ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੪੮)
ਦੁਖੀ ਦੇਖ ਭਰਦਾ ਹਾਹੁਕੇ ਸਰਦ ਨਾਹੀਂ.
ਰੋਗੀ, ਦੁਖੀ, ਅਨਾਥ ਤੇ ਦੇਖ ਵਿਧਵਾ,
ਜਿਸਦੇ ਰਿਦੇ ਵਿਚ ਵੱਜਦੀ ਕਰਦ ਨਾਹੀਂ।
ਕੀ ਓਹ ਆਦਮੀ ਹੈ? ਲਾਨਤ ਪਾਓ ਉਸਨੂੰ,
ਓਹ ਨਾਮਰਦ ਹੈ ਮੂਲ ਓਹ ਮਰਦ ਨਾਹੀਂ.
ਗੁਰ ਸੱਚਾ ਆਦਮੀ 'ਦੁਖੀ' ਨੂੰ ਵੇਖਦਾ ਏ,
ਉਸਦੀ ਅੱਖੀਓਂ ਚੱਲਦਾ ਨੀਰ ਇਕ ਦਮ।
ਬੰਦੇ ਓਸਨੂੰ ਸਮਝਕੇ ਵੀਰ ਦੁਖਿਆ,
ਹਿਰਦਾ ਓਸਦਾ ਜਾਂਦਾ ਹੈ ਚੀਰ ਇਕ ਦਮ!
ਯਥਾ ਸ਼ਕਤ ਕਰਦਾ ਮੱਦਦ, ਦੁਖ ਹਰਦਾ,
ਸੱਚੀ ਖੁਸ਼ੀ ਭਰਦਾ ਹਿਰਦੇ ਬੀਰ ਇਕ ਦਮ
"ਚਰਨ" ਚੁੰਮ ਹਮਦਰਦ ਦੇ ਭਗਤ ਹੈ ਓਹ,
ਹਿਰਦੇ ਦੁਖੀ ਨੂੰ ਦੇਂਦਾ ਹੈ ਧੀਰ ਇਕ ਦਮ
ਸ੍ਰੀ ਗੁਰੂ ਗ੍ਰੰਥ ਪ੍ਰਮਾਣ:
(੧) ਦਇਆ ਕਰਹ ਸਭ ਉਪਰੇ।
(੨) ਅਉਗਣ ਸਭ ਮਿਟਾਇਕੈ ਪਰ ਉਪਕਾਰ ਕਰੇਇ।
੧੩-ਪ੍ਰੇਮ ਅਤੇ ਚਾਹ
ਹੇ ਮੂਰਖ। ਸੰਭਲਕੇ ਚਲ ਅਤੇ ਦੁਰਾਚਾਰਨ ਇਸਤ੍ਰੀ ਦੀਆਂ ਪ੍ਰੇਰਨਾਂ ਵਿਚ ਨਾਂ ਫਸ ਤਾਂ ਜੋ ਓਹ ਬੁਰਿਆਰ ਤੈਨੂੰ ਆਪਣੀਆਂ ਨੂੰ ਮਨਮੋਹਣੀਆਂ ਅਦਾਵਾਂ ਨਾਲ ਛਲਕੇ ਆਪਣੇ ਠਗਾਉ 'ਅਨੰਦ ਮਹਿਲ' ਵਿਚਨਾਂ ਲੈ ਜਾਵੇ।
ਕਾਮਨਾਵਾਂ ਦਾ ਜੋਸ਼ ਆਪਣੇ ਹੀ ਅਨੰਦ ਨੂੰ ਉਜਾੜ