ਪੰਨਾ:ਜ਼ਿੰਦਗੀ ਦੇ ਰਾਹ ਤੇ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ। ਅਨੇਕਾਂ ਮਾਪੇ ਤੇ ਉਸਤਾਦ ਜੋ ਆਪਣੇ ਆਪ ਨੂੰ ਕਾਮਯਾਬ ਸਮਝਦੇ ਹਨ ਬੱਚੇ ਦੀ ਸ਼ਖ਼ਸੀਅਤ ਤੋਂ ਬਿਲਕੁਲ ਅਨਜਾਣ ਹੁੰਦੇ ਸਨ। ਉਨ੍ਹਾਂ ਦੀ ਕਾਮਯਾਬੀ ਏਸੇ ਗੱਲ ਵਿਚ ਹੁੰਦੀ ਹੈ ਕਿ ਉਹ ਬੱਚੇ ਨੂੰ ਆਪਣੀ ਮਰਜ਼ੀ ਅਨੁਸਾਰ ਬਣਾਨ ਵਿਚ ਸਫ਼ਲ ਹੋ ਗਏ ਹਨ ਤੇ ਬੱਚਾ ਹਰ ਗਲ ਵਿਚ ਉਨ੍ਹਾਂ ਦਾ ਆਖਾ ਮੰਨਦਾ ਹੈ। ਉਨ੍ਹਾਂ ਦੀ ਕਾਮਯਾਬੀ ਦਾ ਮਿਆਰ ਇਹ ਹੀ ਹੁੰਦਾ ਹੈ।

ਮਾਪੇ ਤੇ ਉਸਤਾਦ ਦੋਵੇਂ ਬੱਚੇ ਨੂੰ ਆਪਣੀ ਮਰਜ਼ੀ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦੇ ਹਨ, ਪਰ ਬੱਚਾ ਜਦ ਪੰਜ ਛੇ ਸਾਲ ਦਾ ਹੋ ਕੇ ਸਕੂਲ ਆਉਂਦਾ ਹੈ ਤਾਂ ਉਸ ਦੀ ਘਰ ਦੀ ਜ਼ਿੰਦਗੀ ਨੇ ਉਸ ਦੀ ਸ਼ਖ਼ਸੀਅਤ ਖਾਸ ਤਰ੍ਹਾਂ ਦੀ ਬਣਾ ਦਿਤੀ ਹੁੰਦੀ ਹੈ, ਜਿਸ ਦੇ ਸਮਝਣ ਦੀ ਨਾ ਉਸਤਾਦ ਨੇ ਕਦੇ ਕੋਸ਼ਿਸ਼ ਕੀਤੀ ਹੁੰਦੀ ਹੈ ਤੇ ਨਾ ਮਾਪੇ ਦੱਸਣ ਦੀ ਜਾਂ ਸਮਝਣ ਦੀ ਪਰਵਾਹ ਕਰਦੇ ਹਨ। ਉਸਤਾਦ ਪੰਜ ਛੇ ਸਾਲ ਦੇ ਬੱਚੇ ਮਨ ਨੂੰ ਇਕ ਸਾਫ਼ ਸਲੇਟ ਵਾਂਗਣ ਹੀ ਸਮਝਦਾ ਹੈ ਕਿ ਉਸ ਤੇ ਜੋ ਚਾਹਿਆ ਲਿਖ ਲਿਆ, ਪਰ ਅਸਲ ਵਿਚ ਬੱਚੇ ਦੀ ਤਾਲੀਮ ਉਸ ਦੀ ਪੈਦਾਇਸ਼ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਲਿਖਣਾ ਪੜ੍ਹਨਾ ਤਾਲੀਮ ਨਹੀਂ, ਇਹ ਸਿਰਫ਼ ਤਾਲੀਮ ਦਾ ਜ਼ਰੀਆ ਹੈ। ਅਸਲ ਤਾਲੀਮ ਬੱਚੇ ਦੀ ਸ਼ਖਸੀਅਤ ਦੀ ਪ੍ਰਫੁਲਤਾ ਹੈ ਜੋ ਉਸ ਦੇ ਜਨਮ ਤੋਂ ਸ਼ੁਰੂ ਹੁੰਦੀ ਹੈ, ਪਰ ਨਾ ਹੀ ਮਾਪਿਆਂ ਦਾ ਆਦੇਸ਼ ਇਹ ਹੈ ਤੇ ਨਾ ਹੀ ਉਸਤਾਦਾਂ ਦਾ। ਮਾਪਿਆਂ ਰੋਲ ਬੱਚਾ ਪੰਜ ਛੇ ਸਾਲ ਗੁਜ਼ਾਰ ਕੇ ਖਾਸ ਕਿਸਮ ਦੀਆਂ ਰੁਚੀਆਂ, ਸੁਭਾ ਤੇ ਆਦਤਾਂ ਬਣਾ ਚੁੱਕਾ ਹੁੰਦਾ ਹੈ ਜੋ ਉਸ ਦੀ ਸ਼ਖ਼ਸੀਅਤ ਦਾ ਜ਼ਰੂਰੀ ਅੰਗ ਜਾਂਦੀਆਂ ਹਨ। ਜਦ ਬੱਚਾ ਉਸਤਾਦ ਦੇ ਹਵਾਲੇ ਕੀਤਾ ਜਾਂਦਾ ਹੈ ਤਾ ਉਸਤਾਦ ਇਸ ਪਹਿਲ ਨੂੰ ਦੇਖਦਾ ਨਹੀਂ। ਕਦੇ ਕਦੇ ਉਸ ਦੀ ਜ਼ਿੰਦਗੀ ਦਾ ਇਹ ਪਹਿਲੂ ਕਈ ਤਰੀਕਿਆਂ ਨਾਲ ਜ਼ਾਹਿਰ ਹੋ ਜਾਂਦਾ

੧੧੧