ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੯੪)

ਹਿਕਾਇਤ ਚੌਥੀ

ਬਰਖ਼ਸ਼ ਅੰਦਰ ਆਮਦ ਚੋ ਮੁਸ਼ਕੀਂ ਨਿਹੰਗ
ਬਸੇ ਬੰਗਸ਼ੀ ਯੁਜ਼ ਬੋਰੋ ਪਲੰਗ॥੯੫॥

ਬ = ਉਪਰ। ਰਖਸ਼ = ਘੋੜਾ। ਅੰਦਰ = ਵਾਧੂ। ਆਮਦ = ਆਇਆ।
ਚੋ = ਨਿਆਈਂ। ਮੁਸ਼ਕੀਂ = ਕਾਲਾ। ਨਿਹੰਗ = ਮਗਰਮੱਛ। ਬਸੇ = ਬਹੁਤ
ਬੰਗਸ਼ੀ = ਬੰਗਸ਼ ਦੇਸ ਦਾ। ਯੂਜ਼-ਚਿਤ੍ਰਾ। ਬੋਰ = ਘੋੜਾ। ਓ = ਅਤੇ। ਪਲੰਗ = ਤੰਦੂਆਂ

ਭਾਵ— ਕਾਲੇ ਮਗਰਮਛ ਵਰਗੇ ਬੰਗਸ਼ ਦੇਸ਼ ਦੇ ਚਿਤ੍ਰੇ ਅਤੇ ਪਲੰਗ ਵਰਗੇ ਘੋੜੇ ਤੇ ਚੜ੍ਹੇ॥੯੫॥

ਕਿ ਅਬਲਕ ਸਿਯਾ ਅਬਲਕੋ ਯੂਜ਼ ਬੋਰ॥
ਬਰਖ਼ਸ਼ ਅੰਦਰ ਆਮਦ ਚੋ ਤਉਸ ਮੋਰ॥੯੬॥

ਕਿ = ਜੋ। ਅਬਲਕ = ਡੱਬਖੜੱਬਾ। ਸਿਯਾ = ਕਾਲਾ। ਅਬਲਕ = ਗਦਰਾ। ਓ = ਅਤੇ। ਯੂਜ਼ = ਚਿਤ੍ਰਾ। ਬੋਰ = ਘੋੜਾ। ਬ = ਵਿਚ। ਰਖਸ਼= ਨਾਚ। ਅੰਦਰ = ਵਿਚ। ਆਮਦ = ਆਏ। ਚੋ = ਨਿਆਈਂ। ਤਊਸ = ਮੋਰ। ਮੋਰ = ਮੋਰ

ਭਾਵ— (ਮਾਨੋ) ਜੋ ਅਬਲਕ ਮੁਸ਼ਕੀ ਡੱਬੇ ਚਿਤ੍ਰਿਆਂ ਵਰਗੇ ਘੋੜੇ ਤਊਸ (ਜਿਸਨੂੰ ਮੋਰ ਆਖਦੇ ਹਨ) ਦੀ ਨਿਆਈਂ ਨੱਚਣ ਕੁੱਦਣ ਲੱਗੇ॥੯੬॥

ਜ਼ਰਹ ਪਾਰਹ ਖ਼ੁਦ ਖ਼ੋਦੋ ਖ਼ਫਤਾਂ ਬਜੰਗ॥
ਜ਼ ਬਕਤਰ ਜ਼ਬਰ ਗਸਤਵਾਂ ਬਾਖ਼ਦੰਗ॥੯੭॥

ਜ਼ਰਹ = ਸੰਜੋਅ। ਪਾਰਹ = ਟੁਕੜਾ। ਸ਼ੁਦ = ਹੋਏ। ਖੋਦ = ਲੋਹੇ ਦਾ ਟੋਪ। ਓ = ਅਤੇ
ਖਫ਼ਤਾਂ = ਚਿਲਤਾ। ਬ = ਵਿਚ। ਜੰਗ = ਜੁੱਧ। ਜ਼ = ਅਤੇ। ਬਕਤਰ = ਸੰਜੋਹ
ਜ਼ = ਤੇ। ਬਰਗਸਤਵਾਂ - ਪਾਖਰ (ਝੁਲ)। ਬਾ = ਨਾਲ। ਖ਼ਦੰਗ = ਤੀਰ।

ਭਾਵ— ਜੁਧ ਦੇ ਸਮੇਂ ਸੰਜੋਆਂ ਅਤੇ ਟੋਪ ਅਰ ਚਿਲਤੇ ਟੁਕੜੇ ੨ ਹੋ ਗਏ ਅਤੇ ਸੰਜੋਆਂ ਅਰ ਝੁਲ ਆਦਿਕ ਭੀ ਤੀਰਾਂ ਨਾਲ (ਫਟ ਗਏ)॥੯੭॥

ਚੁਨਾਂ ਤੀਰ ਬਾਰਾਂ ਸ਼ੁਦਹ ਕਾਰਜ਼ਾਰ॥
ਜ਼ ਬਕਤਰ ਜ਼ ਜ਼ਿਰਹਾ ਬਰਾਰਦ ਸ਼ਿਰਾਰ॥੯੮॥

ਚੁਨਾਂ = ਅਜੇਹਾ। ਤੀਰਬਾਰਾਂ = ਤੀਰਾਂ ਦੀ ਮੀਂਹ। ਸ਼ੁਦਹਾ = ਹੋਈ।
ਕਾਰਜ਼ਾਰ - ਲੜਾਈ। ਜ਼ = ਤੇ। ਬਕਤਰ = ਸੰਜੋਹ। ਜ਼ = ਤੇ। ਜ਼ਿਰਹ = ਲੋਹੇ
ਦਾ ਕੁੜਤਾ। ਬਰਾਰਦ = ਕੱਢੇ। ਸ਼ਿਰਾਰ = ਚੰਗਿਆੜੇ।

ਭਾਵ—ਲੜਾਈ ਵਿਚ ਅਜੇਹੀ ਤੀਰਾਂ ਦੀ ਵਰਖਾ ਹੋਈ ਜੋ ਸੰਜੋਆਂ ਅਤੇ ਬਕਤਰਾਂ ਵਿਚੋਂ ਚੰਗਿਆੜੇ ਕੱਢੇ। (ਬਕਤਰ ਵਾਧੂ ਪਦ ਜੋੜਕ਼ ਹੈ)॥੯੮॥