ਸਮੱਗਰੀ 'ਤੇ ਜਾਓ

ਪੰਨਾ:ਜੀਉਣਾ ਮੌੜ - ਭਗਵਾਨ ਸਿੰਘ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)

ਮੱਦਤ ਥਾਣੇਦਾਰ॥੩੩॥ ਪੁਲਸ ਫਿਰੇ ਨਿਤ ਢੂੰਡਦੀ ਦੇਸ ਬਦੇਸ ਤਮਾਮ॥ ਪਤਾ ਕਹੀਂ ਨਹੀਂ ਪਾਵਤੇ ਜੀਉਣੇ ਕਾ ਬਿਸਰਾਮ ॥੩੪॥ ਹਾਰ ਵਿਚਾਰੇ ਥਕ ਰਹੇ ਪਿਆਦੇ ਤੇ ਅਸਵਾਰ॥ ਦੇਸ ਬਦੇਸੀਂ ਫਿਰ ਰਹੇ ਢੂੰਡਨ ਥਾਣੇਦਾਰ॥੩੫॥ ਚੌਪਈ॥ ਕਈ ਸਾਧ ਬਨ ਗਏ ਸਿਪਾਹੀ॥ ਸਿਖ ਰੂਪ ਕੋਈ ਸੁਥਰੇ ਸ਼ਾਹੀ। ਦ ਫ਼ਰੇਬ ਹਜ਼ਾਰੋਂ ਕੀਨੇ॥ ਧੋਖੇ ਬਹੁਤ ਪੁਲਸ ਕੇ ਦੀਨੇ॥੩੬॥ ਦੋਹਰਾ॥ ਥਾਣੇਦਾਰ ਜੋ ਏਕ ਨੂੰ ਲਾਯਾ ਕਿਨੇ ਸਰਾਗ॥ ਪਾਛੇ ਹੂਯਾ ਖੋਜਕੇ ਫੜ ਘੋੜੇ ਕੀ ਵਾਗ॥੩੭॥ ਰਫ਼ਤਾ ਰਫ਼ਤਾ ਪਹੁੰਚਿਆ ਉਪਰ ਥਾਣੇਦਾਰ॥ ਜਹਾਂ ਬਰਾਜਤ ਮੌੜ ਥਾ ਘੇਰ ਲੀਆ ਘਰਬਾਰ॥੩੮॥ ਕਬਿੱਤ॥ ਲੀਨਾ ਪਾਇ ਘੇਰ ਫੇਰ ਸਾਰ ਜਨ ਸਿਪਾਹੀਆਂ ਨੇ ਦੇਰ ਨਾ ਲਗਾਓ ਥਾਣੇ ਦਾਰ ਹੈ ਪੁਕਾਰਦਾ॥ਕੋਠੇ ਵਿਚ ਬੰਨ੍ਹ ਕੇ ਲਗਾਓ ਹੱਥਕੜੀ ਖ਼ੂਬ ਕਰੋ ਨਾ ਵਸਾਹ ਕਿਸੇ ਆਦਮੀ ਤੇ ਨਾਰ ਦਾ॥ ਸੱਦ ਲੌ ਗਰਾਮ ਨੂੰ ਤਮਾਮ ਇਮਦਾਦ ਕਰੇ ਡਰੇ ਥਾਣੇਦਾਰ ਕੀ ਭਰੋਸਾ ਚੋਰ ਯਾਰ ਦਾ॥ ਕੀਤਾ ਗ੍ਰਿਫਤਾਰ ਜੀਉਣਾ ਮੌੜ ਭਗਵਾਨ ਸਿੰਘਾ ਹਸਬ ਦਸਤੂਰ ਜੋ ਹੈ ਜਾਬਤਾ ਸਰਕਾਰ ਦਾ॥੩੯॥ ਦੋਹਰਾ॥ਜੜੀ ਹਥਕੜੀ ਮੌੜ ਦੇ ਨਾਭੇ ਪਹੁੰਚੇ ਆਨ॥ ਦੇਖਨ ਕਾਰਨ ਮੌੜ ਦੇ ਆਯਾ ਸਗਲ ਜਹਾਨ॥੪੦॥ ਕਬਿੱਤ॥ ਕੋਈ ਕਹੇ ਹੋਊਗੀ ਖਲਾਸੀ ਸਰਕਾਰ ਵਿਚ ਕੋਈ ਕਹੇ ਫਾਸੀ ਚੜ੍ਹ ਜਾਊ ਨਾਮੀ ਚੋਰ ਹੈ॥ ਜੈਸਾ ਜੈਸਾ ਕਿਸੇ ਦੀ ਦਲੀਲ ਵਿਚ ਆਉਂਦਾ ਹੈ ਐਸਾ ਹੀ ਸੁਨਾਵੇ ਬਾਤ ਦੂਸਰੀ ਨਾ ਹੋਰ ਹੈ॥ ਹੱਟਾਂ ਉਤੇ ਬਾਣੀਏਂ ਬਿਆਨ ਕਰਨ ਮੌੜ ਦਾ ਹੀ ਸਾਰਿਆਂ ਮਹੱਲਿਆਂ ਦੇ ਵਿਚ ਭਾਰੀ