ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੯੭)

ਹਿਕਾਇਤ ਚੌਥੀ

ਬਿ = ਵਾਧੂ ਪਦ। ਬਰਖਾਸਤ = ਉਠੇ। ਹਰਦੋ = ਦੋਨੋਂ। ਅਸੀਂ = ਇਸ। ਜਾਇ ਜੰਗ = ਜੁਧ ਭੂਮੀ। ਰਵਾਂ ਕਰਦ = ਚਲਾਏ। ਹਰਸੂਇ - ਸਾਰੀਂ ਪਾਸੀਂ। ਤੀਰ = ਬਾਣ। ਤੁਫੰਗ = ਗੋਲੇ।

ਭਾਵ— ਦੋਨੋਂ ਉਸ ਰਣ ਭੂਮੀ ਤੇ ਉਠੇ ਅਤੇ ਚੁਫੇਰੇ ਤੀਰ ਅਤੇ ਗੋਲੀਆਂ ਚਲਾਈਆਂ॥੧੦੬॥

ਚੁਨਾ ਗਰਮ ਸ਼ੁਦ ਆਤਿਸ਼ੇ ਕਾਰਜ਼ਾਰ॥
ਕਿ ਫੀਲੇ ਦੋ ਦਹ ਹਜ਼ਾਰ ਆਮਦ ਬਕਾਰ॥੧੦੭॥

ਚੁਨਾਂ = ਇਸ ਪ੍ਰਕਾਰ। ਗਰਮ ਸ਼ੁਦ = ਮਚੀ। ਆਤਿਸ਼ = ਅਗਨੀ।
ਏ = ਦੀ। ਕਾਰਜ਼ਾਰ = ਲੜਾਈ। ਕਿ = ਜੋ। ਫੀਲੇ = ਹਾਥੀ। ਦੋਦਹ = ਬਾਰਾਂ।
ਹਜ਼ਾਰ = ਹਜਾਰ। ਆਮਦ = ਆਏ। ਬਕਾਰ = ਕੰਮ ਵਿਚ।

ਭਾਵ— ਇਸ ਪ੍ਰਕਾਰ ਲੜਾਈ ਦੀ ਅਗਨੀ ਮਚ ਗਈ, ਜੋ ਬਾਰਾਂ ਹਜਾਰ ਹਾਥੀ ਕੰਮ ਆਏ (ਅਰਥਾਤ ਚਲਾਣਾ ਕਰ ਗਏ)॥੧੦੭॥

ਬਕਾਰ ਆਮਦਰ ਅਸ਼ਪ ਹਫਤ ਸਦ ਹਜਾਰ॥
ਹਮ ਜਾਨ ਸ਼ਾਇਤਹ ਏ ਨਾਮਦਾਰ॥੧੦੮॥

ਬਕਾਰ ਆਮਦਹ = ਮਰ ਗਏ। ਅਸਪ = ਘੋੜੇ। ਹਫਤ = ਸੱਤ। ਸ੍ਵਦ = ਸੌ
ਹਜ਼ਾਰ = ਹਜ਼ਾਰ। ਹਮਹ = ਸਾਰੇ। ਜਵਾਨ = ਜੁਵਾ ਅਵਸਥਾ ਵਾਲੇ।
ਸ਼ਾਇਸਤਹ = ਸੁੰਦਰ। ਏ = ਉਸਤਤੀ ਸੰਬੰਧਕ। ਨਾਮਦਾਰ - ਨਾਮੀ।

ਭਾਵ— ਸੱਤ ਲੱਖ ਘੋੜੇ ਮਾਰੇ ਗਏ ਜੋ ਸਾਰੇ ਜਵਾਨ ਅਤੇ ਨਾਮੀ ਸਨ॥੧੦੮॥

ਜ਼ ਸਿੰਧੀ ਵ ਅਰਬੀ ਵ ਅਰਾਕਜਾਇ॥
ਬਕਾਰ ਆਮਦਹ ਅਸਪ ਚੂੰ ਬਾਦ ਪਾਇ॥੧੦੯॥

ਜ਼ = ਵਿਚੋਂ। ਸਿੰਧੀ = ਸਿੰਧ ਦੇਸ ਦੇ। ਵ = ਅਤੇ। ਅਰਬੀ = ਅਰਬ ਦੇਸ ਦੇ।
ਵ = ਅਤੇ। ਅਰਾਕਜਾਇ = ਅਰਾਕ ਦੇਸ ਦੇ (ਰਾਕੀ)। ਬਕਾਰ ਆਮਦਹ =
ਅਰਥ ਲੱਗੇ (ਮਰ ਗਏ)। ਅਸਪ = ਘੋੜਾ। ਚੂੰ = ਨਿਆਈਂ।
ਬਾਦਪਾਇ = ਪਉਣ ਪੂਤ, ਪਉਣ ਵਾਂਗੂੰ ਚੱਲਣ ਵਾਲੇ।

ਭਾਵ— ਸਿੰਧੀ ਅਰਬੀ ਅਤੇ ਰਾਕੀ ਪਉਣ ਪੂਤ ਘੋੜੇ ਮਾਰੇ ਗਏ॥੧੦੯॥

ਬਸੇ ਕੁਸ਼ਤਹ ਸਰਹੰਗ ਸ਼ਾਇਸਤਹ ਸ਼ੇਰ॥
ਬਵਕਤੇ ਤਰਦੂਦ ਬਕਾਰੇ ਦਲੇਰ॥੧੧੦॥