ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੫)

ਵਿਚ ਬਹੁਤ ਵਧਿਆ ਹੋਇਆ ਨਹੀਂ ਹੈ।

ਨੇਕੀਆਂ ਦੇ ਵੀ ਕਈ ਦਰਜੇ ਹਨ, ਤੂੰ ਅਸੰਭਵ ਗੁਣਾਂ ਦੇ ਪ੍ਰਾਪਤ ਕਰਨ ਦਾ ਯਤਨ ਨਾ ਕਰ ਅਤੇ ਓਹਨਾਂ ਸਾਰਿਆਂ ਦੇ ਹੱਥ ਆ ਜਾਣ ਦਾ ਸ਼ੋਕ ਨਾ ਕਰ | ਕੀ ਤੂੰ ਇਕ ਦਮ ਧਨਵਾਨਾਂ ਵਰਗ ਦਾਨ ਅਤੇ ਨਿਰਧਨਾਂ ਵਰਗਾ ਸੰਤੋਖ ਪ੍ਰਾਪਤ ਕਰਨਾ ਚਾਹੁੰਦਾ ਹੈਂ? ਕੀ ਤੂੰ ਆਪਣੀ ਪਤਿੱਬ੍ਰਤਾ ਇਸਤ੍ਰੀ ਨੂੰ ਏਸ ਲਈ ਘ੍ਰਿਣਾ ਕਰਦਾ ਹੈ ਕਿ ਓਹ ਆਪਣੇ ਆਪ ਨੂੰ ਵਿਧਵਾ ਇਸਤ੍ਰੀ ਸਤਵੰਤੀ ਤੇ ਧਰਮਣ ਪ੍ਰਗਟ ਨਹੀਂ ਕਰਦੀ?

ਜੇ ਤੇਰਾ ਪਿਤਾ ਤੇਰੇ ਸਾਮਣੇ ਦੇਸ਼ ਦੇ ਝਗੜਿਆਂ ਵਿਚ ਪੈਕੇ ਕਿਸੇ ਸੰਕਟ ਵਿਚ ਫਸ ਜਾਵੇ ਤਾਂ ਕੀ ਤੇਰਾ ਨਿਆਓ ਅਤੇ ਸਪੁਤ੍ਰਾਂ ਵਾਲਾ ਫ਼ਰਜ਼ ਓਸਦੀ ਸਹਾਇਤਾ ਨਹੀਂ ਕਰੇਗਾ? ਜੇ ਤੂੰ ਆਪਣੇ ਭਰਾ ਨੂੰ ਘਲ ਘਲ ਕੇ ਮਰਦਾ ਵੇਖੋ ਤਾਂ ਕੀ ਤੇਰਾ ਭਾਤਰੀ-ਪ੍ਰੇਮ ਓਸਨੂੰ ਓਸਦੇ ਦੇ ਦੁੱਖ ਵਿੱਚੋਂ ਛਡੱਣ ਦਾ ਯਤਨ ਨਾ ਕਰੇਗਾ?

ਸੱਚ ਇੱਕ ਹੈ, ਪਰ ਸ਼ੰਕੇ ਤੇਰੇ ਦਿਲ ਦੇ ਹਨ। ਜਿਸਨੇ ਨੇਕੀਆਂ ਬਣਾਈਆਂ ਹਨ, ਓਸਨੇ ਤੇਰੇ ਦਿਲ ਵਿਚ ਓਹਨਾਂ ਦੇ ਗੁਣਾਂ ਦਾ ਗਿਆਨ ਵੀ ਰੱਖਯਾ ਹੈ। ਤੂੰ ਆਤਮਾ ਦੀ ਅਵਾਜ਼ ਸੁਣ ਤੇਰਾ ਦਿਲ ਜੋ ਕੁਝ ਕਹੇ ਤੂੰ ਓਹ ਕੰਮ ਕਰ, ਫੇਰ ਨਤੀਜਾ ਸਦਾ ਚੰਗਾ ਹੀ ਨਿਕਲੇਗਾ।

ਬੈਂਤ:-ਹਾਇ! ਧਨੀ ਹੋਵਾਂ, ਹਾਇ! ਮਿਲੇ ਇੱਜ਼ਤ
ਆਖ ਆਖ ਸੜਨਾ ਏਹ ਕਮਜ਼ੋਰੀਆਂ ਨੇ।