ਦੀਗਰੇ ਬਾਜ਼ ਪਰ॥
ਚੁ ਸੁਰਖ ਅਜ਼ਦਹਾ ਬਰ ਹਮੀ ਸ਼ੇਰ ਨਰ॥੮੭॥