ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੨)

ਕਿਸ ਤਰਾਂ ਬਚ ਸਕਦਾ ਹੈ? ਕੀ ਪਲ ਪਲ ਵਿੱਚ ਬਦਲਨਾਂ ਤੇਰੀ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ? ਕੀ ਤੇਰੀ ਖੁਦੀ ਕਮਜ਼ੋਰੀ ਦਾ ਚਿੰਨ ਨਹੀਂ ਹੈ? ਤੂੰ ਇਕ ਔਗੁਣ ਪਾਸੋਂ ਬਚ, ਦੂਜੇ ਪਾਸੋਂ ਆਪ ਹੀ ਬਚ ਜਾਵੇਂਗਾ।

ਤੂੰ ਕਿਸ ਗੱਲ ਵਿੱਚ ਸਭ ਤੋਂ ਵਧੀਕ ਕਮਜ਼ੋਰ ਹੈ? ਜਿਸ ਵਿੱਚ ਤੂੰ ਆਪਣੇ ਆਪ ਨੂੰ ਬਹੁਤ ਦ੍ਰਿੜ ਸਮਝਦਾ ਹੈ ਅਤੇ ਜਿਦੇ ਉਤੇ ਤੂੰ ਸਾਰਿਆਂ ਨਾਲੋਂ ਵਧੀਕ ਮਾਨ ਕਰਦਾ ਹੈ, ਜੇਹੜੀਆਂ ਚੀਜ਼ਾਂ ਤੇਰੇ ਹੱਥ ਵਿੱਚ ਹਨ, ਓਹਨਾਂ ਦੇ ਕਾਰਨ ਵੀ ਤੂੰ ਕਮਜ਼ੋਰ ਹੈਂ|

ਕੀ ਤੇਰੀਆਂ ਖ਼ਾਹਸ਼ਾਂ ਕਮਜ਼ੋਰ ਨਹੀਂ ਹਨ? ਕੀ ਤੂੰ ਜਾਣਦਾ ਹੈਂ ਕਿ ਤੇਰੀ ਅਸਲ ਕਾਮਨਾ ਕੀ ਹੈ? ਜਿਸ ਚੀਜ਼, ਦੀ ਭਾਲ ਵਿਚ ਤੂੰ ਐਨੇ ਚਿਰ ਤੋਂ ਸਿਰ ਮਾਰ ਰਿਹਾ ਸੈਂ ਜਦ ਓਹ ਤੈਨੂੰ ਮਿਲ ਜਾਵੇ ਤਦ ਵੀ ਤਾਂ ਤੇਰੀ ਮਨੋ ਕਾਮਨਾ ਪੂਰੀ ਨਹੀਂ ਹੁੰਦੀ।

ਜੇਹੜੀ ਚੀਜ਼ ਤੇਰੇ ਪਾਸ ਹੈ ਤੂੰ ਉਸਦਾ ਸੁਆਦ ਕਿਉਂ ਗੁਆਉਂਦਾ ਹੈ ਅਤੇ ਜੇਹੜੀ ਤੇਰੇ ਪਾਸ ਨਹੀਂ ਹੈ, ਓਹ ਤੈਨੂੰ ਕਿਓਂ ਐਨੀ ਚੰਗੀ ਲਗਦੀ ਤੇ ਭਾਉਂਦੀ ਹੈ? ਏਸਦਾ ਕਾਰਨ ਇਹ ਹੈ ਕਿ ਪਾਸ ਵਾਲੀ ਚੀਜ਼ ਦੇ ਆਨੰਦ ਤੋਂ ਤੇਰਾ ਦਿਲ ਅੱਕ ਗਿਆ ਹੈ ਅਤੇ ਆਉਣ ਵਾਲੀ ਚੀਜ਼ ਦੀ ਕੁੜੱਤਣ ਦਾ ਤੈਨੂੰ ਪਤਾ ਨਹੀਂ। ਏਸ ਗਲ ਨੂੰ ਯਾਦ ਰਖ ਕਿ ਸੰਤੋਖ ਕਰਨਾ ਹੀ ਖੁਸ਼ੀ ਰਹਿਣਾ ਹੈ। ਜਿਸ ਚੀਜ਼ ਨੂੰ ਤੇਰਾ ਜੀ ਕਰਦਾ ਹੈ, ਜੇਕਰ ਵਾਹਿਗੁਰੂ ਉਸਦੇ ਢੇਰ ਵੀ ਤੇਰੇ ਸਾਮਣੇ ਲਾ ਦੇਵੇ ਤਾਂ ਕੀ ਤੇਰਾ ਦਿਲ ਰੱਜ ਜਾਵੇਗਾ? ਫੇਰ