(੫੦)
ਉੱਚਾ ਬਣਾਵੇਗੀ ਅਤੇ ਇਸਨੂੰ ਨਰਮ ਬਣਾਕੇ ਪਵਿਤ੍ਰ ਤੇ ਉੱਚੇ ਖਿਆਲਾਂ ਦਾ ਨਿਕਾਸੁ ਬਣਾ ਦੇਵੇਗੀ
ਬੈਂਤ:-'ਕਾਮ ਵਾਸ਼ਨਾਂ', 'ਪ੍ਰੇਮ' ਹਨ ਅੱਡਦੋਵੇਂ
ਮੂਰਖ ਏਹਨਾਂ ਦਾ ਜਾਣਦੇ ਫਰਕ ਨਾਹੀਂ।
ਘਾਓ 'ਪ੍ਰੇਮ' ਦਾ ਰਿਦੇ ਦੇ ਵਿੱਚ ਹੁੰਦਾ,
'ਕਾਮ ਵਾਸ਼ਨਾਂ' ਦੀ ਹਿਰਦੇ ਕਰਕ ਨਾਹੀਂ।
'ਪ੍ਰੇਮ' ਹੀਣ ਇਸ 'ਵਾਸ਼ਨਾਂ' ਮਗਰ ਲਗਕੇ,
ਬੰਦੇ, ਬਚੀ ਜੀਵਨ ਕਰੀਂ ਗਰਕ ਨਾਹੀਂ
ਪ੍ਰੇਮੀ ਰਿਦਾ ਨਿਰਮਲ, ਸੀਤਲ, ਸਾਫ ਹੁੰਦਾ,
ਅੰਦਰ ਓਸਦੇ ਕਮ ਦਾ ਠਰਕ ਨਾਹੀਂ।
ਸੱਚਾ 'ਪ੍ਰੇਮ' ਹੈ ਪਿਆਲੜਾ ਅੰਮਰਿਤ ਦਾ,
'ਕਾਮ ਵਸ਼ਨਾਂ' ਪਰ ਗੰਦਲ ਜ਼ਹਿਰ ਦੀ ਏ।
'ਪ੍ਰੇਮ ਵੱਸਦਾ' ਹੈ ਨਿਰਮਲ ਦਿਲਾਂ ਅੰਦਰ,
ਗੰਦ ਰਿਦੇ ਵਿਚ 'ਵਾਸ਼ਨਾਂ 'ਠਹਿਰ ਦੀ ਏ।
'ਕਾਮ ਵਾਸ਼ਨਾਂ' ਸਾੜੇ ਅਨੇਕ ਬੰਦੇ,
ਅੰਦਰ ਏਦੇ ਅੱਗ ਬਹੁ ਕਹਿਰ ਦੀ ਏ।
'ਚਰਨ' ਪ੍ਰੇਮ ਦੇ ਪਕੜ, ਏਹ ਦੇਵਤਾ ਹੈ,
ਪ੍ਰਭੂ ਪ੍ਰਤੀ ਵੀ 'ਪ੍ਰੇਮ' ਲਹਿਰ ਦੀ ਏ।
ਸ੍ਰੀ ਗੁਰੂ ਗ੍ਰੰਥ ਪ੍ਰਮਾਣ:-
(੧) ਜਿਹ ਤਨ ਬਿਰਹੁ ਨ ਉਪਜੈ ਸੋ ਤਨ ਜਾਣ ਮਸਾਣ
(੨) ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ।
ਨਾਨਕਆ¤ਕ ਕਾਢੀਐ ਸਦ ਹੀ ਰਹੈ ਸਮਾਇ
(੩) ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਤੇ ਗੁਰਬ