ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)

ਦੇਂਦਾ ਹੈ, ਏਸਦੇ ਜੋਸ਼ ਵਿਚ ਅੰਨ੍ਹੇ ਹੋਕੇ ਤੂੰ ਦੁੱਖਾਂ ਦੇ ਨਰਕ ਵਿਚ ਜਾ ਡਿੱਗੇਗਾ, ਇਸ ਵਾਸਤੇ ਤੂੰ ਏਸਦੇ ਦਿਲ ਖਿੱਚਵੇਂ ਨਖਰਿਆਂ ਉਤੇ ਕਦੇ ਮੋਹਿਤ ਨਾਂ ਹੋ ਅਤੇ ਨਾਂ ਕਦੀ ਆਪਣੇ ਦਿਲ ਨੂੰ ਏਸਦੇ ਸੋਹਣੇ ਜਾਲ ਵਿਚ ਫਸਣ ਦੇਹ।

ਦੁਰਾਚਾਰ ਦੇ ਆਨੰਦ ਮਹਿਲ ਵਿਚ ਤੇਰੀ ਅਰੋਗਤਾ ਦਾ ਸੋਮ-ਜਿਸ ਵਿਚੋਂ ਜੀਵਨ ਦੀ ਨਦੀ ਵਗਦੀ ਹੈ-ਇੱਕ ਜਾਵੇਗਾ ਅਤੇ ਖੁਸ਼ੀ ਦਾ ਚਸ਼ਮਾ ਬੰਦ ਹੋ ਜਾਵੇਗਾ। ਜੁਆਨੀ ਵਿਚ ਭੀ ਬਢੇਪਾ ਆ ਘੇਰੇਗਾ ਅਤੇ ਤੇਰੀ ਉਮਰ ਦੀ ਸਵੇਰ ਦੇ ਸਮੇਂ ਹੀ ਤੇਰੇ ਜੀਵਨ ਦਾ ਸੂਰਜ ਛਪਨ ਹੋ ਜਾਵੇਗਾ।

ਜੇ ਕਿਸੇ ਵੀਂ ਦੀ ਸੁੰਦਰਤਾ ਦੇ ਨਾਲ ਧਰਮ ਅਤੇ ਸ਼ਰਮ ਵੀ ਰਲੀ ਹੋਈ ਹੋਵੇ ਤਾਂ ਓਸਦਾ ਜੋਬਨ ਅਕਾਸ਼ ਦੇ ਤਾਰਿਆਂ ਨਾਲੋਂ ਵੀ ਵਧੀਕ ਚਮਕਦਾਰ ਤੇ ਸਾਫ ਹੁੰਦਾ ਹੈ, ਓਸਦੀ ਤਾਕਤ ਦੇ ਅਸਰ ਨੂੰ ਰੋਕਣਾ ਕਠਿਨ ਹੈ, ਓਸਦਾ ਦਿਲ ਪਹਾੜ ਵਿਚੋਂ ਨਿਕਲ ਰਹੇ ਸੋਮੇ ਦੇ ਸਾਫ ਪਾਣੀ ਨਾਲੋਂ ਵੀ ਵਧੀਕ ਨਿਰਮਲ ਹੁੰਦਾ ਹੈ,ਓਸਦਾ ਮੁਸਕਰਉਣਾ ਬਾਗ ਦੇ ਸਾਰੇ ਫੁੱਲਾਂ ਨਾਲੋਂ ਵਧੀਕ ਮੁੱਠਾ ਤੇ ਸੋਹਣਾ ਹੁੰਦਾ ਹੈ, ਓਸਦੀ ਅੱਖ ਦੀ ਪਵਿਤ੍ਰਤਾ ਕਬੂਤਰ ਦੀ ਅੱਖ ਵਰਗੀ ਹੁੰਦੀ ਹੈ, ਓਸਦਾ ਦਿਲ ਸੱਚ ਅਤੇ ਭੋਲੇਪਨ ਦਾ ਘਰ ਹੁੰਦਾ ਹੈ, ਓਸਦੇ ਬੁੱਲ੍ਹ ਸ਼ਹਿਦ ਨਾਲੋਂ ਵੀ ਮਿੱਠੇ ਹੁੰਦੇ ਹਨ ਅਤੇ ਓਸਦੇ ਮੂੰਹ ਵਿੱਚੋਂ ਵਧੀਆ ਅਤਰਾਂ ਨਾਲੋਂ ਵੀ ਵੱਧ ਸੁਗੰਧੀ ਨਿਕਲਦੀ ਹੈ।

ਆਪਣੇ ਦਿਲ ਨੂੰ ਪ੍ਰੇਮ ਦੇ ਵੈਰਾਗ ਤੋਂ ਸੱਖਣਾ ਨਾਂ ਕਰ, ਪ੍ਰੇਮ ਦੀ ਚੰਗਿਆੜੀ ਦੀ ਪਵਿਤਤ੍ਰਾ ਭਰੇ ਦਿਲ ਨੂੰ