ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੫)

ਲੈਣ ਤੋਂ ਜੋ ਖੁਸ਼ੀ ਹੁੰਦੀ ਹੈ, ਉਹ ਬਿਲਕੁਲ ਫ਼ਜ਼ਲ ਹੁੰਦੀ ਹੈ। ਹਰੇਕ ਚੀਜ਼ ਦੀ ਅਸਲ ਕੀਮਤ ਨੂੰ ਪਰਖ ਫੇਰ ਤੂੰ ਲੋਭ ਦਾ ਦਾਸ ਨਹੀਂ ਹੋਵੇਗਾ।

</poem>}}ਧਨ ਕੱਠਾ ਕਰਨ ਦੀ ਕਾਮਨਾ ਆਤਮਾ ਵਾਸਤੇ ਜ਼ਹਿਰ ਹੈ, ਏਹ ਓਸਨੂੰ ਗੰਦਾ ਕਰ ਦੇਂਦੀ ਹੈ ਅਤੇ ਓਸਦੀ ਪਵਿੱਤ੍ਰਤਾ ਨੂੰ ਓਸਦੇ ਸਾਰੇ ਗੁਣਾਂ ਸਣੇ ਬਰਬਾਦ ਕਰ ਦੇਂਦੀ ਹੈ। ਜਿਉਂ ਹੀ ਏਹ ਕਾਮਨਾ ਦਿਲ ਵਿਚ ਉਤਪੰਨ ਹੁੰਦੀ ਹੈ ਨੇ, ਈਮਾਨਦਾਰੀ ਅਤੇ ਪਰਸਪਰ ਪ੍ਰੇਮ ਰੁੱਸ ਕੇ ਗੰਢ ਬੁਚਕਾ ਚ ਕ ਕੇ ਤੁਰ ਜਾਂਦੇ ਹਨ-(ਲੋਭ ਪਾਪ ਦਾ ਮੂਲ ਹੈ।)

</poem>}}ਲੋਭੀ ਆਦਮੀ ਆਪਣੇ ਬਚਿਆਂ ਨੂੰ ਧਨ ਦੇ ਬਦਲੇ ਵੇਚ ਦੇਂਦਾ ਹੈ। ਓਸਦੇ ਮਾਂ ਪਿਓ ਭਾਵੇਂ ਤੜਫ ਕੇ ਮਰ ਜਾਣ, ਪਰ ਓਹ ਆਪਣੀ ਵਾਂਸਲੀ ਦਾ ਮੂੰਹ ਨਹੀਂ ਖੋਹਲਦਾ। ਓਹ ਖੁਸ਼ੀ ਦੀ ਭਾਲ ਵਿਚ ਸਗੋਂ ਆਪਣੇ ਆਪ ਨੂੰ ਦੁਖੀ ਕਰ ਲੈਂਦਾ ਹੈ।

</poem>}}ਧਨ ਦਾ ਲੋਭੀ ਓਸ ਮੁਰਖ ਵਾਂਗ ਹੈ ਜੋ ਆਪਣੇ ਰਹਿਣ ਦਾ ਘਰ ਵੇਚਕੇ ਓਸਦੇ ਮੁੱਲ ਨਾਲ ਆਪਣੇ ਸਰੀਰ ਨੂੰ ਸਜਾਉਣ ਲਈ ਗਹਿਣੇ ਖਰੀਦਦਾ ਹੈ। ਓਹ ਹਾਰਦਕ ਸ਼ਾਂਤੀ ਨੂੰ ਤਿਆਗ ਕੇ ਧਨ ਦੇ ਮਗਰ ਲੱਗ ਜਾਂਦਾ ਹੈ। ਓਸਨੂੰ ਧਨ ਕੱਠਾ ਹੋਜਾਣ ਪਰ ਸੁਖ ਪ੍ਰਾਪਤ ਹੋਣ ਦੀ ਆਸ ਹੈ।

</poem>}}ਲੋਭੀ ਆਦਮੀ ਦਾ ਆਤਮਾ ਭੁੱਖਾ ਰਹਿੰਦਾ ਹੈ। ਜੋ ਆਦਮੀ ਧਨ ਨੂੰ ਸਾਰਿਆਂ ਨਾਲੋਂ ਵੱਡੀ ਨਿਆਮਤ ਨਹੀਂ ਸਮਝਦਾ, ਓਹ ਸਾਰੀਆਂ ਚੀਜ਼ਾਂ ਨੂੰ ਓਹਦੇ ਉਤੋਂ ਕੁਰਬਾਨ ਨਹੀਂ ਕਰਦਾ। ਜੇਹੜਾ ਆਦਮੀ ਗਰੀਬੀ ਨੂੰ ਮਨੁੱਖੀ ਜੀਵਨ