ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੪)

ਜਿਸ ਚੀਜ਼ ਦੇ ਪ੍ਰਾਪਤ ਕਰਨ ਲਈ ਤੇਰਾ ਦਿਲ ਐਨਾਚਾਹਵਾਨ ਸੀ ਜਦੋਂ ਓਹ ਤੇਰੇ ਪਾਸ ਆ ਜਾਂਦੀ ਹੈ ਤਾਂ ਤੇਰਾ ਦਿਲ ਭਰ ਜਾਂਦਾ ਹੈ ਅਤੇ ਜੋਸ਼ ਠੰਢਾ ਪੈ ਜਾਂਦਾ ਹੈ।

ਵੱਡੇ ਦਾਤੇ ਨੇ ਤੈਨੂੰ ਕੋਈ ਚੀਜ਼ ਅਜੇਹੀ ਨਹੀਂ ਦਿੱਤੀ, ਜਿਸ ਵਿਚ ਹਾਨੀ ਤੇ ਲਾਭ, ਅਤੇ ਬੁਰਿਆਈ ਤੇ ਭਲਿਆਈ ਰਲੇ ਮਿਲੇ ਨਾ ਹੋਣ। ਪਰ ਓਸਨੇ ਤੈਨੂੰ ਇਹ ਅਕਲ ਵੀ ਦਿੱਤੀ ਹੈ ਕਿ ਤੂੰ ਬੁਰਿਆਈ ਨਾਲੋਂ ਭੁਲਿਆਈ ਅਤੇ ਮੰਦੇ ਨਾਲੋਂ ਚੰਗਾ ਵੱਖ ਕਰ ਲਵੇਂ।

ਜਿਸ ਤਰਾਂ ਕੋਈ ਖੁਸ਼ੀ ਰੰਜ ਤੋਂ ਖਾਲੀ ਨਹੀਂ ਹੈ, ਏਸੇਤਰਾਂ ਰੰਜ ਦੇ ਨਾਲ ਵੀ ਖੁਸ਼ੀ ਦਾ ਹਿੱਸਾ ਲਿਆ। ਹੋਇਆ ਹੈ | ਖੁਸ਼ੀ ਅਤੇ ਰੰਜ ਭਾਵੇਂ ਇਕ ਦੂਜੇ ਦੇ ਵਿਰੋਧੀ ਹਨ,ਪਰ ਫੇਰ ਵੀ ਇਕ ਦੂਜੇ ਦੇ ਨਾਲ ਰਲੇ ਮਿਲੇ ਹੋਏ ਹਨ, ਏਹਨਾਂ ਵਿੱਚੋਂ ਜਿਸ ਚੀਜ਼ ਨੂੰ ਅਸੀ ਚਣ ਲੈਂਦੇ ਹਾਂ, ਓਹੋ ਸਾਨੂੰ ਮਿਲ ਜਾਂਦੀ ਹੈ।

ਰੰਜ ਤੋਂ ਵੀ ਕਈ ਵਾਰੀ ਖੁਸ਼ੀ ਮਿਲ ਜਾਂਦੀ ਹੈ ਅਤੇ ਖਸ਼ੀ ਦਾ ਅੰਤ ਤਾਂ ਸਦਾ ਰੰਜ ਦੇ ਅਥਰੂ ਹੁੰਦੇ ਹਨ, ਮੂਰਖ ਦੇ ਹੱਥ ਵਿਚ ਚੰਗੀ ਚੀਜ਼ ਜਾਕੇ ਵੀ ਹਾਨੀ ਪੰਚਾਉਂਦੀ ਹੈ। ਅਤੇ ਸਿਆਣੇ ਨੂੰ ਜੇ ਮਾੜੀ ਚੀਜ਼ ਵੀ ਲੱਭ ਪਵੇ ਤਾਂ ਓਹ ਓਸ ਤੋਂ ਵੀ ਲਾਭ ਲੈ ਲੈਂਦਾ ਹੈ।

ਤੇਰੀ ਬਨਾਵਟ ਵਿਚ ਕਮਜ਼ੋਰੀ ਦਾ ਹਿੱਸਾ ਇਸ ਪ੍ਰਕਾਰ ਮਿਲਿਆ ਹੋਇਆ ਹੈ ਕਿ ਤੂੰ ਨਾ ਬਿਲਕੁਲ ਨੇਕ ਹੀ ਬਣ ਸਕਦਾ ਹੈ ਅਤੇ ਨਾ ਹੀ ਬਿਲਕੁਲ ਪਾਪੀ। ਪਰ ਤੂੰ ਏਸ ਗਲ ਉਤੇ ਪ੍ਰਸੰਨ ਹੋਣ ਦਾ ਯਤਨ ਕਰ ਕਿ ਤੂੰ ਪਾਪਾਂ