ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

95

ਬਰਖ਼ਸ਼ ਅੰਦਰ ਆਮਦ ਚੋ ਸ਼ੇਰਿ ਨਿਹੰਗ॥
ਜ਼ਮੀਂ ਗਸ਼ਤ ਸੁਮ ਹਮ ਚੋ ਪੁਸ਼ਤੇ ਪਲੰਗ॥੯੯॥

ਬ = ਵਿਚ। ਰਖ਼ਸ਼ - ਨਾਚ। ਅੰਦਰ = ਵਾਧੂ ਪਦ। ਆਮਦ = ਆਏ।
ਚੋ = ਨਿਆਈਂ। ਸ਼ੇਰ = ਸ਼ੀਂਹ। ਇ = ਉਸਤਤੀ ਸੰਬੰਧਕ। ਨਿਹੰਗ = ਸੂਰਮਾ
ਜ਼ਮੀਂ = ਧਰਤੀ। ਗਸ਼ਤ = ਹੋਈ। ਸ਼ੂਮ = ਪਉੜ। ਹਮਚੋ = ਨਿਆਈਂ
ਪੁਸ਼ਤ = ਪਿਠ। ਏ = ਦੀ। ਪਲੰਗ = ਚਿਤ੍ਰਾ।
=

ਭਾਵ— ਸੂਰਮੇਂ ਸ਼ੀਂਹ ਦੀ ਨਿਆਈਂ ਕੁੱਦਨ ਲੱਗੇ ਤੇ (ਘੋੜੇ) ਅਤੇ ਪਉੜਾਂ ਨਾਲ ਧਰਤੀ ਚਿਤ੍ਰੇ ਦੀ ਪਿਠ ਵਰਗੀ (ਡੱਬ ਖੜੱਬੀ) ਹੋ ਗਈ॥ ੯੯॥

ਚੁਨਾ ਜ਼ਿਆਦਹ ਖ਼ੁਦ ਆਤਿਸ਼ੇ ਤੀਰ ਬਾਰ॥
ਕਿ ਅਕਲ ਅਜ਼ ਮਗਜ਼ਰਫਤ ਹੋਸ਼ ਅਜ਼ਦਿਮਾਗ॥੧੦੦॥

ਚੁਨਾ = ਅਜੇਹੀ। ਜ਼ਿਆਦਹ = ਬਹੁਤ। ਸ਼ੁਦ = ਹੋਈ। ਆਤਿਸ਼ = ਅਗਨ।
ਏ = ਦੀ। ਤੀਰਬਾਰ = ਤੀਰਾਂ ਦੀ ਬਰਖਾ। ਕਿ = ਜੋ। ਅਕਲ = ਬੁਧੀ।
ਅਜ਼ = ਤੇ। ਮਗਜ਼ = ਮਿੱਝ ਸਿਰ। ਰਫਤ = ਗਈ। ਹੋਸ਼ = ਸਮਝ
ਅਜ਼ = ਤੇ। ਦਿਮਾਗ਼ = ਦਸਵਾਂ ਦਵਾਰ।

ਭਾਵ— ਤੀਰਾਂ ਦੀ ਵਰਖਾ ਦੀ ਅਜੇਹੀ ਅਗਨੀ ਚਮਕੀ ਜੋ ਸਿਰੋਂ ਬੁਧੀ ਅਤੇ ਦਸਮ ਦੁਆਰ ਤੇ ਸਮਝ ਜਾਂਦੀ ਰਹੀ॥੧੦੦॥

ਚੁ ਆਵੇਖ਼ਤ ਹਰਦੋ ਹਮਾਂ ਜਾਇ ਜੰਗ॥
ਕਿ ਤੇਗ਼ ਅਜ਼ ਮਿਯਾਂ ਗ਼ਸ਼ਤ ਤਰਕਸ਼ ਖਦੰਗ।੧੦੧॥

ਚੁ = ਅਜੇਹੇ। ਆਵੇਖਤ = ਪਿਲਚੇ। ਹਰਦੋ = ਦੋਨੋਂ। ਹਮਾਂ = ਓਹੀ।
ਜਾਇ = ਥਾਉਂ। ਜੰਗ = ਜੁੱਧ। ਕਿ = ਜੋ। ਤੇਗ਼ = ਤਲਵਾਰ। ਅਜ਼ = ਵਿਚ
ਮਿਯਾਂ = ਬੇਕਾ। ਗਸ਼ਤ = ਗਈ। ਤਰਕਸ਼ = ਭੱਬਾ। ਖਦੰਗ = ਤੀਰ।

ਭਾਵ— ਓਹੀ ਦੋਨੋਂ ਜੁੱਧ ਵਿਚ ਅਜੇਹੇ ਪਿਲਚੇ ਜੋ ਥੇਕਿਆਂ ਵਿਚੋਂ ਤਲਵਾਰਾਂ ਅਤੇ ਭੱਥੇ ਵਿੱਚੋਂ ਤੀਰ ਨਿਕਲ ਗਏ ਅਰਥਾਤ ਡਿੱਗ ਪਏ ਮੁਕ ਗਏ॥੧੦੧॥

ਚੁਨਾ ਜੰਗ ਕਰਦੰਦ ਸ੍ਵਬਹ ਤਬ ਸ਼ਾਮ॥
ਬਿਉਫਤਾਦ ਮੂਰਛਤ ਨ ਖ਼੍ਵਰਦੰਦ ਤੁਆਮ॥੧੦੨॥

ਚੁਨਾ = ਅਜੇਹਾ। ਜੰਗ = ਜੁੱਧ। ਕਰਦੰਦ = ਉਨ੍ਹਾਂ ਕੀਤਾ। ਸੁਬਹ = ਅੰਮ੍ਰਿਤ
ਵੇਲੇ। ਤਾ = ਤਾਈਂ। ਬ = ਵਾਧੂ ਪਦ। ਸ਼ਾਮ = ਸੰਧਿਆ। ਬਿਉਫਤਾਦ = ਪੈ
ਗਈ। ਮੂਰਛਤ = ਬਿਸੁਰਤੀ। ਨ = ਨਹੀਂ। ਖ੍ਵਰਦੰਦ = ਖਾਧਾ। ਤੁਆਮ=ਖਾਣਾ