ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੦)

ਰਾਮ॥ ਨਾਨਕ ਤੋਂ ਹਰਿ ਦਰਿ ਪੈਨਾਇਆ ਮੇਰੀ ਜਿੰਦੁੜੀਏ
ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ॥੪॥੪॥
(੩) ਮਿਥਿਆ ਸਵਨ ਪਰ ਨਿੰਦਾ ਸੁਨਹਿ। ਮਿਥਿਆ ਹਸਤ
ਪਰ ਦਰਬ ਕਉ ਹਿਰਹਿ। ਮਿਥਿਆ ਨੇਤ੍ਰ ਪੇਖਤ ਪਰ
ਤ੍ਰਿਆ ਰੂਪਾਦ॥ ਮਿਥਿਆ ਰਸਨਾ ਭੋਜਨ ਅਨੁਸਾਦ।
ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ॥ ਮਿਥਿਆ
ਮਨ ਪਰ ਲੋਭ ਲੁਭਾਵਹਿ। ਮਿਥਿਆ ਤਨ ਨਹੀ ਪਰ
ਉਪਕਾਰਾ। ਮਿਥਿਆ ਬਾਸੁ ਲੇਤ ਬੇਕਾਰਾ। ਬਿਨ ਬੂਝੇ
ਮਿਥਿਆ ਸਭ ਭਏ॥ ਸਫਲ ਦੇਹ ਨਾਨਕ ਹਰਿ ਹਰਿ
ਨਾਮ ਲਏ॥੫॥

—————————————————————————

੩੧--ਮਨੁੱਖ ਦਾ ਆਤਮਾ

ਹੇ ਆਦਮੀ! ਅਰੋਗਤਾ, ਬਲ, ਸੁਖ ਅਤੇ ਖੁਸ਼ੀ ਸਰੀਰਕ ਨਿਆਮਤਾਂ ਹਨ, ਪਰ ਇਹਨਾਂ ਵਿਚ ਸਾਰਿਆਂ ਤੋਂ ਵਡੀ ਅਰੋਗਤਾ ਹੈ। ਆਤਮਾ ਦੇ ਵਾਸਤੇ ਜਿਸਤਰਾਂ ਧਰਮੀ ਬਣਨਾ ਜ਼ਰੂਰੀ ਹੈ, ਓਸੇ ਤਰਾਂ ਸਰੀਰ ਦੇ ਵਾਸਤੇ ਅਰੋਗਤਾ ਅਵੱਸ਼ਕ ਹੈ। ਏਹ ਗੱਲ ਤਾਂ ਨਿਸਚੇ ਹੈ ਕਿ ਤੇਰੇ ਅੰਦਰ ਆਤਮਾ ਹੈ ਅਤੇ ਸਾਰਆਂ ਸਚਿਆਈਆਂ ਨਾਲੋਂ ਵਧਕੇ ਏਹ ਪ੍ਰਤੱਖ ਹੈ, ਤੂੰ ਨੀਵਾਂ ਬਣ ਅਤੇ ਏਸ ਵਡੀ ਨਿਆਮਤ ਲਈ ਵਾਹਿਗੁਰੂ ਦਾ ਸ਼ੁਕਰ ਕਰ, ਤੂੰ ਏਸ ਦੇ ਭੇਤਾਂ ਨੂੰ ਮਲੂਮ ਕਰਨ ਦਾ ਯਤਨ ਨਾ ਕਰ,ਕਿਉਕਿ ਓਹ ਸਮਝ ਤੋਂ ਪਰੇ ਹਨ।

ਤੂੰ ਆਪਣੇ ਆਤਮਾ ਨੂੰ ਅਕਾਸ਼ ਉਤੇ ਚੜ੍ਹਾਉਣ ਦਾ ਯਤਨ ਨਾ ਕਰ ਤਾਂ ਜੋ ਤੇਰੀ ਹੱਤਕ ਨਾ ਹੋਵੇ, ਓਹਨਾਂ