ਪੰਨਾ:ਜ਼ਿੰਦਗੀ ਦੇ ਰਾਹ ਤੇ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਉਂਕਿ ਇਸ ਤਰ੍ਹਾਂ ਉਹਨਾਂ ਦੇ ਕੰਮ ਵਿਚ ਹਰਜ ਹੁੰਦਾ ਹੈ। ਇਕ ਦੇਹਾਤੀ ਦਾ ਪਰ ਆਪਣੇ ਪਿਓ ਦੀ ਆਰਥਕ ਤੌਰ ਤੇ ਮਦਦ ਕਰਦਾ ਹੈ, ਦੇਹਾਤ ਦੀ ਧੀ ਆਪਣੀ ਮਾਂ ਦੇ ਕੰਮਾਂ ਵਿਚ ਹੱਥ ਵਟਾਂਦੀ ਹੈ। ਦੇਹਾਤ ਦੇ ਧੀਆਂ ਪੁਤਰ ਇਕ ਆਰਥਕ ਲੋੜ ਨੂੰ ਪੂਰਾ ਕਰਦੇ ਹਨ। ਇਸ ਦੇ ਉਲਟ ਸ਼ਹਿਰਾਂ ਦੇ ਮਾਪੇ ਆਪਣੇ ਬੱਚੇ ਨੂੰ ਮਗਰੋਂ ਲਾਹਣ ਵਾਸਤੇ ਸਕੂਲ ਟੋਰ ਦੇਂਦੇ ਹਨ। ਸ਼ਹਿਰੀਆਂ ਦਾ ਪੁਤਰ ਘਰ ਬੈਠਾ ਕਿਸੇ ਕੰਮ ਨਹੀਂ, ਧੀ ਭਾਵੇਂ ਥੋੜੀ ਬਹੁਤੀ ਮਾਂ ਦੀ ਮਦਦ ਕਰ ਦੇਂਦੀ ਹੋਵੇ।

ਸ਼ਹਿਰ ਦੇ ਮਾਪਿਆਂ ਦਾ ਤਾਲੀਮ ਦੇਣ ਦਾ ਮਤਲਬ ਵੀ ਹੋਰ ਹੁੰਦਾ ਹੈ। ਉਹ ਉਸ ਨੂੰ ਕਿਸੇ ਨੌਕਰੀ ਦੀ ਖ਼ਾਤਰ ਜਾਂ ਰੋਜ਼ੀ ਕਮਾਣ ਜੋਗਾ ਬਨਾਣ ਦੀ ਖ਼ਾਤਰ ਪੜ੍ਹਾਂਦੇ ਹਨ। ਪਿੰਡ ਵਾਲਿਆਂ ਦਾ ਪੁਤਰ ਜੇ ਪੜ੍ਹ ਕੇ ਨੌਕਰ ਹੋ ਜਾਏਗਾ ਤਾਂ ਮਾਪਿਆਂ ਨੂੰ ਸਗੋਂ ਨੁਕਸਾਨ ਹੀ ਹੁੰਦਾ ਹੈ।

ਦੇਹਾਤ ਤੇ ਸ਼ਹਿਰ ਦੇ ਬਚਿਆਂ ਦੀ ਤਾਲੀਮ ਹਰ ਪਹਿਲੂ ਤੋਂ ਵਖਰੀ ਹੋਣੀ ਚਾਹੀਦੀ ਹੈ। ਦੇਹਾਤ ਦੇ ਬੱਚੇ ਦੀ ਤਾਲੀਮ ਨਾਲ ਉਸ ਨੂੰ ਆਪਣੀ ਪੈਦਾਵਾਰ ਤੇ ਆਪਣੀ ਇੰਡਸਟਰੀ ਤੋਂ ਫ਼ਾਇਦਾ ਉਠਾਣ ਜੋਗਾ ਹੋ ਜਾਣਾ ਚਾਹੀਦਾ ਹੈ। ਦੇਹਾਤੀਆਂ ਵਿਚ ਤਾਲੀਮ ਦਾ ਸ਼ੌਕ ਤੇ ਉਤਸ਼ਾਹ ਤਾਂ ਹੀ ਪੈਦਾ ਹੋ ਸਕਦਾ ਹੈ ਜੇ ਤਾਲੀਮ ਉਨ੍ਹਾਂ ਨੂੰ ਕੁਝ ਨਿਗਰ ਫ਼ਾਇਦਾ ਪਚਾ ਸਕੇ।

ਸ਼ਹਿਰ ਦੀ ਤਾਲੀਮ ਦਾ ਸਵਾਲ ਬੜਾ ਵਸੀਹ ਤੇ ਮੁਸ਼ਕਲ ਹੈ, ਸ਼ਹਿਰ ਵਿਚ ਮਾਪੇ ਵਖੋ ਵਖ ਨੁਕਤਾ ਨਿਗਾਹ ਵਾਲੇ ਹੁੰਦੇ ਹਨ। ਕਈ ਮਾਪੇ ਆਪਣੇ ਪੁਤਰਾਂ ਨੂੰ ਆਈ. ਏ. ਐਸ. ਤੇ ਈ. ਏ. ਸੀ. ਬਨਾਣ ਵਾਸਤੇ ਤਿਆਰ ਕਰਦੇ ਹਨ, ਬਹੁਤੇ ਕਲਰਕ ਭਰਤੀ ਕਰਾਣ ਦੇ ਖ਼ਿਆਲ ਨਾਲ ਹੀ ਦਸ ਬਾਰਾਂ ਜਮਾਤਾਂ ਪੜ੍ਹਾ ਦੇਂਦੇ ਹਨ। ਕੋਈ ਤਾਂ ਬਗ਼ੈਰ ਖ਼ਾਸ ਮਤਲਬ ਤੋਂ ਥੋੜ੍ਹਾ ਬਹੁਤਾ ਪੜ੍ਹਾ ਕੇ ਉਠਾ ਕੇ ਕਿਸੇ ਦੁਕਾਨ ਤੇ ਬਿਠਾ

੧੦੮