ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੯੨)

ਹਿਕਾਇਤ ਚੌਥੀ

ਬਿ = ਵਾਧੂ ਪਦ ਜੋੜਕ। ਯਾਵੇਖ਼ਤ=ਚਿਮੜੀ। ਬ = ਨਾਲ। ਦੀਗਰੇ = ਦੂਜਾ
ਬਾਜ਼ = ਫੇਰ। ਪਰ = ਪਿਛੇ। ਚੁ=ਨਿਆਈਂ। ਸੁਰਖ = ਲਾਲ। ਅਜ਼ਦਹਾ = ਸਰਾਲ
ਬਰ = ਉਤੇ। (ਹਮੀ-ਵਾਧੂ ਪਦ ਜੋੜਕ, ਇਹ ਹੀ) ਸ਼ੇਰੇ ਨਰ = ਸੂਰਮਾ ਸ਼ੀਂਹ

ਭਾਵ— ਫਿਰ ਦੂਜੇ ਨਾਲ ਅਜੇਹੀ ਚਮੜੀ ਜਿਵੇਂ ਲਾਲ ਸਰਾਲ ਸੂਰਮੇ ਸੀਂਹ ਉਤੇ (ਪੈਂਦੀ ਹੈ)॥੮੭॥

ਚੁਨਾਂ ਬਾਨ ਉਫਤਾਦ ਤੀਰੋ ਤੁਫੰਗ॥
ਜ਼ਮੀਂ ਕੁਸ਼ਤਗਾਨਸ਼ ਸ਼ੁਦਹ ਲਾਲ ਰੰਗ॥੮੮॥

ਚਨਾਂ = ਅਜੇਹੇ। ਬਾਨ = ਚੋਟ। ਉਫਤਾਦ = ਲੱਗੇ। ਤੀਰ = ਬਾਣ।
ਓ = ਅਤੇ। ਤੁਫੰਗ - ਗੋਲੀ। ਜ਼ਮੀਂ = ਧਰਂਤੀ। ਕੁਸ਼ਤਗਾਨ = ਮੁਰਦੇ।
ਸ਼ = ਉਸ। ਸ਼ੂਦਰ = ਹੋਈ। ਲਾਲ ਰੰਗ = ਸੂਹੀ।

ਭਾਵ— ਤੀਰ ਅਤੇ ਗੋਲੀਆਂ ਦੀਆਂ ਅਜੇਹੀਆਂ ਚੋਟਾਂ ਲੱਗੀਆਂ ਜੋ ਓਹਨਾਂ ਦੇ ਮੁਰਦਿਆਂ ਨਾਲ ਧਰਤੀ ਸੂਹੀ ਹੋ ਗਈ॥੮੮॥

ਕੁਨਦ ਤੀਰ ਬਾਰਾਂਨ ਰੋਜ਼ੇ ਤਮਾਮ॥
ਕਸੇਰਾ ਨ ਗਸ਼ਤੀਦ ਮਕਸ੍ਵੂਦ ਕਾਮ॥੮੯॥

ਕੁਨਦ - (ਸ਼ੁਦਹ ਭੀ ਪਾਠ ਹੈ)ਕੀਤੀ। ਤੀਰ ਬਾਰਾਂਨ=ਤੀਰਾਂ ਦੀ ਵਰਖਾ। ਰੋਜ਼ੇ ਤਮਾਮ - ਸਾਰਾ ਦਿਨ। ਕਸੇਰਾ = ਕਿਸੇ ਦਾ ਨ ਗਸ਼ਤੀਦ= ਨਾ ਹੋਯਾ ਮਕਸ੍ਵੂਦ = ਕਾਮਨਾ। ਕਾਮ = ਅਰਥ। ਭਾਵ— ਸਾਰਾ ਦਿਨ ਤੀਰਾਂ ਦੀ ਬਰਖਾ ਕੀਤੀ ਪਰ ਕਿਸੇ ਦੀ ਕਾਮਨਾ ਪੂਰੀ ਨਾਂ ਹੋਈ॥੮੯॥

ਅਜ਼ੋ ਜੰਗਜੋ ਮਾਂਦਗੀ ਮਾਂਦ ਗਸ਼ਤ॥
ਬਿੳਫਤਾਦ ਹਰਦੋ ਦਰਾਂ ਪਹਨ ਦਸਤ॥੯੦॥

ਅਜ਼ੋ = ਉਸ ਤੇ। ਜੰਗਜੋ = ਲੜਨ ਵਾਲੇ। ਮਾਂਦਗੀ = ਥਕੇਵਾਂ।
ਮਾਂਦਹ ਗਸ਼ਤ = ਔਖੇ ਹੋਇ। ਬਿ = ਵਾਧੂ। ਉਫਤਾਦ = ਡਿਗੇ।
ਹਰਦੋ=ਦੋਨੋਂ। ਦਰਾਂ=ਉਸ ਵਿਚ। ਪਹਨ=ਚੌੜਾ। ਦਸ਼ਤ = ਅਸਥਾਨ।

ਭਾਵ— ਉਸ (ਲੜਾਈ) ਦੇ ਥਕੇਵੇਂ ਨਾਲ ਦੋਨੋਂ ਜੁੱਧ ਕਰਨੇ ਵਾਲੇ ਔਖੇ ਹੋ ਗਏ ਅਤੇ ਉਸ ਚੌੜੇ ਅਸਥਾਨ ਵਿਚ ਡਿਗ ਪਏ॥੯੦॥

ਸ਼ਾਹਨ ਸ਼ਾਹਿ ਰੂੰਮੀ ਸਿਪਰ ਦਾਦ ਰੂਇ॥
ਦਿਗਰ ਸ਼ਾਹ ਪੈਦਾ ਸ਼ੁਦਹ ਨੋਕ ਖ਼ੂਇ॥੯੧॥