ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੪)

ਕੀਤੇ ਕਰਮ ਦੀ ਸਜ਼ਾ ਦੇ ਡਰ ਨਾਲ ਉਸ ਦਾ ਦਿਲ ਸ਼ਾਂਤੀ ਤੇ ਚੈਨ ਤੋਂ ਖਾਲੀ ਹੋ ਜਾਂਦਾ ਹੈ। ਕੀ ਤੇਰੇ ਵੈਚ ਦੀ ਮੌਤ ਨਾਲ ਤੇਰੇ ਆਤਮਾ ਵਿਚ ਠੰਢ ਪੈ ਸਕਦੀ ਹੈ?

ਕਾਇਰ ਆਦਮੀ ਨਕਸਾਨ ਝੱਲਕੇ ਆਪਣੇ ਵੈਰੀ ਨੂੰ ਕਤਲ ਕਰਨ ਲਈ ਤਿਆਰ ਹੁੰਦਾ ਹੈ, ਪਰ ਉਸਦੇ ਦਿਲ ਵਿਚ ਇਹ ਵੀ ਭੈ ਨਾਲ ਹੀ ਲਗਾ ਰਹਿੰਦਾ ਹੈ ਕਿ ਜੇ ਮੇਰਾ ਵਾਰ ਖਾਲੀ ਗਿਆ ਤਾਂ ਉਹ ਮੇਰੇ ਪਾਸੋਂ ਬਦਲਾ ਲੀਤੇ ਬਿਨਾ ਨਹੀਂ ਰਹੇਗਾ। ਨੁਕਸਾਨ ਨੂੰ ਬਦਲਾ ਲੈਕੇ ਪੂਰਾ ਕਰਨਾ ਸੁਖਾਲਾ ਕੰਮ ਹੈ, ਪਰ ਓਸਨੂੰ ਭੁੱਲ ਜਾਣਾ ਅਤੇ ਜਾਨ ਦੇਣਾ ਸੱਚੀ ਭਲਮਾਨਸੀ ਅਤੇ ਮਾਨ ਜੋਗ ਗੁਣ ਹੈ।

ਸਾਰਿਆਂ ਨਾਲੋਂ ਵਡੀ ਜਿੱਤ ਜੋ ਆਦਮੀ ਪਾਪਤ ਕਰ ਸਕਦਾ ਹੈ, ਆਪਣੇ ਆਪ ਅਤੇ ਮਨ ਨੂੰ ਵੱਸ ਵਿਚ ਕਰਨਾ ਹੈ। “ਜੋ ਮਾਰੇ ਨਫ਼ਸ ਕੋ ਔਰ ਕਰਤੇ ਅਪਨੇ ਗੁੱਸੇ ਕੋ ਜ਼ੇਰ। ਬਨਾਏ ਸਾਂਪ ਕੋ ਕੋੜਾ ਵਹ ਸ਼ੇਰ ਪਰ ਚੜ ਕਰ” (“ਮਨ ਜੀਤੈ ਜਗੁ ਜੀਤ” ਗੁਰ ਵਾਕ)ਜੋ ਆਦਮ ਨੁਕਸਾਨ ਨੂੰ ਨੁਕਸਾਨ ਨਹੀਂ ਸਮਝਦਾ, ਓਹ ਮਾਨੋ ਆਪਣੇ ਨੁਕਸਾਨ ਪੁਚਾਉਣ ਵਾਲੇ ਪਾਸੋਂ ਪੂਰਾ ਪੂਰਾ ਬਦਲਾ ਲੈਂਦਾ ਹੈ।

ਬਦਮਾਸ਼ ਆਦਮੀ ਪਾਸੋਂ ਸਾਰੇ ਡਰਦੇ ਅਤੇ ਓਸਨੂੰ ਸਾਰੇ ਘਿਣਾ ਦਿਸ਼ਟੀ ਨਾਲ ਦੇਖਦੇ ਹਨ, ਪਰ ਤਰਸਵਾਨ ਦੀ ਸਾਰੇ ਇੱਜ਼ਤ ਕਰਦੇ ਹਨ। ਓਸ ਦੇ ਗੁਣਾਂ ਦੀ ਲੋਕ ਹਰ ਵੇਲੇ ਸ਼ਲਾਘਾ ਕਰਦੇ ਰਹਿੰਦੇ ਹਨ ਅਤੇ ਦੁਨੀਆ ਦੀ ਮੁਹੱਬਤ ਤੇ ਅਸੀਸ ਸਦਾ ਹੀ ਓਸਦੇ ਭਲੇ ਦਾ ਕਾਰਨ ਬਣਦੀ ਰਹਿੰਦੀ ਹੈ।