( ੧੫੯ )
੪੨-ਦਿਲਗੀਰੀ
ਹਸ-ਮੁਖਾ ਆਦਮੀ ਚਿੰਤਾਵਾਨ ਤੇ ਉਦਾਸ ਆਦਮੀ ਨੂੰ ਵੀ ਹਸਾ ਦੇਂਦਾ ਹੈ, ਪਰ ਸੜੇ ਮਜਾਜ ਵਾਲੇ ਆਦਮੀ ਦੀ ਚਿੜ ਚਿੜ ਦੂਜਿਆਂ ਦੀ ਖੁਸ਼ੀ ਨੂੰ ਵੀ ਦੂਰ ਕਰ ਦੇਂਦੀ ਹੈ।
ਉਦਾਸੀ ਦਾ ਅਸਲ ਕਾਰਨ ਹੈ, ਹਿੰਮਤ ਦੇ ਨਾ ਹੋਣ ਕਰਕੇ ਉਦ ਸੀ ਆਤਮਾ ਦੀ ਕਮਜ਼ੋਰੀ ਆ ਜਾਂਦੀ ਹੈ, ਏਸ ਵਾਸਤੇ ਤੂੰ ਏਸ ਨੂੰ ਕੱਢਣ ਲਈ ਸਦਾ ਤਿਆਰ ਰਹੁ, ਫੇਰ ਓਹ ਤੇਰੇ ਨੇੜੇ ਢੁਕਣ ਦਾ ਹੌਂਸਲਾ ਨਹੀਂ ਕਰੇਗੀ। ਉਦਾਸੀ ਤੇਰੇ ਸਰੀਰ ਅਤੇ ਤੇਰੇ ਸਾਥੀਆਂ ਦੀ ਵੈਰਨ ਹੈ,ਇਸ ਵਾਸਤੇ ਓਸਨੂੰ ਆਪਣੇ ਤੋਂ ਬਹੁਤ ਦੂਰ ਰੱਖ। ਓਹ ਤੇਰੇ ਰਤਾ ਜਿੰਨੇ ਨੁਕਸਾਨ ਨਾਲ ਤੇਰੇ ਧਨ ਨੂੰ ਉਜਾੜ ਦੇਂਦੀ ਹੈ।ਓਹ ਰਤਾ ਰਤਾ ਜਿੰਨੀਆਂ ਗੱਲਾਂ ਨਾਲ ਤੈਨੂੰ ਹੈਰਾਨ ਕਰ ਦੇਂਦੀ ਹੈ ਅਤੇ ਤੇਰੇ ਧਿਆਨ ਨੂੰ ਜ਼ਰੂਰੀ ਗੱਲਾਂ ਵਲੋਂ ਹਟਾਕੇ ਫਜ਼ੂਲ ਚਿੰਤਾ ਵਲ ਲਾ ਦੇਂਦੀ ਹੈ ਜੋ ਕੁਝ ਓਹ ਤੈਨੂੰ ਦਸਦੀ ਹੈ, ਓਸਨੂੰ ਮਾਨੋ ਓਹ ਪੂਰਾ ਕਰਕੇ ਛੱਡੇਗੀ। ਓਹ ਤੇਰੇ ਹੋਰ ਗੁਣਾਂ ਨੂੰ ਦੂਰ ਕਰ ਦੇਂਦੀ ਹੈ । ਉਦਾਸੀ ਤੇ ਦਿਲਗੀਰੀ ਤੈਨੂੰ ਸਤਾਉਂਦੀ ਹੈ ਅਤੇ ਤੈਨੂੰ ਕਮਜ਼ੋਰ ਤੇ ਨਿਰਬਲ ਕਰ ਦੇਂਦੀ ਹੈ, ਤਾਂ ਜੋ ਤੂੰ ਓਸਦੇ ਅਸਹਿ ਭਾਰ ਨੂੰ ਦੂਰ ਨਾ ਸੁੱਟ ਸਕੇਂ। ਜੇ ਤੂੰ ਕਾਇਰਤਾ, ਨਮਰਦੀ, ਨੀਚਤਾ, ਬੇਤਰਸੀ, ਬਦਨਾਮੀ ਡਰ ਤੇ ਭੈ ਨੂੰ ਆਪਣੇ ਪਾਸੋਂ ਦੂਰ ਰੱਖਣਾ ਚਾਹੁੰਦਾ ਹੈਂ ਤਾਂ ਉਦਾਸੀ ਤੇ ਦਿਲਗੀਰੀ ਨੂੰ ਆਪਣੇ ਪਾਸ ਬਿਲਕੁਲ ਨਾ ਆਉਣ ਦੇਹ। I