ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)

ਤੇਰੀ ਭੈਣ ਬਿਪਤਾ ਵਿਚ ਹੈ ਤਾਂ ਓਸਦੀ ਬਾਂਹ ਫੜ। ਏਸ ਤਰਾਂ ਤੇਰੇ ਪਿਓ ਦੀ ਆਤਮਾ ਪ੍ਰਸੰਨ ਹੋਕੇ ਤੈਨੂੰ ਅਸੀਸਾਂ ਦੇਵੇਗੀ ਅਤੇ ਲੋਕ ਵੀ ਤੇਰੀ ਉਪਮਾ ਕਰਨਗੇ।
ਬੈਂਤ

ਬਾਹਾਂ ਬਿਨਾ ਹੈ ਮਰਦਾ ਮਨੁੱਖ ਜਾਣੋਂ,
ਬਾਜ਼ੂ ਹੈਨ ਬਲਵਾਨ ਏਹ ਵੀਰ ਤੇਰੇ।
ਵੀਰਾਂ ਵਾਲਿਆਂ ਤੋੜ ਨਾਂ ਜੋੜ, ਜੋੜੇ,
ਸੱਚੇ ਰੱਬ ਏਹ ਵਾਂਗ ਜੰਜੀਰ ਤੇਰੇ।
ਵੀਰਾਂ ਹੀਣਿਆਂ ਦੇ ਹਾਹੁਕੇ ਰੁਦਨ ਕੀ ਨਾਂ,
ਕਦੀ ਕੱਢਦੇ ਅੱਖੀਓ ਨੀਰ ਤੇਰੇ?
ਵੀਰ ਵੀਰ ਹਨ ਫੇਰ ਵੀ ਭਲੇ ਲੋਕਾ
ਗੈਰ ਕਦੇ ਨਾਂ ਬਣਨਗੇ ਵੀਰ ਤੇਰੇ।
ਖੂਨ ਓਸਦਾ ਤੇ ਤੇਰਾ ਇੱਕ ਹੈ ਵੇ,
ਇੱਕੋ ਛਾਤੀਆਂ ਚੋਂ ਪੀਤਾ ਦੁੱਧ ਦੋਹਾਂ।
ਇੱਕ ਦੁਸਰੇ ਦੀ ਹੋ ਜਾਨ ਬਣਕੇ,
ਜੇਕਰ ਰੱਬ ਦੇਵੇ ਚੰਗੀ ਬੁੱਧ ਦੋਹਾਂ।
ਹਿਰਦੇ ਸੁੱਧ ਕਰ ਪਰਸਪਰ ਕਰੋ ਮੱਦਦ,
ਕਿਉਂ ਹੈ ਠਾਣਿਆਂ ਆਪੋ ਵਿਚ ਦੁੱਧ ਦੋਹਾਂ।
"ਚਰਨ' ਦੋਇ ਰਲਕੇ, ਤੁਰੇ ਜਾਣ ਚੰਗੇ,
ਤੁਰਨਾ ਭਾਂਤ ਏਸੇ ਪਯਾਰੇ ਤੁੱਧ ਦੋਹਾਂ।

ਸ੍ਰੀ ਗੁਰੂ ਗੰਥ ਪ੍ਰਮਾਣ:-

(੧) ਮਿਲਬੇ ਕੀ ਮਹਿਮਾ ਬਰਨ ਨ ਸਾਕਉ ਨਾਨਕ ਪਰੈ ਪਰੀਲਾ।