ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੬)

ਦਾ ਸਾਰਿਆਂ ਨਾਲੋਂ ਵੱਡਾ ਦੁਖ ਨਹੀਂ ਸਮਝਦਾ, ਓਹ ਏਸ ਪਾਸੋਂ ਬਚਣ ਲਈ ਹੋਰ ਅਨੇਕਾਂ ਦੁਖ ਨਹੀਂ ਸਹੇੜਦਾ।

ਹੈ ਮੂਰਖ! ਕੀ ਨੇਕੀ ਹੀਰੇ ਜਵਾਹਰਾਂ ਨਾਲੋਂ ਵਧੀਕ ਵਡਮੁੱਲੀ ਨਹੀਂ ਹੈ।(Virtue is more Value than Beauty) ਕੀ ਪਾਪ ਗਰੀਬੀ ਨਾਲੋਂ ਵਧੀਕ ਘਿਣਾ ਯੋਗ ਨਹੀਂ ਹਨ? ਵਹਿਗੁਰੂ ਨੇ ਹਰੇਕ ਆਦਮੀ ਨੂੰ ਓਸਦੀ ਲੋੜ ਅਨੁਸਾਰ ਕਾਫੀ ਧਨ ਦਿੱਤਾ ਹੈ, ਤੂੰ ਏਸੇ ਉਤੇ ਸੰਤੋਖ ਕਰ। ਫੇਰ ਦੇਖੀ ਕਿ ਤੇਰੀ ਖੁਸ਼ੀ ਧਨ ਦੇ ਟੱਟੂ ਨੂੰ ਮਖੌਲ ਉਡਾਵੇਗੀ। ਕੁਦਰਤ ਨੇ ਸੋਨੇ ਨੂੰ ਧਰਤੀ ਦੇ ਹੇਠਾਂ ਲੁਕਾਯਾ ਹੈ, ਅਰਥਾਤ ਇਹ ਚੀਜ਼ ਦੇਖਣ ਦੇ ਯੋਗ ਨਹੀਂ ਹੈ। ਪਰ ਚਾਂਦੀ ਤੇਰੇ ਪੈਰਾਂ ਦੇ ਪਾਸ ਹੀ ਪਈ ਰਹਿੰਦੀ ਹੈ।

ਲੋਭ ਹਜ਼ਾਰਾਂ ਲੱਖਾਂ ਨਸੀਬਾਂ ਨੂੰ ਅਗਲੇ ਜਹਾਨ ਪਚਾ ਦੇਂਦਾ ਹੈ। ਓਹ ਆਪਣੇ ਬੇ-ਰੱਜ ਮਾਲਕ ਵਾਸਤੇ ਧਰਤੀਆਂ ਪੁੱਟਦੇ ਹਨ, ਪਰ ਓਹ ਏਹਨਾਂ ਦਾ ਰਤਾ ਵੀ ਖਿਆਲ ਨਹੀਂ ਕਰਦਾ, ਓਹ ਲੋਕ ਮਾਨੋ ਏਸਦੇ ਗੁਲਾਮ ਹਨ। ਧਰਤੀ ਦੇ ਅੰਦਰ ਜਿੱਥੇ ਖਜ਼ਾਨਾ ਦੱਬਿਆ ਹੋਇਆ ਹੁੰਦਾ ਹੈ, ਓਥੇ ਕਿਸੇ ਭਾਂਤ ਦੀ ਚੰਗੀ ਚੀਜ਼ ਨਹੀਂ ਹੁੰਦੀ। ਜਿੱਥੇ ਸੋਨਾ ਹੁੰਦਾ ਹੈ, ਓਥੇ ਰਤਾ ਵੀ ਗੱਲ ਨਹੀਂ ਹੁੰਦੀ।, ਜਿਸਤਰਾਂ ਪਹਾੜ ਵਿਚ ਸੋਨੇ ਦੀ ਖਾਨ ਵਾਲੀ ਥਾਂ ਤੇ ਘੋੜੇ ਵਾਸਤੇ ਘਾਹ ਅਤੇ ਖੱਚਰ ਵਾਸਤੇ ਦਾਣਾ ਨਹੀਂ ਹੁੰਦਾ, ਜਿਸਤਰਾਂ ਓਥੇ ਅਨਾਜ ਦੇ ਖੇਤ ਨਹੀਂ ਹੁੰਦੇ ਨਾ ਹੀ ਗਰੀ ਦਾ ਬ੍ਰਿਛ ਹੁੰਦਾ ਹੈ ਅਤੇ ਨਾ ਅੰਗੁਰ ਹੁੰਦੇ ਹਨ, ਓਸੇ ਤਰਾਂ ਓਸ ਆਦਮੀ ਦੇ ਦਿਲ ਦੇ ਅੰਦਰ ਕੋਈ ਨੇਕੀ ਅਤੇ