ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੯੩)

ਹਿਕਾਇਤ ਚੌਥੀ

ਸ਼ਾਹਨਸ਼ਾਹਿ = ਸਿਰੋਮਣੀ ਰਾਜਾ। ਰੂੰਮੀ = ਰੂਮ ਦੇਸ ਦਾ (ਅਰਥਾਤ ਚਿੱਟਾ)
ਸਿਪਰ = ਢਾਲ। ਦਾਦ = ਦਿਤੀ। ਰੂਇ = ਮੂੰਹ। ਦਿਗਰ = ਦੂਜਾ। ਸ਼ਾਹ = ਰਾਜਾ
 ਪੈਦਾ ਸ਼ੁਦਹ = ਨਿਕਾਲਿਆ। ਨੇਕ ਖੂਇ = ਚੰਗੇ ਸੁਭਾਵ ਵਾਲਾ।

ਭਾਵ— ਚਿਟਿਆਈ ਦੇ ਸਿਰੋਮਣੀ ਰਾਜੇ (ਅਰਥਾਤ ਸੂਰਜ) ਨੇ ਮੂੰਹ ਅੱਗੇ ਢਾਲਾ ਦਿੱਤੀ (ਛਿਪ ਗਿਆ) ਦੂਜਾ ਸੀਲ ਸੁਭਾਵ ਵਾਲਾ ਰਾਜਾ (ਚੰਦ੍ਰਮਾਂ) ਨਿਕਲਿਆ।੬੧।

ਨ ਦਰ ਜੰਗ ਆਸੂਦਹ ਸ਼ੁਦ ਯਕ ਜ਼ਮਾਂ।
ਬਿਉਫਤਾਦ ਹਰਦੋ ਚੁਨੀ ਕੁਸ਼ਤ ਗਾਂ॥੬੨॥

ਨ = ਨਹੀਂ। ਦਰ ਜੰਗ = ਜੁੱਧ ਸਮੇਂ। ਆਸੂਦਹ = ਸੁਖ। ਸ਼ੁਦ = ਹੋਇਆ
ਯਕਜ਼ਮਾਂ = ਇਕ ਪਲ। ਬਿਉਫਤਾਦ = ਡਿਗੇ। ਹਰਦੋ = ਦੋਨੋਂ।
ਚੁਨੀ = ਨਿਆਈਂ। ਕੁਸ਼ਤਗਾਂ = ਮੁਰਦੇ

ਭਾਵ— ਲੜਾਈ ਦੇ ਸਮੇਂ ਇਕ ਪਲ ਭੀ ਸੁਖ ਨਾ ਹੋਯਾ ਦੋਨੋਂ ਮੁਰਦਿਆਂ ਵਾਂਗੂੰ ਡਿਗ ਪਏ॥੯੨॥

ਦਿਗਰ ਰੋਜ਼ ਬਰਖ਼ਾਸਤ ਹਰਦੋ ਬਜੰਗ॥
ਬਿ ਆਵੇਖ਼ਤ ਬਾਯਕ ਦਿਗਰ ਚੂੰ ਨਿਹੰਗ॥੯੩॥

ਦਿਗਰ ਰੋਜ਼ = ਦੂਜੇ ਦਿਨ। ਬਰਖਾਸਤ = ਉਠੇ। ਹਰਦੋ = ਦੋਨੋਂ।
ਬਜੰਗ = ਲੜਾਈ ਲਈ। ਬਿ = ਵਾਧੂ। ਆਵੇਖ਼ਤ - ਚਿਮੜੇ। ਬਾ=ਨਾਲ
ਯਕਦਿਗਰ = ਇਕ ਦੂਜੇ। ਚੂੰ = ਨਿਆਈਂ। ਨਿਹੰਗ = ਸੰਸਾਰ।

ਭਾਵ— ਦੂਜੇ ਦਿਨ ਦੋਨੋਂ ਜੁੱਧ ਲਈ ਉਠੇ ਅਤੇ ਇਕ ਦੂਜੇ ਨੂੰ ਮਗਰ ਮੱਛਾਂ ਵਾਂਗੂੰ ਚਿਮੜ ਗਏ॥੯੩॥

ਬਜ਼ਾਂ ਹਰਦੋ ਤਨ ਕੂਜ਼ਹਗਾਨੇ ਸ਼ੁਦਹ
ਕਜ਼ਾਂ ਸੀਨਹ ਗਾਹੀਨ ਅਰਵਾਂ ਸ਼ਦਹ॥੯੪॥

ਬਜ਼ਾਂ = ਉਸਤੇ। ਹਰਦੋ = ਦੋਨੋਂ। ਤਨ = ਸਰੀਰ। ਕੂਜ਼ਹ ਗਾਨੇ = ਕੁੱਬੇ।
ਸ਼ੁਦਹ = ਹੋ ਗਏ। ਕਜ਼ਾਂ = ਅਤੇ ਓਨ੍ਹਾਂ ਤੇ। ਸੀਨਹ ਗਾਹੀਨ = ਛਾਤੀਆਂ।
ਅਰਵਾਂ = (ਏਹ ਪਦ ਅਰਗਵਾਨ ਦਾ ਘਟਾਇਆ ਹੋਇਆ) ਲਾਲ।
ਸ਼ੁਦਹ = ਹੋਇ।

ਭਾਵ— ਅਤੇ ਓਨ੍ਹਾਂ ਚੋਟਾਂ ਕਰਕੇ ਦੋਨਾਂ ਦੇ ਸਰੀਰ ਕੁੱਬੇ ਹੋ ਗਏ ਅਤੇ ਉਨ੍ਹਾਂ ਦੀਆਂ ਛਾਤੀਆਂ ਲਾਲ (ਲਹੂ ਲੁਹਾਣ) ਹੋ ਗਈਆਂ॥੯੪॥