ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੩)

ਬਦਲੇ ਦੇ ਖ਼ਿਆਲ ਤੋਂ ਜੋ ਦੁੱਖ ਹੁੰਦਾ ਹੈ ਓਹ ਕੁਦਰਤੀ ਨਹੀਂ। ਜਿਸ ਤੋਂ ਇਹ ਪ੍ਰਗਟ ਹੈ ਕਿ ਕੁਦਰਤ ਨੇ ਏਸਨੂੰ ਤੇਰ ਵਾਸਤੇ ਨਹੀਂ ਬਣਾਯਾ।

ਜੋ ਆਦਮੀ ਬਦਲਾ ਲੈਣਾ ਚਾਹੁੰਦਾ ਹੈ, ਉਹ ਸਹਿ ਚੁਕੇ ਦੁਖ ਨਾਲੋਂ ਵਧੀਕ ਦੁੱਖ ਝੱਲਦਾ ਹੈ। ਓਹ ਆਪਣੇ ਦਿਲ ਦੇ ਦੁੱਖ ਵਿਚ ਓਸ ਦੁੱਖ ਦਾ ਵਾਧਾ ਕਰਦਾ ਹੈ, ਜੋ ਕਿ ਦੁਜੇ ਨੂੰ ਝੱਲਣਾ ਚਾਹੀਦਾ ਹੈ। ਜਿਸਨੂੰ ਓਹ ਦੁੱਖ ਦੇਨਾ ਚਾਹੁੰਦਾ ਹੈ, ਓਹ ਆਨੰਦ ਵਿਚ ਰਹਿੰਦਾ ਹੈ ਅਤੇ ਸਗੋਂ ਏਸਦੇ ਦੁਖਾਂ ਵਿਚ ਵਾਧਾ ਦੇਖਕੇ ਪ੍ਰਸੰਨ ਹੁੰਦਾ ਹੈ।

ਦਿਲ ਵਿਚ ਬਦਲੇ ਦਾ ਖਿਆਲ ਰਖਣ ਨਾਲ ਦੁਖ ਅਤੇ ਬਦਲਾ ਲੈਣ ਵਾਲੀਆਂ ਤਜਵੀਜ਼ਾਂ ਉਤੇ ਅਮਲ ਕਰਨਾ ਖ਼ਤਰੇ ਦੀ ਜੜ ਹੁੰਦਾ ਹੈ। ਕੁਹਾੜਾ ਕਦੇ ਕਦਾਈ ਹੀ ਓਸ ਥਾਂ ਤੇ ਵੱਜਦਾ ਹੈ, ਜਿੱਥੇ ਕਿ ਮਾਰਨ ਵਾਲੇ ਦੀ ਮਰਜ਼ੀ ਹੋਵੇ। ਤੀਰ ਮਾਰਨ ਵਾਲੇ ਨੂੰ ਏਸ ਗਲ ਦਾ ਰਤਾ ਵੀ ਵਹਿਮ ਨਹੀਂ ਹੁੰਦਾ ਕਿ ਇਹ ਉਲਟ ਕੇ ਮੈਨੂੰ ਹੀ ਵਿੱਨ੍ਹ ਸੁੱਟੇਗਾ।

ਏਸੇ ਤਰਾਂ ਬਦਲਾ ਲੈਣ ਵਾਲਾ ਆਪਣੇ ਵੈਰੀ ਨੂੰ ਦੁੱਖ ਪਚਾਉਣਾ ਚਾਹੁੰਦਾ ਹੈ, ਪਰ ਆਪ ਹੀ ਦੁਖ ਵਿਚ ਪੈ ਜਾਂਦਾ ਹੈ, ਓਹ ਆਪਣੇ ਵੈਰੀ ਦੀ ਇਕ ਅੱਖ ਕਾਣੀ ਕਰਨ ਦੀ ਸਲਾਹ ਕਰਦਾ ਹੈ, ਪਰ ਓਸਦੀਆਂ ਆਪਣੀਆਂ ਦੋਵੇਂ ਅੱਖਾਂ ਅੰਨ੍ਹੀਆਂ ਹੋ ਜਾਂਦੀਆਂ ਹਨ। ਜੇਕਰ ਓਹ ਆਪਣੇ ਇਰਾਦੇ ਵਿਚ ਨਿਰਾਸ ਰਹੇ ਤਾਂ ਚਿੰਤਾ ਕਰਦਾ ਹੈ, ਪਰ ਜੇ ਉਸਦੀ ਮਰਜ਼ੀ ਪੂਰੀ ਹੋ ਜਾਵੇ ਤਾਂ ਪਛਤਾਉਂਦਾ ਹੈ। ਆਪਣੇ