ਪੰਨਾ:ਜ਼ਿੰਦਗੀ ਦੇ ਰਾਹ ਤੇ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ-ਜੇ ਸਕੂਲ ਦੇ ਨੇਮਾਂ ਨਾਲ ਬੱਚੇ ਦੀ ਕੋਈ ਆਦਤ ਜਾਂ ਰੁਚੀ ਟੱਕਰ ਖਾ ਜਾਏ ਤਾਂ ਹਰੇਕ ਨੂੰ ਰੜਕਣ ਲਗ ਪੈਂਦੀ ਹੈ, ਉਸ ਦਾ ਸੁਭਾ ਜੇ ਬੜਾ ਅਨੋਖਾ ਨਿਕਲ ਆਏ ਤਾਂ ਵੀ ਜ਼ਾਹਿਰ ਹੋ ਜਾਂਦਾ ਹੈ। ਐਸੀ ਹਾਲਤ ਵਿਚ ਉਸਤਾਦ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਦੀਆਂ ਕਮਜ਼ੋਰੀਆਂ ਦੂਰ ਕਰ ਕੇ ਉਸ ਨੂੰ ਸਕੂਲ ਦੇ ਹੋਰ ਬਚਿਆਂ ਵਾਂਗ ਕਰ ਦਿੱਤਾ ਜਾਏ। ਇਸ ਤਰ੍ਹਾਂ ਬੱਚੇ ਦੀ ਸ਼ਖ਼ਸੀਅਤ ਦੇ ਕੁਝ ਪਹਿਲੂ ਜ਼ੋਰੀ ਦਬਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਤਾਂ ਉਸਦੇ ਕਾਮਯਾਬ ਹੋ ਗਿਆ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਜੇ ਬੱਚੇ ਤੇ ਉਲਟਾ ਅਸਰ ਹੋ ਜਾਏ ਤਾਂ ਮਾਪਿਆਂ ਤਕ ਵੀ ਸ਼ਕਾਇਤ ਪਹੁੰਚ ਜਾਂਦੀ ਹੈ। ਮਾਪੇ ਤੇ ਉਸਤਾਦ ਹਮੇਸ਼ਾ ਵਖੋ ਵਖ ਪਾਸੇ ਖਿਚਣ ਦੀ ਕੋਸ਼ਿਸ਼ ਕਰਦੇ ਹਨ, ਦੋਵੇਂ ਰਲ ਕੇ ਬੱਚੇ ਦੀ ਸ਼ਖ਼ਸੀਅਤ ਨੂੰ ਪੂਰੀ ਤਰ੍ਹਾਂ ਪ੍ਰਫੁਲਤ ਕਰਨ ਦੀ ਬਜਾਏ ਸਗੋਂ ਅਧੂਰੀ ਬਣਾ ਦੇਂਦੇ ਹਨ ਜਾਂ ਉਸ ਦੀ ਸ਼ਖ਼ਸੀਅਤ ਦੱਬੀ ਰਹਿ ਜਾਂਦੀ ਹੈ।

ਬੱਚੇ ਦੀ ਪੂਰਨ ਪ੍ਰਫੁਲਤਾ ਵਾਸਤੇ ਉਸਤਾਦ ਤੇ ਮਾਪਿਆਂ ਦੋਹਾਂ ਦੀ ਸਾਂਝੀ ਮਦਦ ਦੀ ਲੋੜ ਹੈ। ਘਰ ਤੇ ਸਕੂਲ ਦੋਹਾਂ ਨੂੰ ਰਲ ਕੇ ਬੱਚੇ ਦੀ ਬੇਹਤਰੀ ਵਾਸਤੇ ਨਿੱਗਰ ਸਕੀਮ ਬਣਾਣੀ ਚਾਹੀਦੀ ਹੈ। ਪਰ ਜਿਸ ਤਰ੍ਹਾਂ ਦੇ ਘਰ ਤੇ ਸਕੂਲ ਸਾਡੇ ਮੁਲਕ ਵਿਚ ਹਨ, ਬੱਚੇ ਵਾਸਤੇ ਦੋਵੇਂ ਨਾਕਸ ਹਨ। ਉਸਤਾਦ ਦਾ ਮੰਤਵ ਪੜ੍ਹਣਾ ਲਿਖਾਣਾ ਹੁੰਦਾ ਹੈ ਤੇ ਮਾਪਿਆਂ ਦੀ 'ਮਾਪੇ' ਹੋਣੀ ਦੀ ਹੈਂਕੜ ਉਹਨਾਂ ਨੂੰ ਕੁਝ ਸਿਖਣ ਨਹੀਂ ਦੇਂਦੀ, ਉਹ ਸਮਝਦੇ ਹਨ ਕਿ ਬਚਿਆਂ ਦੀ ਸਿਖਿਆ ਤੇ ਸੰਭਾਲ ਬਾਬਤ ਨਾ ਕਿਸੇ ਫ਼ਿਕਰ ਦੀ ਲੋੜ ਹੈ ਤੇ ਨਾ ਮੁਤਾਲਿਆ ਦੀ। ਉਸਤਾਦ ਆਪਣੇ ਰਟ ਵਿਚੋਂ ਨਹੀਂ ਨਿਕਲ ਸਕਦਾ ਏਕਸਟ ਬੁਕਾਂ ਤੇ ਇਮਤਿਹਾਨ ਉਸ ਦੀਆਂ ਲੀਹਾਂ ਮੁਕੱਰਰ ਕਰੀ ਰਖਦੇ ਹਨ।

ਬੱਚੇ ਵਾਸਤੇ ਨਵੇਂ ਸਕੂਲਾਂ ਦੀ ਲੋੜ ਹੈ-ਐਸੇ ਸਕੂਲ ਜਿਨ੍ਹਾਂ ਦਾ

੧੧੨