(੭)
ਸਾਰੇ ਚੋਰ ਕਾਲਿਆਂ ਪਾਨੀਆਂ ਨੂੰ ਇਕ ਜੀਉਣਾ ਮੌੜ ਠੌੜ ਠੌੜ ਉਤੇ ਨੱਚਿਆ॥ ਚਾਰ ਚੱਕ ਛੱਡਕੇ ਉਦਾਲੇ ਹੋਯਾ ਮਾਲਵੇ ਦੇ ਅੰਦਰ ਪੰਜਾਬ ਦੇ ਖ਼ਰਾਬ ਭਾਰੀ ਰਚਿਆ॥ ਲੁੱਟ ਖਾਧਾ ਦੇਸ਼ ਸਾਡਾ ਸਾਰਾ ਭਗਵਾਨ ਸਿੰਘਾ ਬਾਦਸ਼ਾਹ ਕੰਗਾਲ ਬਾਕੀ ਨਹੀਂ ਕੋਈ ਛੱਡਿਆ॥੨੮॥ ਕਬਿੱਤ॥ ਤੰਗ ਕੀਤੇ ਮੌੜ ਨੇ ਬਨਾਏ ਚੌੜ ਘਰ ਬਾਰ ਬਨੀ ਹੈ ਲਚਾਰ ਕੇਹੜੇ ਦੇਸ਼ ਉੱਠ ਚੱਲੀਏ॥ ਅਕੇ ਅਜਕਲ ਵਿਚ ਮਾਰੂ ਘਰੀਂ ਬੈਠਿਆਂ ਨੂੰ ਨਹੀਂ ਪਰਦੇਸ ਵਿਚ ਦੇਸ਼ ਕੋਈ ਮੱਲੀਏ॥ ਬਾਜ਼ੇ ਕਹਿਣ ਜਾਲ ਦਾ ਧੰਦਾਲ ਭਾਰੀ ਕੋੜਮੇਂ ਦਾ ਚੋਰਾਂ ਦੇ ਦਬਲੇ ਕੀਕੂੰ ਘਰਾਂ ਵਿਚੋਂ ਹੱਲੀਏ॥ ਬਾਜ਼ੇ ਕਹਿਨ ਮਾਰ ਦਈਏ ਜਾਨੋਂ ਭਗਵਾਨ ਸਿੰਘਾ ਜਿਥੇ ਹੱਥ ਲੱਗੇ ਬਿਲਕੁਲ ਨਹੀਂ ਟੱਲੀਏ॥ ੨੯॥ਦੋਹਰਾ॥ ਬਹੁ ਫ਼ਰਯਾਦਾਂ ਗੁਜ਼ਰੀਆਂ ਰੱਯਤ ਹੋਈ ਤੰਗ॥ ਜਿਥੇ ਕਿਥੇ ਦੇਖ ਲੌ ਮਾਰੋ ਮਰੋ ਨਸੰਗ॥੩੦॥ ਨਾਮੀ ਖੱਟੇ ਬਾਣੀਆਂ ਮਾਰਿਆ ਜਾਵੇ ਚੋਰ॥ ਚੋਰ ਹਮੇਸ਼ਾ ਮਾਰੀਏ ਜਬਤ ਕਪੜੇ ਨਾ ਗੋਰ॥੩੧॥ਕਬਿੱਤ॥ ਕੀਤੀ ਫੱਬਤਾਂ ਪੁਕਾਰ ਸਰਕਾਰ -ਮਨਜ਼ੂਰ ਭਈ ਲਈ ਲੁੱਟ ਖਲਕਤ ਜੋ ਮੌੜ ਨੇ ਤਮਾਮ ਹੀ॥ ਪਾਯਾ ਜੱਟ ਨੇ ਅੰਧੇਰ ਫੇਰ ਡਰੇ ਨਹੀਂ ਹਾਕਮਾਂ ਤੋਂ ਸ਼ੇਰ ਵਾਂਗੂੰ ਭੈ ਕਰੇ ਦੁਖਾਯਾ ਖ਼ਾਸ ਆਮ ਹੀ॥ ਹੁਕਮ ਲਿਖਾਓ ਵਿਚ ਠਾਣਿਆਂ ਦੇ ਦੇਸ਼ ਵਿਚ ਕਰੋ ਇਸ਼ਤਿਹਾਰ ਕੁਛ ਬੋਲਕੇ ਇਨਾਮ ਹੀ॥ ਪੱਟ ਦਿੱਤਾ ਜੱਟ ਨੇ ਜਹਾਨ ਭਗਵਾਨ ਸਿੰਘਾ ਬਿਲਕੁਲ ਕਰੋ ਸਰਕਾਰ ਇੰਤਜ਼ਾਮ ਹੀ॥੩੨॥ ਦੋਹਰਾ॥ ਠਾਣੀ ਰਪਟਾਂ ਜਮ ਗਈਆਂ ਲਿਖੇ ਗਏ ਇਸ਼ਤਿਹਾਰ॥ ਲਏ ਬਰੰਟ ਸਿਪਾਹੀਆਂ