ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੯੬)

ਹਿਕਾਇਤ ਚੌਥੀ

ਭਾਵ— ਉਨ੍ਹਾਂ ਸਵੇਰ ਤੋਂ ਤਰਕਾਲਾਂ ਤਾਈਂ ਅਜੇਹਾ ਜੁੱਧ ਕੀਤਾ ਜੋ ਉਨ੍ਹਾਂ ਦੀ ਸੁਰਤ ਮਾਰੀ ਗਈ ਅਤੇ ਪ੍ਰਸ਼ਾਦ ਵੀ ਨਾ ਛਕਿਆ॥੧੦੨॥

ਜ਼ ਖ੍ਵਦ ਮਾਂਦਹ ਸ਼ੁਦ ਹਰਦੇ ਦਰ ਜਾਇ ਜੰਗ॥
ਚੁ ਸ਼ੇਰੋ ਯਿਆਂਨੋ ਦੋ ਬਾਜ਼ੋ ਪਲੰਗ॥੧੦੩॥

ਜ਼ = ਤੋਂ। ਖੁਦ = ਆਪ। ਮਾਂਦਹ ਸ਼ੁਦ = ਥੱਕ ਗਏ। ਹਰਦੋ = ਦੋਨੋਂ।
ਦਰ = ਵਿਚ। ਜਾਇ ਜੰਗ = ਰਣ ਭੂਮੀ। ਚੁ = ਨਿਆਈਂ। ਸ਼ੇਰ = ਸ਼ੀਂਹ।
ਏ = ਉਸਤਤੀ ਸੰਬੰਧਕ। ਯਿਆਂਨ-ਡਰਾਉਣਾ। ਓ = ਅਤੇ। ਦੋ = ਦੋਨੋਂ।
ਬਾਜ਼ = ਬਾਜ। ਓ = ਅਤੇ। ਪਲੰਗ = ਚਿਤ੍ਰਾ।

ਭਾਵ— ਉਨ੍ਹਾਂ ਡਰਾਉਣੇ ਸ਼ੀਂਹ ਅਤੇ ਬਾਜਾਂ ਚਿੜਿਆਂ ਵਾਂਗੂੰ (ਯੁੱਧ ਕੀਤਾ) ਅਤੇ ਦੋਨੋਂ ਰਣਭੂਮੀ ਵਿਚ ਆਪਣੇ ਆਪ ਤੋਂ ਰਹਿ ਗਏ (ਬਹੁਤ ਥਕ ਗਏ)।੧੦੩॥

ਚੁ ਹਬਸ਼ੀ ਬੁਰੱਦ ਦੁਜ਼ਦ ਦੀਨਾਰ ਜ਼ਰਦ॥
ਜਹਾਂ ਗਸ਼ਤ ਚੂੰ ਗੂੰਬਜ਼ੇ ਦੂਦ ਗਰਦ॥੧੦੪॥

ਚ = ਜਿਵੇਂ। ਹਬਸ਼ੀ = ਹਬਸ਼ ਦੇਸ ਦਾ ਪੁਰਖ। ਬੁਰੱਦ = ਲੈਗਿਆ ਦੁਜ਼ਦ = ਚੋਰ। ਦੀਨਾਰ ਜ਼ਰਦ = ਸਰਨ ਦੀ ਮੋਹਰ। ਜਹਾਂ = ਜਗਤ। ਗਸ਼ਤ = ਹੋਇਆ। ਚੂੰ = ਨਿਆਈਂ। ਗੁੰਬਜ਼ = ਬੁਰੱਜ। ਏ = ਉਸਤਤੀ ਸੰਬੰਧਕ! ਦੂਦ = ਧੂਆਂ। ਗਰਦ = ਫਿਰਨੇ ਵਾਲਾ। ਭਾਵ— ਜਦ ਹਬਸ਼ੀ ਚੋਰ [ਰਾਤ] ਸਰਨ ਦੀ ਮੇਹਰ [ਸੂਰਜ] ਲੈ ਗਿਆ [ਸੂਰਜ ਛਿਪ ਗਿਆ] ਅਤੇ ਸੰਸਾਰ ਧੂਏਂ ਦੇ ਫਿਰਨ ਵਾਲੇ ਬੁਰਜ ਅਕਾਸ ਦੀ ਨਿਆਈਂ ਹੋਇਆ [ਅੰਧੇਰਾ ਪੈ ਗਿਆ॥੧੦੪॥

ਸਿਉਮ ਰੋਜ਼ ਚੌਗਾਂ ਬਿਬਰਦ ਆਫਤਾਬ॥
ਜਹਾਂ ਗਸ਼ਤ ਚੂੰ ਰੌਸ਼ਨਸ਼ ਮਾਹਤਾਬ॥੧੦੫॥

ਸਿਉਮ ਰੋਜ਼ = ਤੀਜੇ ਦਿਨ। ਚੌਗਾਂ = ਖੁੰਡੀ। ਬਿਬੁਰਦ = ਲੈ ਗਿਆ।
ਆਫਤਾਬ = ਸੂਰਜ। ਜਹਾਂ = ਸੰਸਾਰ। ਜਹਾਂ = ਸੰਸਾਰ। ਗਸ਼ਤ = ਸੰਸਾਰ। ਚੂੰ = ਨਿਆਈਂ
ਰੌਸ਼ਨਸ਼ = ਚਮਕੀਲਾ। ਮਾਹਤਾਬ = ਚੰਦ੍ਰਮਾਂ।

ਭਾਵ— ਤੀਜੇ ਦਿਨ ਜਦ ਸੂਰਜ ਦੀ ਜਿਤ ਹੋਈ [ਸੂਰਜ ਚੜ੍ਹਿਆ] ਅਤੇ ਜਗਤ ਵਿਚ ਚੰਦ ਦੇ ਚਾਨਣੇ ਵਾਂਗੂੰ ਪਕਾਸ਼ ਹੋਇਆ॥੧੦੫॥

ਬਿ ਬਰਖਾਸਤ ਹਰਦੋ ਅਸੀਂ ਜਾਇ ਜੰਗ॥
ਰਵਾਂ ਕਰਦ ਹਰਸੂਇ ਤੀਰੋ ਤੁਫੰਗ॥੧੦੬॥